ਫੇਸਬੁੱਕ ''ਤੇ ਜਾਅਲੀ ਅਕਾਊਂਟ ਬਣਾ ਕੇ ਕੀਤਾ ਬਦਨਾਮ, ਨਾਮਜ਼ਦ
Thursday, Feb 07, 2019 - 12:44 AM (IST)

ਸਾਹਨੇਵਾਲ, ਕੁਹਾੜਾ (ਜਗਰੂਪ)-ਇਕ ਭਰਾ ਨੇ ਭੈਣ ਦੇ ਨਾਂ ਦੀ ਫੇਕ ਆਈ. ਡੀ. ਬਣਾ ਕੇ ਬਦਨਾਮ ਕਰਨ ਦਾ ਦੋਸ਼ ਲਾਉਂਦੇ ਹੋਏ ਇਕ ਨੌਜਵਾਨ ਖਿਲਾਫ ਥਾਣਾ ਸਾਹਨੇਵਾਲ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਜਿਸ 'ਤੇ ਮੁੱਢਲੀ ਕਾਰਵਾਈ ਅਮਲ 'ਚ ਲਿਆਉਂਦੇ ਹੋਏ ਥਾਣਾ ਪੁਲਸ ਨੇ ਜਲੰਧਰ ਲਾਗਲੇ ਪਿੰਡ ਦੇ ਨੌਜਵਾਨ ਖਿਲਾਫ ਆਈ. ਟੀ. ਐਕਟ ਅਤੇ ਹੋਰ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪਿੰਡ ਨੰਦਪੁਰ ਨੇੜੇ ਸਥਿਤ ਹੀਰਾ ਕਾਲੋਨੀ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਜਲੰਧਰ ਦੇ ਪਿੰਡ ਲਾਂਬੜਾ ਦੇ ਵਾਸੀ ਰਵੀ ਕੁਮਾਰ ਪੁੱਤਰ ਸਤੀਸ਼ ਕੁਮਾਰ ਨੇ ਉਸਦੀ ਭੈਣ ਦੇ ਨਾਂ ਦੀ ਇਕ ਫੇਸਬੁੱਕ ਦੀ ਜਾਅਲੀ ਆਈ. ਡੀ. ਬਣਾ ਕੇ ਉਸ ਉਪਰ ਕਿਸੇ ਹੋਰ ਲੜਕੀ ਦੀ ਫੋਟੋ ਲਾ ਦਿੱਤੀ। ਜਦਕਿ ਕਵਰ ਫੋਟੋ ਉਸਦੀ ਵਰਤੀ ਗਈ। ਉਕਤ ਰਵੀ ਕੁਮਾਰ ਨੇ ਉਸਦੀ ਭੈਣ ਨੂੰ ਸੋਸ਼ਲ ਮੀਡੀਆ 'ਤੇ ਬਦਨਾਮ ਕਰਨ ਦੇ ਮਕਸਦ ਨਾਲ ਉਕਤ ਆਈ. ਡੀ. 'ਤੇ ਕਥਿਤ ਰੂਪ ਨਾਲ ਗਲਤ ਫੋਟੋਆਂ ਪਾ ਦਿੱਤੀਆਂ, ਜਿਸ ਨਾਲ ਉਸਦੀ ਭੈਣ ਨੂੰ ਬਿਨਾਂ ਵਜ੍ਹਾ ਕਾਫੀ ਬਦਨਾਮੀ ਝੱਲਣੀ ਪਈ। ਥਾਣਾ ਸਾਹਨੇਵਾਲ ਦੀ ਪੁਲਸ ਨੇ ਰਵੀ ਕੁਮਾਰ ਨੂੰ ਨਾਮਜ਼ਦ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।