ਸਮੂਹ ਖੇਤੀਬਾੜੀ ਸਬ. ਇੰਸਪੈਕਟਰਾਂ ਵੱਲੋਂ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਵਿਰੁੱਧ ਕੀਤਾ ਜਾਵੇਗਾ ਰੋਸ ਮਾਰਚ
Tuesday, Aug 03, 2021 - 01:22 AM (IST)
ਫਿਰੋਜਪੁਰ(ਹਰਚਰਨ ਸਿੰਘ ਬਿੱਟੂ)- ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਰਾਜ ਵਿਚ ਕੰਮ ਕਰ ਰਹੇ ਸਮੂਹ ਖੇਤੀਬਾੜੀ ਸਬ. ਇੰਸਪੈਕਟਰਾਂ ਵੱਲੋਂ ਸੂਬਾ ਪ੍ਰਧਾਨ ਨਰੇਸ਼ ਸੈਣੀ ਦੀ ਅਗਵਾਈ ਹੇਠ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਵਿਰੁੱਧ 6 ਅਗਸਤ ਨੂੰ ਪਟਿਆਲਾ ਵਿਖੇ ਸ਼ਾਂਤੀ ਪੂਰਵਕ ਧਰਨਾ ਅਤੇ ਰੋਸ ਮਾਰਚ ਕੱਢਿਆ ਜਾਵੇਗਾ।
ਇਹ ਜਾਣਕਾਰੀ ਸਬ. ਇੰਨਸਪੈਕਟਰ ਸੂਬਾ ਪ੍ਰਧਾਨ ਨਰੇਸ਼ ਸੈਣੀ ਨੇ ਦਿੱਤੀ । ਉਨ੍ਹਾਂ ਦਸਿਆ ਕਿ 6 ਅਗਸਤ 2021 ਨੂੰ ਪੂਰੇ ਪੰਜਾਬ ਦੇ 400-500 ਖੇਤੀਬਾੜੀ ਸਬ. ਇੰਸਪੈਕਟਰਾਂ ਵੱਲੋਂ ਇਸ ਧਰਨੇ ਵਿਚ ਸ਼ਿਰਕਤ ਕੀਤੀ ਜਾਵੇਗੀ। ਇਹ ਰੋਸ ਮਾਰਚ ਮੁੱਖ ਖੇਤੀਬਾੜੀ ਅਫਸਰ ਬਾਰਾਂਦ੍ਰੀ ਪਟਿਆਲਾ ਤੋਂ ਸ਼ੁਰੂ ਹੋ ਕੇ ਵਾਈ. ਪੀ. ਐੱਸ. ਚੌਂਕ 'ਤੇ ਕਰੀਬ ਸਮਾਂ 12 ਵਜੇ ਪਹੁੰਚੇਗਾ ।
ਉਨ੍ਹਾਂ ਦੱਸਿਆ ਹੈ ਕਿ ਇਸ ਧਰਨੇ ਸਬੰਧੀ ਮਾਨਯੋਗ ਐੱਸ. ਐੱਸ. ਪੀ. ਅਤੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ।