ਅਹਿਮ ਖ਼ਬਰ: ਏਸ਼ੀਆ ਦੇ 11 ਤੇ ਅਫ਼ਰੀਕਾ ਦੇ 21 ਦੇਸ਼ਾਂ ’ਚ ਵੀਜ਼ਾ ਦੇ ਬਿਨਾਂ ਦਾਖ਼ਲ ਹੋ ਸਕਣਗੇ ਭਾਰਤੀ

07/24/2022 4:08:47 PM

ਜਲੰਧਰ (ਧਵਨ)-ਭਾਰਤੀ ਪਾਸਪੋਰਟ ਧਾਰਕ ਹੁਣ ਏਸ਼ੀਆ ਦੇ 11 ਅਤੇ ਅਫ਼ਰੀਕਾ ਦੇ 21 ਦੇਸ਼ਾਂ ਵਿਚ ਬਿਨਾਂ ਵੀਜ਼ਾ ਦੇ ਯਾਤਰਾ ਕਰ ਸਕਦੇ ਹਨ। ਇਨ੍ਹਾਂ ਦੇਸ਼ਾਂ ਦੀ ਸੂਚੀ ਵਿਦੇਸ਼ ਮੰਤਰਾਲਾ ਨੇ ਜਾਰੀ ਕਰ ਦਿੱਤੀ ਹੈ। ਵਿਸ਼ਵ ’ਚ ਅਜਿਹੇ ਦੇਸ਼ਾਂ ਦੀ ਗਿਣਤੀ 60 ਦੱਸੀ ਜਾ ਰਹੀ ਹੈ। ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਸੂਚੀ ਅਨੁਸਾਰ ਏਸ਼ੀਆ ’ਚ ਭਾਰਤੀ ਪਾਸਪੋਰਟ ਧਾਰਕ ਭੂਟਾਨ, ਕੰਬੋਡੀਆ, ਇੰਡੋਨੇਸ਼ੀਆ, ਲੋਆਸ, ਮਕਾਊ, ਮਾਲਦੀਵ, ਮਿਆਂਮਾਰ, ਨੇਪਾਲ, ਸ਼੍ਰੀਲੰਕਾ, ਥਾਈਲੈਂਡ ਅਤੇ ਤਿਮੋਰਾਲੈਸਟੇ ’ਚ ਬਿਨਾਂ ਵੀਜ਼ਾ ਦੇ ਯਾਤਰਾ ਕਰ ਸਕਦੇ ਹਨ।

ਅਫ਼ਰੀਕਨ ਦੇਸ਼ਾਂ ਦੀ ਗਿਣਤੀ 21 ਹੈ, ਜਿਨ੍ਹਾਂ ਵਿਚ ਬੋਤਸਵਾਨਾ, ਬਰੂੰਡੀ, ਕੇਪ ਵਰਦੇ ਆਈਲੈਂਡਸ, ਕੋਮੋਰੋ ਆਈਲੈਂਡਸ, ਇਥੋਪੀਆ, ਗੈਬੋਨ, ਗੁਨਿਆਨੀ ਬਿਸਾਊ, ਮੈਡਾਗਾਸਕਰ, ਮਾਰੀਤਾਨੀਆ, ਮਾਰੀਸ਼ਸ, ਮਜ਼ੋਮਬਿਕ, ਮੋਰਾਂਡਾ, ਸੇਨੇਗਲ, ਸਾਈਲੇਸੀਆ, ਸੀਰਾ ਲਿਓਨ, ਸੋਮਾਲੀਆ, ਤਨਜ਼ਾਨੀਆ, ਟੋਗੋ, ਟਿਊਨੀਸ਼ੀਆ, ਯੂਗਾਂਡਾ ਅਤੇ ਜ਼ਿੰਬਾਬਵੇ ਸ਼ਾਮਲ ਹਨ। ਓਸ਼ੀਆਨੀਆ ’ਚ ਦੇਸ਼ਾਂ ਵਿਚ ਕੁੱਕ ਆਈਲੈਂਡਸ, ਫਿਜ਼ੀ, ਮਾਰਸ਼ਲ ਆਈਲੈਂਡਜ਼, ਮਾਈਕ੍ਰੋਨੇਸ਼ੀਆ, ਮਊਂ, ਪਲਾਊ ਆਈਲੈਂਡਸ, ਸੋਮਯਾ, ਟੁਆਲੂ ਵੈਨਾਟੂ ਸ਼ਾਮਲ ਹਨ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਪੰਜਾਬ ਪੁਲਸ ਹੈੱਡ ਕਾਂਸਟੇਬਲ ’ਚ ਭਰਤੀ ਲਈ ਲਿਖ਼ਤੀ ਪ੍ਰੀਖਿਆ ਦੇਣ ਵਾਲੇ ਬਿਨੈਕਾਰਾਂ ਨੂੰ ਵੱਡਾ ਝਟਕਾ

ਇਸੇ ਤਰ੍ਹਾਂ ਮੱਧ ਪੂਰਬੀ ਦੇਸ਼ਾਂ ’ਚ ਭਾਰਤੀ ਪਾਸਪੋਰਟ ਧਾਰਕ ਕੇਵਲ ਈਰਾਨ, ਜੋਰਡਨ, ਓਮਾਨ ਅਤੇ ਕਤਰ ’ਚ ਬਿਨਾਂ ਵੀਜ਼ਾ ਦੇ ਜਾ ਸਕਦੇ ਹਨ। ਯੂਰਪ ’ਚ ਸਿਰਫ਼ 2 ਦੇਸ਼ ਹਨ, ਜਿੱਥੇ ਭਾਰਤੀ ਬਿਨਾਂ ਵੀਜ਼ੇ ਦੇ ਦਾਖ਼ਲ ਹੋ ਸਕਦੇ ਹਨ, ਜਿਨ੍ਹਾਂ ਵਿਚ ਅਲਬਾਨੀਆ ਅਤੇ ਸਰਬੀਆ ਸ਼ਾਮਲ ਹਨ। ਅਮਰੀਕਾ ’ਚ ਸਿਰਫ਼ 2 ਬੋਲੀਵੀਆ ਅਤੇ ਅਲ ਸਲਵਾਡੋਰ ਸ਼ਾਮਲ ਹਨ। ਕੈਰੇਬੀਅਨ ਦੇਸ਼ਾਂ ’ਚ ਬਾਰਬਾਡੋਸ, ਬ੍ਰਿਟਿਸ਼ ਵਿਰਜਿਨ ਆਈਲੈਂਡਸ, ਡੋਮਿਨਿਕਾ, ਗ੍ਰੇਨਾਡਾ, ਹੈਤੀ, ਜਮੈਕਾ, ਮੋਂਟਸੈਰਾਟ, ਸੈਂਟਾਈਡਜ਼ ਅਤੇ ਨਿਵੀਆ, ਸੇਂਟ ਲੂਸੀਆ, ਸੈਂਡ ਵਿਨਸੈਂਟ, ਤ੍ਰਿਨੀਦਾਦ ਅਐਂਡ ਟੋਬੈਗੋ ਸ਼ਾਮਲ ਹਨ, ਜਿੱਥੇ ਭਾਰਤੀਆਂ ਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਹੈ।

60 ਦੇਸ਼ ਤਾਂ ਸੂਚੀ ’ਚ ’ਚ ਸ਼ਾਮਲ ਹਨ ਪਰ ਮਹੱਤਵਪੂਰਨ ਦੇਸ਼ ਇਸ ’ਚ ਨਹੀਂ
ਭਾਵੇਂ ਭਾਰਤੀ ਪਾਸਪੋਰਟ ਧਾਰਕਾਂ ਨੂੰ 60 ਦੇਸ਼ਾਂ ’ਚ ਵੀਜ਼ਾ ਲਈ ਬਿਨਾਂ ਜਾਣ ਦੀ ਇਜਾਜ਼ਤ ਹੈ ਪਰ ਕੋਈ ਵੀ ਮਹੱਤਵਪੂਰਨ ਦੇਸ਼ ਇਸ ਸੂਚੀ ਵਿਚ ਸ਼ਾਮਲ ਨਹੀਂ ਹੈ। ਦਰਅਸਲ, ਇਸ ਸੂਚੀ ’ਚ ਜੋ ਦੇਸ਼ ਸ਼ਾਮਲ ਹਨ, ਉਨ੍ਹਾਂ ਦੀ ਗਿਣਤੀ ਛੋਟੇ ਦੇਸ਼ਾਂ ’ਚ ਹੁੰਦੀ ਹੈ। ਵੱਡੇ ਅਤੇ ਮਹੱਤਵਪੂਰਨ ਦੇਸ਼ਾਂ ’ਚ ਵੀਜ਼ਾ ਲੈ ਕੇ ਹੀ ਭਾਰਤੀਆਂ ਨੂੰ ਜਾਣਾ ਪੈਂਦਾ ਹੈ।

ਇਹ ਵੀ ਪੜ੍ਹੋ: ਫਿਲੌਰ 'ਚ ਸ਼ਰਮਨਾਕ ਘਟਨਾ, 14 ਸਾਲਾ ਕੁੜੀ ਨੂੰ ਘਰ 'ਚ ਬੰਦੀ ਬਣਾ ਕੇ ਕੀਤਾ ਜਬਰ-ਜ਼ਿਨਾਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News