ਜਲੰਧਰ: ਬੱਸ ਸਟੈਂਡ ਨੇੜੇ ਇੰਡੋ ਕੈਨੇਡੀਅਨ ਦਫਤਰ ਦੇ ਬਾਹਰ ਫਾਇਰਿੰਗ (ਤਸਵੀਰਾਂ)

Monday, Jul 30, 2018 - 06:48 PM (IST)

ਜਲੰਧਰ: ਬੱਸ ਸਟੈਂਡ ਨੇੜੇ ਇੰਡੋ ਕੈਨੇਡੀਅਨ ਦਫਤਰ ਦੇ ਬਾਹਰ ਫਾਇਰਿੰਗ (ਤਸਵੀਰਾਂ)

ਜਲੰਧਰ (ਸੋਨੂੰ)— ਇਥੋਂ ਦੇ ਥਾਣਾ ਨਿਊ ਬਾਰਾਦਰੀ ਦੇ ਅਧੀਨ ਆਉਂਦੇ ਬੱਸ ਸਟੈਂਡ ਦੇ ਕੋਲ ਇੰਡੋ ਕੈਨੇਡੀਅਨ ਬੱਸ ਸਰਵਿਸ ਦੇ ਬਾਹਰ ਫਾਇਰਿੰਗ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇੰਡੋ ਕੈਨੇਡੀਅਨ ਦੇ ਬਾਹਰ ਪਹਿਲਾਂ ਦੋ ਧਿਰਾਂ 'ਚ ਟਕਰਾਅ ਹੋਇਆ ਅਤੇ ਉਸ ਦੇ ਬਾਅਦ ਇਕ ਵਿਅਕਤੀ ਵੱਲੋਂ ਦੋਨਾਲੀ ਨਾਲ ਗੋਲੀ ਚਲਾਈ ਗਈ। ਇਹ ਫਾਇਰ ਕਿਸੇ ਰਾਹਗੀਰ ਵੱਲੋਂ ਦੋਨਾਲੀ ਉੱਪਰ ਆਸਮਾਨ ਵੱਲ ਹੋਣ ਕਰਕੇ ਗੋਲੀ ਹਵਾ 'ਚ ਚੱਲੀ। 
ਸੂਚਨਾ ਪਾ ਕੇ ਪੁਲਸ ਮੌਕੇ 'ਤੇ ਪਹੁੰਚ ਗਈ ਹੈ। ਪੁਲਸ ਵੱਲੋਂ ਨੇੜੇ ਲੱਗੇ ਸਾਰੇ ਕੈਮਰਿਆਂ ਦੀਆਂ ਫੁਟੇਜ਼ ਖੰਗਾਲੀਆਂ ਜਾ ਰਹੀਆਂ ਹਨ। ਮੌਕੇ 'ਤੇ ਡੀ. ਸੀ. ਪੀ. ਗੁਰਮੀਤ ਸਿੰਘ ਮੌਜੂਦ ਹਨ। 
ਮੌਕੇ 'ਤੇ ਇਕ ਚਸ਼ਮਦੀਦ ਨੇ ਦੱਸਿਆ ਕਿ ਉਸ ਦੀ ਦੁਕਾਨ ਦੇ ਕੋਲ 2 ਗੱਡੀਆਂ ਆ ਕੇ ਰੁੱਕੀਆਂ ਅਤੇ ਗੱਡੀਆਂ 'ਚੋਂ ਉਤਰੇ ਨੌਜਵਾਨਾਂ 'ਚ ਬਹਿਸ ਹੋ ਗਈ। ਬਹਿਸ ਦੌਰਾਨ ਇਕ ਨੌਜਵਾਨ ਦੀ ਪਹਿਲਾਂ ਕੁੱਟਮਾਰ ਕੀਤੀ ਗਈ ਅਤੇ ਬਾਅਦ 'ਚ ਇਕ ਨੌਜਵਾਨ ਨੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਪੁਲਸ ਨੂੰ ਆਉਂਦੇ ਦੇਖ ਉਹ ਫਰਾਰ ਹੋ ਗਏ।

PunjabKesariਹੁਣ ਤੱਕ ਦੀ ਪੁਲਸ ਜਾਂਚ 'ਚ ਪਤਾ ਲੱਗਾ ਹੈ ਨੌਜਵਾਨਾਂ ਨੇ 312 ਅਤੇ 315 ਬੋਰ ਦੀ ਵਾਰਨ ਨਾਲ 2 ਫਾਇਰ ਕੀਤੇ ਹਨ। ਹਮਲਾਵਰਾਂ 'ਚੋਂ ਇਕ ਨੌਜਵਾਨ ਨਿੱਝਰਾਂ ਦਾ ਅਤੇ ਦੂਜਾ ਨੌਜਵਾਨ ਦਿਲਬਾਗ ਨਗਰ ਦਾ ਦੱਸਿਆ ਜਾ ਰਿਹਾ ਹੈ। ਪੁਲਸ ਨੇ ਉਨ੍ਹਾਂ ਦੇ ਘਰਾਂ 'ਚ ਰੇਡ ਕੀਤੀ ਪਰ ਉਹ ਘਰ ਨਹੀਂ ਮਿਲੇ। ਦੱਸਿਆ ਜਾ ਰਿਹਾ ਹੈ ਕਿ ਉਕਤ ਟਕਰਾਅ ਕਿਸੇ ਲੜਕੇ ਦੇ ਚਲਦਿਆਂ ਹੋਇਆ ਹੈ, ਜਿਸ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਉਹ ਵੀ ਨਹੀਂ ਮਿਲ ਰਿਹਾ। ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਵੀ ਰਾਮਾਮੰਡੀ ਦੇ ਹੁਸ਼ਿਆਰਪੁਰ ਰੋਡ 'ਤੇ ਵੀ ਗੋਲੀਆਂ ਚੱਲੀਆਂ ਸਨ, ਜਿਸ ਦੌਰਾਨ ਅਜੇ ਉਰਫ ਡੋਨਾ ਦੀ ਮੌਤ ਹੋ ਗਈ ਸੀ।


Related News