ਅੰਮਿ੍ਰਤਸਰ ਕੇਂਦਰੀ ਜੇਲ ’ਚ ਭਿੜੇ ਕੈਦੀ, 3 ਜ਼ਖਮੀ
Monday, Sep 02, 2019 - 10:24 PM (IST)

ਅੰਮਿ੍ਰਤਸਰ - ਅੰਮਿ੍ਰਤਸਰ ਕੇਂਦਰੀ ਜੇਲ ’ਚ ਧਾਨਾਂ ਗੈਂਗ ਵੱਲੋਂ ਸ਼ੁਭਮ ਅਤੇ ਉਸ ਦੇ ਸਾਥੀ ਦੀਪੂ ਬਿਹਾਰੀ ਨਾਲ ਕੁੱਟਮਾਰ ਕੀਤੀ ਗਈ। ਪੁਲਸ ਵੱਲੋਂ ਦੋਹਾਂ ਦਾ ਇਲਾਜ ਜੇਲ ਦੇ ਅੰਦਰ ਬਣੇ ਹਸਪਤਾਲ ’ਚ ਕਰਾਇਆ ਜਾ ਰਿਹਾ ਹੈ। ਮਾਮਲੇ ਦੀ ਜਾਂਚ ਪੁਲਸ ਵੱਲੋਂ ਕੀਤੀ ਜਾ ਰਹੀ ਹੈ। ਸ਼ੁਭਮ ’ਤੇ ਕਾਂਗਰਸ ਦੇ ਗੁਰਦੀਪ ਪਹਿਲਵਾਨ ਦੀ ਹੱਤਿਆ ਦਾ ਦੋਸ਼ ਹੈ ਅਤੇ ਨਾਮੀ ਗੈਂਗਸਟਰ ਹੈ।