ਆਮ ਲੋਕਾਂ ’ਤੇ ਫਿਰ ਪਈ ਮਹਿੰਗਾਈ ਦੀ ਮਾਰ, ਪੈਟਰੋਲ 23 ਤੇ ਡੀਜ਼ਲ 15 ਪੈਸੇ ਹੋਰ ਹੋਇਆ ਮਹਿੰਗਾ
Monday, Mar 01, 2021 - 01:20 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) - ਤੇਲ ਕੀਮਤਾਂ ਦੇ ਲਗਾਤਾਰ ਹੋ ਰਹੇ ਵਾਧੇ ਨਾਲ ਮਹਿੰਗਾਈ ਲੋਕਾਂ ਦੇ ਸਿਰ ਚੜ੍ਹਕੇ ਬੋਲਣ ਲੱਗੀ ਹੈ। ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਤੇਲ ਕੀਮਤਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਵਾਹਨਾਂ ’ਤੇ ਸਫ਼ਰ ਕਰਨਾ ਆਮ ਲੋਕਾਂ ਦੇ ਵੱਸੋਂ ਬਾਹਰ ਦੀ ਗੱਲ ਹੁੰਦੀ ਜਾ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਦੇ ਪੈਟਰੋਲ ਪੰਪਾਂ ’ਤੇ ਅੱਜ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿਚ ਵਾਧਾ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਪੰਪਾਂ ’ਤੇ ਪੈਟਰੋਲ 92.44 ਰੁਪਏ ਅਤੇ ਡੀਜ਼ਲ 83.47 ਰੁਪਏ ਪ੍ਰਤੀ ਲਿਟਰ ਲੋਕਾਂ ਨੂੰ ਮਿਲਣ ਲੱਗਾ ਹੈ। ਲਗਾਤਾਰ ਵਾਧੇ ਤਹਿਤ ਇਹ ਤੀਜੀ ਵਾਰ ਹੋਇਆ ਹੈ ਕਿ ਪੈਟਰੋਲ 23 ਪੈਸੇ ਅਤੇ ਡੀਜ਼ਲ 15 ਪੈਸੇ ਮਹਿੰਗਾ ਹੋਇਆ ਹੈ, ਜਿਸ ਕਾਰਣ ਲੋਕ ਨਿਰਾਸ਼ਾ ’ਚ ਹਨ ਤੇ ਕੇਂਦਰ ਸਰਕਾਰ ’ਤੇ ਲਗਾਤਾਰ ਰੋਸ ਜ਼ਾਹਿਰ ਕਰ ਰਹੇ ਹਨ। ਵਰਣਨਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਾਅਦ ਤੇਲ ਕੀਮਤਾਂ ਅਸਮਾਨ ਛੂਹਣ ਲੱਗੀਆਂ ਹਨ।