ਕੁੱਟ-ਮਾਰ ’ਚ ਔਰਤ ਜ਼ਖਮੀ

Friday, Jun 22, 2018 - 12:07 AM (IST)

ਕੁੱਟ-ਮਾਰ ’ਚ ਔਰਤ ਜ਼ਖਮੀ

ਰੂਪਨਗਰ, (ਵਿਜੇ)- ਕੁੱਟ-ਮਾਰ ਦੇ ਮਾਮਲੇ ’ਚ ਇਕ  ਔਰਤ ਜ਼ਖਮੀ ਹੋ ਗਈ। ਸਿਵਲ ਹਸਪਤਾਲ ’ਚ ਇਲਾਜ ਅਧੀਨ ਸੁਖਵਿੰਦਰ ਕੌਰ ਪਤਨੀ ਸੰਦੀਪ ਸਿੰਘ ਨਿਵਾਸੀ ਬੰਦੇ ਮਾਹਲਾਂ ਨੇ ਦੱਸਿਆ ਕਿ ਉਸ ਦੀ ਦਾਦੀ ਸੱਸ ਪਹਿਲਾਂ ਉਸ ਦੇ ਨਾਲ ਰਹਿੰਦੀ ਸੀ ਅਤੇ ਹੁਣ ਉਹ ਉਸ ਦੀ ਤਾਈ ਸੱਸ ਕੋਲ ਚਲੀ ਗਈ ਹੈ।
ਉਸ ਨੇ ਦੱਸਿਆ ਕਿ ਤਾਈ ਸੱਸ ਅਤੇ ਜਠਾਣੀ ਨੇ ਦਾਦੀ ਸੱਸ ਦੇ ਸਾਮਾਨ ਨੂੰ ਲੈ ਕੇ ਉਸ ਦੇ ਨਾਲ ਕਥਿਤ ਕੁੱਟ-ਮਾਰ ਕੀਤੀ ਅਤੇ ਤੇਜ਼ਧਾਰ ਚੀਜ਼ ਨਾਲ ਉਸ ’ਤੇ ਵਾਰ ਕੀਤਾ, ਜਿਸ ਕਾਰਨ ਉਹ ਜ਼ਖਮੀ ਹੋ ਗਈ ਅਤੇ ਉਸ ਨੂੰ ਰਿਸ਼ਤੇਦਾਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ ਗਿਆ।


Related News