ਹਫ਼ਤਾ ਵਸੂਲੀ ਦੇ ਮਾਲਿਆਂ ਤੋਂ ਡਰੇ ਉਦਯੋਗਪਤੀ, CM ਮਾਨ ਨੂੰ ਲਿਖੀ ਚਿੱਠੀ

Friday, Jul 19, 2024 - 11:21 AM (IST)

ਹਫ਼ਤਾ ਵਸੂਲੀ ਦੇ ਮਾਲਿਆਂ ਤੋਂ ਡਰੇ ਉਦਯੋਗਪਤੀ, CM ਮਾਨ ਨੂੰ ਲਿਖੀ ਚਿੱਠੀ

ਲੁਧਿਆਣਾ (ਧੀਮਾਨ): ਪੰਜਾਬ ਖ਼ਾਸਤੌਰ 'ਤੇ ਲੁਧਿਆਣਾ ਵਿਚ ਜਿਸ ਤਰ੍ਹਾਂ ਹਫ਼ਤਾ ਵਸਾਲੂ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ, ਉਸ ਨਾਲ ਉਦਯੋਗਪਤੀਆਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਉਦਯੋਗਿਕ ਸੰਸਥਾਵਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਨੂੰ ਯੂ.ਪੀ.-ਬਿਹਾਰ ਬਣਨ ਤੋਂ ਰੋਕਿਆ ਜਾਵੇ, ਕਿਉਂਕਿ ਉੱਥ ਹਫ਼ਤਾ ਵਸੂਲੀ ਕਰਨ ਵਾਲੇ ਇਕ ਪ੍ਰੋਫੈਸ਼ਨਲ ਦੀ ਤਰ੍ਹਾਂ ਕੰਮ ਕਰਦੇ ਹਨ। ਪੰਜਾਬ ਵਿਚ ਵੀ ਇਸੇ ਤਰ੍ਹਾਂ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ। 

ਇਹ ਖ਼ਬਰ ਵੀ ਪੜ੍ਹੋ - ਮਾਸੂਮ ਬੱਚੇ ਨਾਲ ਖੇਡ-ਖੇਡ 'ਚ ਵਾਪਰ ਗਿਆ ਭਾਣਾ! ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ

ਲੁਧਿਆਣਾ ਦੀਆਂ 2 ਘਟਨਾਵਾਂ ਨੇ ਉਦਯੋਗਪਤੀਆਂ ਤੇ ਵਪਾਰੀਆਂ ਦੇ ਦਿਲਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪਹਿਲੀ ਘਟਨਾ ਪਿਛਲੇ ਹਫ਼ਤੇ ਗਿਆਸਪੁਰਾ ਨੇੜੇ 4 ਮੁੰਡਿਆਂ ਨੇ ਮੋਟਰਸਾਈਕਲ ਲਗਾ ਕੇ ਦਿਨ-ਦਿਹਾੜੇ ਆਉਂਦੇ-ਜਾਂਦੇ ਲੋਕਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਤਾਂ ਜੋ ਇਲਾਕੇ ਵਿਚ ਉਨ੍ਹਾਂ ਦੀ ਦਹਿਸ਼ਤ ਫ਼ੈਲ ਸਕੇ ਅਤੇ ਉਹ ਹਫ਼ਤਾ ਵਸੂਲੀ ਕਰ ਸਕਣ। ਉੱਥੇ ਦੇ ਰਹਿਣ ਵਾਲੇ ਲੋਕਾਂ ਨੇ ਉਨ੍ਹਾਂ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। 

ਦੂਜੀ ਘਟਨਾ ਮੋਤੀ ਨਗਰ ਦੀ ਹੈ ਜਿੱਥੇ ਪੁਲਸ ਨੇ ਹਾਲ ਹੀ ਵਿਚ ਹਫ਼ਤਾ ਵਸੂਲੀ ਕਰਨ ਵਾਲੇ ਇਕ ਵਿਅਕਤੀ ਨੂੰ ਫੜਿਆ ਸੀ ਅਤੇ ਬੀਤੇ ਦਿਨੀਂ ਉਸ ਦੇ ਤਿੰਨ ਹੋਰ ਸਾਥੀਆਂ ਨੂੰ ਫੜ ਲਿਆ। ਇਸ ਸਬੰਧੀ ਫਾਸਟਰ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਸਿੰਗਲ, ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਚੇਅਰਮੈਨ ਚਰਨਜੀਤ ਸਿੰਘ ਵਿਸ਼ਵਕਰਮਾ, ਲੁਧਿਆਣਾ ਹੈਂਡਟੂਲਜ਼ ਸੰਗਠਨ ਦੇ ਪ੍ਰਧਾਨ ਐੱਸ.ਸੀ. ਰਲਹਨ, ਪੰਜਾਬ ਡਾਇਸ ਸੰਗਠਨ ਦੇ ਜਨਰਲ ਸਕੱਤਰ ਬਾਬੀ ਜਿੰਦਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਪੁਲਸ ਨੂੰ ਸਖ਼ਤ ਹਦਾਇਤਾਂ ਦੇਣ।

ਉਕਤ ਉਦਯੋਗਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਪੱਤਰ ਵਿਚ ਲਿਖਿਆ ਹੈ ਕਿ ਪੰਜਾਬ ਦਾ ਕਾਰੋਬਾਰ ਪਹਿਲਾਂ ਹੀ ਕਾਫ਼ੀ ਡਾਵਾਂਡੋਲ ਹੈ, ਉੱਪਰੋਂ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਪੰਜਾਬ ਵਿਚ ਬਾਹਰੀ ਵਪਾਰੀ ਆਉਣ ਤੋਂ ਡਰੇਗਾ। ਪੰਜਾਬ ਇਕ ਅਜਿਹਾ ਸੂਬਾ ਹੈ, ਜਿਸ ਨਾ ਲੰਮਾਂ ਸਮਾਂ ਅੱਤਵਾਦ ਝੱਲਿਆ ਹੈ। ਹੁਣ ਲੋਕਾਂ ਵਿਚ ਹਿੰਮਤ ਨਹੀਂ ਹੈ ਕਿ ਉਹ ਅਜਿਹੀਆਂ ਘਟਨਾਵਾਂ ਦਾ ਸਾਹਮਣਾ ਕਰ ਸਕਣ, ਕਿਉਂਕਿ ਹੁਣ ਪੰਜਾਬ ਦੇ ਲੋਕ ਇੱਥੇ ਅਮਨ ਸ਼ਾਂਤੀ ਚਾਹੁੰਦੇ ਹਨ।

ਇਹ ਖ਼ਬਰ ਵੀ ਪੜ੍ਹੋ - ਸਟਡੀ ਵੀਜ਼ਾ 'ਤੇ ਕੈਨੇਡਾ ਗਈ ਸੀ ਪੰਜਾਬੀ ਕੁੜੀ, ਤੀਜੇ ਦਿਨ ਹੀ ਵਾਪਰ ਗਿਆ ਭਾਣਾ (ਵੀਡੀਓ)

ਅੱਤਵਾਦ ਦੌਰਾਨ ਵੀ ਦੂਜੇ ਸੂਬਿਆਂ ਦੇ ਕਾਰੋਬਾਰੀਆਂ ਨੇ ਪੰਜਾਬ ਵਿਚ ਕਈ ਦਹਾਕ ਕਦਮ ਨਹੀਂ ਰੱਖਿਆ ਸੀ, ਹੁਣ ਜੇਕਰ ਅਜਿਹੀਆਂ ਘਟਨਾਵਾਂ ਦਾ ਉਨ੍ਹਾਂ ਨੂੰ ਪਤਾ ਲੱਗ ਗਿਆ ਤਾਂ ਉਹ ਪੰਜਾਬ ਵਿਚ ਨਹੀਂ ਆਉਣਗੇ, ਜਿਸ ਦੇ ਚਲਦਿਆਂ ਇੱਥੇ ਦਾ ਕਾਰੋਬਾਰ ਬੰਦ ਹੋ ਜਾਵੇਗਾ। ਇਸ ਲਈ ਗਿਰੋਹ ਬਣਾ ਕੇ ਹਫ਼ਤਾ ਵਸੂਲੀ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। 

ਪੰਜਾਬ ਤੋਂ ਸਾਈਕਲ, ਸਾਈਕਲ ਪਾਰਟਸ, ਨਟ ਬੋਲਟ, ਹੋਜਰੀ ਟੈਕਸਟਾਈਲ ਆਦਿ ਦਾ ਸਾਰਾ ਸਾਮਾਨ ਦੂਜੇ ਸੂਬਿਆਂ ਵਿਚ ਜਾਂਦਾ ਹੈ ਤੇ ਉੱਤੇ ਦੇ ਵਪਾਰੀ ਇੱਤੇ ਇਸ ਦੀ ਖਰੀਦਦਾਰੀ ਕਰਨ ਲਈ ਆਉਂਦੇ ਹਨ, ਪਰ ਹੁਣ ਜਿਸ ਤਰ੍ਹਾਂ ਦਾ ਮਾਹੌਲ ਬਣਦਾ ਦਿਖ ਰਿਹਾ ਹੈ, ਉਸ ਨਾਲ ਉੱਥੇ ਦੇ ਵਪਾਰੀਆਂ ਵਿਚ ਵੀ ਘਬਰਾਹਟ ਪੈਦਾ ਹੋ ਸਕਦੀ ਹੈ। ਇਸ ਲਈ ਇਕ ਵਿਸ਼ੇਸ਼ ਟੀਮ ਬਣਾ ਕੇ ਪੁਲਸ ਨੂੰ ਅਜਿਹੇ ਗਿਰੋਹ ਨਾਲ ਸਖ਼ਤੀ ਨਾਲ ਨਜਿੱਠਣਾ ਚਾਹੀਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News