BSF ਨੇ ਖਦੇੜਿਆ ਭਾਰਤ-ਪਾਕਿ ਸਰਹੱਦ ’ਤੇ ਦਾਖ਼ਲ ਹੋਇਆ ਡਰੋਨ, ਮਿਲੇ ਕਾਲੇ ਧਾਗੇ ਨਾਲ ਬੰਨ੍ਹੇ ਇੱਟ ਦੇ ਟੁਕੜੇ

Wednesday, Mar 09, 2022 - 03:16 PM (IST)

BSF ਨੇ ਖਦੇੜਿਆ ਭਾਰਤ-ਪਾਕਿ ਸਰਹੱਦ ’ਤੇ ਦਾਖ਼ਲ ਹੋਇਆ ਡਰੋਨ, ਮਿਲੇ ਕਾਲੇ ਧਾਗੇ ਨਾਲ ਬੰਨ੍ਹੇ ਇੱਟ ਦੇ ਟੁਕੜੇ

ਤਰਨਤਾਰਨ (ਸੋਨੀਆ) - ਬੀਤੀ ਦੇਰ ਰਾਤ ਕਰੀਬ 02.50 ਵਜੇ ਹਿੰਦ ਪਾਕਿਸਤਾਨ ਸਰਹੱਦ 'ਤੇ ਸਥਿਤ ਬੀ.ਓ.ਪੀ. ਹਵੇਲੀਅਨ ਪੀ.ਐੱਸ.ਐੱਸ.ਏ. ਖਾਨ (71 ਬੀ.ਐੱਨ. ਬੀ.ਐੱਸ.ਐੱਫ. ਭਿੱਖੀਵਿੰਡ ਦੇ ਏ.ਓ.ਆਰ., ਪੀ.ਐੱਸ. ਭਿੱਖੀਵਿੰਡ) ਵਿਖੇ ਤਾਇਨਾਤ ਬੀ.ਐੱਸ.ਐੱਫ਼ ਦੇ ਜਵਾਨਾਂ ਨੂੰ ਕਿਸੇ ਵਸਤੂ ਦੇ ਉੱਡਣ ਦੀ ਆਵਾਜ਼ ਸੁਣਾਈ ਦਿੱਤੀ। ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਇਹ ਆਵਾਜ਼ ਬੀ.ਪੀ. ਨੰਬਰ 124/48 ਦੇ ਪਾਕਿਸਤਾਨ ਵਾਲੇ ਪਾਸੇ ਤੋਂ ਆ ਰਹੀ ਸੀ। ਇਸ ਤੋਂ ਬਾਅਦ ਬੀ.ਐੱਸ.ਐੱਫ. ਦੇ ਜਵਾਨਾਂ ਨੇ ਸ਼ੱਕੀ ਉੱਡਣ ਵਾਲੀ ਵਸਤੂ ਦੀ ਆਜ਼ਾਵ ਸੁਣਦੇ ਸਾਰ ਉਸ ’ਤੇ 19 ਰਾਉਂਡ ਫਾਇਰ ਕੀਤੇ।

ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ਨੂੰ ਖੁੱਲ੍ਹਾ ਚੈਲੇਂਜ ਕਰਨ ਵਾਲੇ ਹੌਲਦਾਰ ਸੰਦੀਪ ’ਤੇ ਪੁਲਸ ਨੇ ਕੱਸਿਆ ਸ਼ਿਕੰਜਾ, ਜਾਣੋ ਕੀ ਹੈ ਮਾਮਲਾ

ਸੂਤਰਾਂ ਅਨੁਸਾਰ ਫਾਇਰਿੰਗ ਤੋਂ ਬਾਅਦ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਸਵੇਰ ਦੇ ਸਮੇਂ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਉਨ੍ਹਾਂ ਨੂੰ ਕਾਲੇ ਰੰਗ ਦੇ ਧਾਗਾ ਨਾਲ ਬੰਨ੍ਹਿਆ ਇੱਕ ਇੱਟ ਦਾ ਟੁਕੜੇ (ਲਗਭਗ 300 ਗ੍ਰਾਮ) ਸਮੇਤ ਇੱਕ ਡਰੋਨ (ਸਫੈਦ ਰੰਗ) ਬਰਾਮਦ ਹੋਇਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਜ਼ਮੀਨ ਗੁਰਦੀਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਦੀ ਹੈ। ਬੀ.ਐੱਸ.ਐੱਫ. ਨੇ ਜਵਾਨਾਂ ਨੇ ਉਕਤ ਸਾਰੇ ਸਾਮਾਨ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। 

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵੱਡੀ ਵਾਰਦਾਤ: ਕਲਯੁਗੀ ਪਿਓ ਨੇ 5 ਮਹੀਨੇ ਦੀ ਧੀ ਨੂੰ ਜ਼ੋਰ ਨਾਲ ਜ਼ਮੀਨ 'ਤੇ ਸੁੱਟ ਕੇ ਕੀਤਾ ਕਤਲ

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਡਰੋਨ ਰਿਮੋਟ ਕੰਟਰੋਲ ਦੀ ਹੱਦ ਤੋਂ ਬਾਹਰ ਹੋਣ ਕਾਰਨ ਖੇਤਾਂ 'ਚ ਡਿੱਗ ਪਿਆ। ਜ਼ਿਕਰਯੋਗ ਹੈ ਕਿ ਡਰੋਨ ਨਵੀਂ ਤਕਨੀਕ ਦਾ ਹੋਣ ਕਾਰਨ ਭਾਰਤ ਲਈ ਸਿਰਦਰਦੀ ਬਣਿਆ ਹੋਇਆ ਹੈ। ਇਸ ਦੇ ਬਾਵਜੂਦ ਬੀ.ਐੱਸ.ਐੱਫ. ਦੇ ਜਵਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਪਾਕਿਸਤਾਨੀ ਸਮੱਗਲਰਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਸਰਹੱਦ ’ਤੇ ਹਰ ਸਮੇਂ ਡਿਊਟੀ ਨਿਭਾਉਂਦੇ ਰਹਿੰਦੇ ਹਨ।

ਪੜ੍ਹੋ ਇਹ ਵੀ ਖ਼ਬਰ - ਪਠਾਨਕੋਟ 'ਚ ਰਿਸ਼ਤੇ ਹੋਏ ਦਾਗਦਾਰ, ਜ਼ਮੀਨੀ ਵਿਵਾਦ ਦੇ ਚੱਲਦਿਆਂ ਦਿਓਰਾਂ ਨੇ ਲੁੱਟੀ ਭਾਬੀ ਦੀ ਪੱਤ


author

rajwinder kaur

Content Editor

Related News