ਗਲਤ ਸਾਈਡ ਤੋਂ ਆ ਰਹੇ ਮੋਟਰਸਾਈਕਲ ਸਵਾਰ ਕਾਰ ਨਾਲ ਟਕਰਾਅ ਕੇ ਜ਼ਖਮੀ

Tuesday, Jun 26, 2018 - 01:40 AM (IST)

ਗਲਤ ਸਾਈਡ ਤੋਂ ਆ ਰਹੇ ਮੋਟਰਸਾਈਕਲ ਸਵਾਰ ਕਾਰ ਨਾਲ ਟਕਰਾਅ ਕੇ ਜ਼ਖਮੀ

ਭਵਾਨੀਗਡ਼੍ਹ, (ਵਿਕਾਸ, ਸੰਜੀਵ)–  ਰਾਧਾ ਸੁਆਮੀ ਸਤਸੰਗ ਭਵਨ ਨੇਡ਼ੇ ਸੋਮਵਾਰ ਸਵੇਰੇ ਨੈਸ਼ਨਲ ਹਾਈਵੇ ’ਤੇ ਗਲਤ ਸਾਈਡ ਤੋਂ ਜਾ ਰਹੇ 2 ਮੋਟਰਸਾਈਕਲ ਸਵਾਰ ਇਕ ਕਾਰ  ਨਾਲ ਟਕਰਾਉਣ  ਕਾਰਨ ਜ਼ਖ਼ਮੀ ਹੋ ਗਏ। ਹਾਦਸੇ ’ਚ ਕਾਰ ਚਾਲਕ ਸਣੇ ਉਸ ਦੀ ਪਤਨੀ ਅਤੇ ਢਾਈ ਸਾਲ ਦੇ ਬੱਚੇ ਦਾ ਬਚਾਅ ਹੋ ਗਿਆ ਜਦੋਂਕਿ ਕਾਰ ਬੁਰੇ ਤਰੀਕੇ ਨਾਲ ਨੁਕਸਾਨੀ ਗਈ।
 ਇਸ ਸਬੰਧੀ ਜਾਂਚ ਅਧਿਕਾਰੀ ਏ. ਐੱਸ. ਆਈ. ਵਲੈਤੀ ਰਾਮ ਨੇ ਦੱਸਿਆ ਕਿ ਨਿਸ਼ਕਾਮਦੀਪ ਸ਼ਰਮਾ ਵਾਸੀ ਮੁਕਤਸਰ  ਸੋਮਵਾਰ ਸਵੇਰੇ ਕਾਰ ਰਾਹੀਂ ਆਪਣੀ ਪਤਨੀ ਅਤੇ ਛੋਟੇ ਬੱਚੇ ਨਾਲ ਮੁਕਤਸਰ ਤੋਂ ਪਟਿਆਲਾ ਜਾ ਰਿਹਾ ਸੀ ਕਿ ਭਵਾਨੀਗਡ਼੍ਹ ਨੇਡ਼ੇ ਰਾਧਾ ਸੁਆਮੀ ਸਤਿਸੰਗ ਘਰ ਕੋਲ ਇਨ੍ਹਾਂ ਦੀ ਕਾਰ ਦੀ ਸਿੱਧੀ ਟੱਕਰ ਅੱਗੋਂ ਉਲਟ ਦਿਸ਼ਾ ’ਚੋਂ ਆ ਰਹੇ ਮੋਟਰਸਾਈਕਲ ਨਾਲ ਹੋ ਗਈ, ਜਿਸ ਦੌਰਾਨ ਮੋਟਰਸਾਈਕਲ ਸਵਾਰ ਮਿੰਟੂ ਸਿੰਘ ਅਤੇ ਗੁਰਵਿੰਦਰ ਸਿੰਘ ਦੋਵੇਂ ਵਾਸੀ ਰਵਿਦਾਸ ਕਾਲੋਨੀ ਭਵਾਨੀਗਡ਼੍ਹ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਜ਼ਖਮੀਆਂ ਨੂੰ ਕਾਰ ਚਾਲਕ ਨੇ  ਮੌਕੇ ਤੋਂ ਲਿਜਾ ਕੇ ਭਵਾਨੀਗਡ਼੍ਹ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ, ਜਿਥੋਂ ਬਾਅਦ ’ਚ ਡਾਕਟਰਾਂ ਨੇ ਦੋਵਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਪਟਿਆਲਾ ਰੈਫਰ ਕਰ ਦਿੱਤਾ। ਏ. ਐੱਸ. ਆਈ. ਵਲੈਤੀ ਰਾਮ ਨੇ ਦੱਸਿਆ ਕਿ ਪੁਲਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਨਾਲ ਹੀ ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਸਵਾਰ ਨੈਸ਼ਨਲ  ਹਾਈਵੇ ’ਤੇ ਗਲਤ ਸਾਈਡ ਤੋਂ ਆ ਰਹੇ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਈਵੇਅ ਪੈਟਰੋਲਿੰਗ ਦੇ ਮੁਲਾਜ਼ਮਾਂ ਨੇ ਪਹੁੰਚ ਕੇ ਸਡ਼ਕ ਤੋਂ ਦੋਵੇਂ ਵਾਹਨਾਂ ਨੂੰ ਹਟਾਇਆ।
 


Related News