‘ਫਰਾਈ ਡੇ ਡ੍ਰਾਈ ਮੁਹਿੰਮ’: 100 ਘਰਾਂ ਦੀ ਚੈਕਿੰਗ, 5 ''ਚ ਮਿਲਿਆ ਲਾਰਵਾ

Saturday, Sep 07, 2019 - 04:32 PM (IST)

‘ਫਰਾਈ ਡੇ ਡ੍ਰਾਈ ਮੁਹਿੰਮ’: 100 ਘਰਾਂ ਦੀ ਚੈਕਿੰਗ, 5 ''ਚ ਮਿਲਿਆ ਲਾਰਵਾ

ਮੋਗਾ-ਜ਼ਿਲਾ ਐਪੀਡੀਮਾਲੋਜਿਸਟ ਡਾ. ਮੁਨੀਸ਼ ਅਰੋੜਾ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਅਤੇ ਨਗਰ ਨਿਗਮ ਮੋਗਾ ਦੀ ਸਾਂਝੀ ਟੀਮ ਵੱਲੋਂ ‘ਫਰਾਈ ਡੇ ਡ੍ਰਾਈ ਡੇ’ ਮੁਹਿੰਮ ਅਧੀਨ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ 'ਚ ਫਰੈਂਡਜ਼ ਕਾਲੋਨੀ ’ਚ 100 ਦੇ ਕਰੀਬ ਘਰਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਟੀਮ ਨੂੰ 5 ਘਰਾਂ ’ਚੋਂ ਡੇਂਗੂ ਦਾ ਲਾਰਵਾ ਮਿਲਿਆ। ਇਨ੍ਹਾਂ ਮਕਾਨ ਮਾਲਕਾਂ ਨੂੰ ਮੌਕੇ ’ਤੇ ਹੀ ਚਲਾਨ ਨੋਟਿਸ ਦਿੱਤੇ ਗਏ ਅਤੇ 10 ਸਤੰਬਰ ਤੱਕ ਕਮਿਸ਼ਨਰ ਨਗਰ ਨਿਗਮ ਦੇ ਦਫਤਰ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਇਸ ਮੌਕੇ ਟੀਮ ਵੱਲੋਂ ਮੁਹੱਲੇ ਦੇ ਲੋਕਾਂ ਨੂੰ ਇਕੱਠੇ ਕਰ ਕੇ ਲਾਰਵਾ ਦਿਖਾਇਆ ਗਿਆ ਅਤੇ ਅੱਗੇ ਤੋਂ ਆਪਣੇ ਘਰਾਂ ’ਚ ਪਾਣੀ ਦੇ ਸ੍ਰੋਤਾਂ ਦੀ ਜਾਂਚ ਕਰ ਕੇ ਲਾਰਵੇ ਨੂੰ ਸਮੇਂ ਸਿਰ ਖਤਮ ਕਰਨ ਦੀ ਸਿਖਲਾਈ ਦਿੱਤੀ ਗਈ। 

ਹੈਲਥ ਸੁਪਰਵਾਈਜ਼ਰ ਲੂੰਬਾ ਨੇ ਦੱਸਿਆ ਕਿ ਪਿਛਲੇ ਦਿਨਾਂ ’ਚ ਮੋਗਾ ਸ਼ਹਿਰ ’ਚ ਭਾਰੀ ਬਾਰਿਸ਼ ਹੋਈ ਹੈ, ਜਿਸ ਕਾਰਣ ਖੁੱਲ੍ਹੇ ਆਸਮਾਨ ਥੱਲੇ ਪਏ ਕਬਾੜ ਦੇ ਸਾਮਾਨ, ਟਾਇਰਾਂ, ਗਮਲਿਆਂ ਆਦਿ 'ਚ ਪਾਣੀ ਭਰ ਚੁੱਕਾ ਹੈ ਅਤੇ ਜੇ ਇਹ ਪਾਣੀ ਇਕ ਹਫਤਾ ਜਾਂ ਇਸ ਤੋਂ ਜ਼ਿਆਦਾ ਸਮੇਂ ਲਈ ਉਥੇ ਮੌਜੂਦ ਰਹਿੰਦਾ ਹੈ ਤਾਂ ਇਸ 'ਚ ਲਾਰਵਾ ਪੈਦਾ ਹੋਣ ਦੀ ਸੰਭਾਵਨਾ ਹੈ।ਇਸ ਲਈ ਇਸ ਪਾਣੀ ਦੀ ਤੁਰੰਤ ਨਿਕਾਸੀ ਹੋਣੀ ਜ਼ਰੂਰੀ ਹੈ। ਇਸ ਮੌਕੇ ਨਗਰ ਨਿਗਮ ਮੋਗਾ ਦੇ ਸੈਨੇਟਰੀ ਇੰਸ. ਅਰਜੁਨ ਸਿੰਘ, ਇੰਸੈਕਟ ਕੁਲੈਕਟਰ ਵਪਿੰਦਰ ਸਿੰਘ ਅਤੇ ਬ੍ਰੀਡ ਚੈੱਕਰਾਂ ਦੀ ਟੀਮ ਹਾਜ਼ਰ ਸੀ।


author

Iqbalkaur

Content Editor

Related News