ਕੇਂਦਰ ਤੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ
Friday, Sep 29, 2017 - 07:12 AM (IST)
ਪੱਟੀ, (ਸੌਰਭ, ਸੌਢੀ)- ਭਾਰਤੀ ਮਾਰਕਸਵਾਦੀ ਇਨਕਲਾਬੀ ਪਾਰਟੀ ਦੇ ਤਹਿਸੀਲ ਸਕੱਤਰ ਦਲਜੀਤ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਭਾਰਤੀ ਮਾਰਕਸਵਾਦੀ ਇਨਕਲਾਬੀ ਪਾਰਟੀ ਦੇ ਸੂਬਾ ਪੱਧਰੀ ਪ੍ਰੋਗਰਾਮ ਅਨੁਸਾਰ ਪੱਟੀ ਦੇ ਕੁਲਾ ਚੌਕ ਵਿਚ ਕੇਂਦਰ ਤੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਪਾਰਟੀ ਦੇ ਆਗੂ ਧਰਮ ਸਿੰਘ, ਨਰਿੰਦਰ ਕੌਰ, ਹਰਭਜਨ ਸਿੰਘ ਚੂਸਲੇਵੜ ਤੇ ਜਰਨੈਲ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਤੇਲ ਤੇ ਗੈਸ ਦੀਆਂ ਕੀਮਤਾਂ ਲਗਾਤਾਰ ਵਧਾਈਆਂ ਹਨ ਤੇ ਇਸ ਨੂੰ ਜੀ. ਐੱਸ. ਟੀ. ਦੇ ਘੇਰੇ ਤੋਂ ਬਾਹਰ ਰੱਖਿਆ ਹੈ, ਦੇਸ਼ ਦੀ ਛੋਟੀ ਇੰਡਸਟਰੀ ਤਬਾਹ ਕੀਤੀ ਜਾ ਰਹੀ ਹੈ ਤੇ ਵਿਸ਼ਵ ਵਪਾਰ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ। ਕਿਸਾਨ ਆਰਥਿਕ ਤੰਗੀ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ। ਇਸ ਦੇ ਬਾਵਜੂਦ ਸਰਕਾਰਾਂ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ ਹਨ। ਉਨ੍ਹਾਂ ਦੱਸਿਆ ਕਿ ਅਸੀਂ ਇਸਦਾ ਵਿਰੋਧ ਕਰਦੇ ਰਹਾਂਗੇ, ਜਿੰਨਾ ਚਿਰ ਇਸ ਸਿਸਟਮ 'ਚ ਸੁਧਾਰ ਨਹੀਂ ਹੋ ਜਾਂਦਾ। ਇਸ ਮੌਕੇ ਗੁਰਦੇਵ ਸਿੰਘ ਮਨਿਹਾਲਾ, ਬਾਜ ਸਿੰਘ ਬਾਹਮਣੀਵਾਲਾ, ਬਲਬੀਰ ਸਿੰਘ ਚੀਮਾ, ਮੇਜਰ ਸਿੰਘ ਲੌਹਕਾ, ਬਲਬੀਰ ਸਿੰਘ ਨਬੀਪੁਰ, ਪਰਗਟ ਸਿੰਘ ਪੱਟੀ, ਜਸਬੀਰ ਧਾਮੀ, ਬਲਬੀਰ ਕੌਰ ਤੇ ਗੁਰਭੇਜ ਸਿੰਘ ਆਦਿ ਹਾਜ਼ਰ ਸਨ।
