ਕੈਪਟਨ ਨੇ ਕੀਤਾ ਇੰਸਪੈਕਟਰ ਅਜੇ ਕਪਿਲਾ ਨੂੰ ਰਾਸ਼ਟਰਪਤੀ ਪੁਲਸ ਮੈਡਲ ਨਾਲ ਸਨਮਾਨਤ

Thursday, Mar 08, 2018 - 12:53 PM (IST)

ਕੈਪਟਨ ਨੇ ਕੀਤਾ ਇੰਸਪੈਕਟਰ ਅਜੇ ਕਪਿਲਾ ਨੂੰ ਰਾਸ਼ਟਰਪਤੀ ਪੁਲਸ ਮੈਡਲ ਨਾਲ ਸਨਮਾਨਤ

ਕਾਠਗੜ੍ਹ (ਭੂੰਬਲਾ)— ਕਸਬਾ ਕਾਠਗੜ੍ਹ ਦੇ ਵਸਨੀਕ ਇੰਸਪੈਕਟਰ ਅਜੇ ਕਪਿਲਾ ਨੂੰ ਪੁਲਸ ਵਿਭਾਗ 'ਚ ਵਧੀਆ ਕਾਰਗੁਜ਼ਾਰੀ ਅਤੇ ਉੱਚਤਮ ਦਰਜੇ ਦੀਆਂ ਸੇਵਾਵਾਂ ਬਦਲੇ ਰਾਸ਼ਟਰਪਤੀ ਪੁਲਸ ਮੈਡਲ ਨਾਲ ਸਨਮਾਨਤ ਕੀਤਾ ਗਿਆ। ਇੰਸਪੈਕਟਰ ਅਜੇ ਕਪਿਲਾ 1989 'ਚ ਪੁਲਸ ਵਿਭਾਗ 'ਚ ਬਤੌਰ ਏ. ਐੱਸ. ਆਈ. ਨਿਯੁਕਤ ਹੋਏ ਸਨ, ਉਨ੍ਹਾਂ ਇੰਟੈਲੀਜੈਂਸ ਵਿੰਗ, ਕ੍ਰਾਈਮ ਬ੍ਰਾਂਚ 'ਚ ਵੀ ਕੰਮ ਕੀਤਾ ਹੈ। ਮੌਜੂਦਾ ਸਮੇਂ ਉਹ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਦੇ ਦਫਤਰ 'ਚ ਸਟਾਫ ਅਫ਼ਸਰ ਵਜੋਂ ਤਾਇਨਾਤ ਹਨ। ਉਨ੍ਹਾਂ ਨੂੰ ਰਾਸ਼ਟਰਪਤੀ ਮੈਡਲ ਲਈ ਚੁਣਿਆ ਗਿਆ ਸੀ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਿਲੌਰ ਵਿਖੇ ਆਯੋਜਿਤ ਪੁਲਸ ਵਿਭਾਗ ਦੇ ਸਮਾਗਮ 'ਚ ਇੰਸਪੈਕਟਰ ਅਜੇ ਕਪਿਲਾ ਕਾਠਗੜ੍ਹ ਨੂੰ ਬੈਜ ਲਾ ਕੇ ਸਨਮਾਨਤ ਕੀਤਾ। ਇੰਸਪੈਕਟਰ ਅਜੇ ਕਪਿਲਾ ਨੂੰ ਡੀ.ਜੀ.ਪੀ. ਕਮਾਂਡੇਸ਼ਨ ਡਿਸਕ ਨਾਲ ਵੀ ਸਨਮਾਨਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੂੰ ਪੁਲਸ ਮੈਡਲ ਮਿਲਣ 'ਤੇ ਪ੍ਰੈੱਸ ਕਲੱਬ ਕਾਠਗੜ੍ਹ ਤੇ ਮਿੱਤਰਾਂ, ਸੱਜਣਾਂ ਤੇ ਇਲਾਕੇ ਦੇ ਲੋਕਾਂ ਵੱਲੋਂ ਵਧਾਈ ਦਿੱਤੀ ਗਈ।


Related News