ਭਾਰਤੀ ਮੂਲ ਦੀ ਅਨੀਤਾ ਆਨੰਦ ਬਣੀ ਕੈਨੇਡਾ ਦੀ ਨਵੀਂ ਰੱਖਿਆ ਮੰਤਰੀ

Wednesday, Oct 27, 2021 - 12:18 AM (IST)

ਭਾਰਤੀ ਮੂਲ ਦੀ ਅਨੀਤਾ ਆਨੰਦ ਬਣੀ ਕੈਨੇਡਾ ਦੀ ਨਵੀਂ ਰੱਖਿਆ ਮੰਤਰੀ

ਟੋਰਾਂਟੋ (ਅਨਸ)-ਕੈਨੇਡਾ ਦੀ ਪਹਿਲੀ ਹਿੰਦੂ ਕੈਬਨਿਟ ਮੰਤਰੀ ਅਨੀਤਾ ਆਨੰਦ ਨੇ ਮੰਗਲਵਾਰ ਦੇਸ਼ ਦੀ ਦੂਜੀ ਮਹਿਲਾ ਰੱਖਿਆ ਮੰਤਰੀ ਬਣ ਕੇ ਇਤਿਹਾਸ ਰਚ ਦਿੱਤਾ। ਨਵੇਂ ਮੰਤਰੀ ਮੰਡਲ ’ਚ 6 ਮਹਿਲਾ ਮੰਤਰੀਆਂ ’ਚੋਂ 2 ਭਾਰਤੀ ਮੂਲ ਦੀਆਂ ਕੈਨੇਡੀਆਈ ਔਰਤਾਂ ਸ਼ਾਮਲ ਹਨ। ਇਕ ਹੋਰ 32 ਸਾਲਾ ਭਾਰਤੀ ਮੂਲ ਦੀ ਕੈਨੇਡੀਆਈ ਔਰਤ ਕਮਲ ਖੈਹਰਾ ਜੋ ਬਰੰਪਟਨ ਤੋਂ ਸੰਸਦ ਮੈਂਬਰ ਹੈ, ਨੇ ਵੀ ਸੀਨੀਅਰ ਨਾਗਰਿਕਾਂ ਲਈ ਮੰਤਰੀ ਵਜੋਂ ਸਹੁੰ ਚੁੱਕੀ। ਇਸ ਨਾਲ ਟਰੂਡੋ ਮੰਤਰੀ ਮੰਡਲ ’ਚ ਭਾਰਤੀ ਮੂਲ ਦੀਆਂ ਕੈਨੇਡੀਆਈ ਮਹਿਲਾ ਮੰਤਰੀਆਂ ਦੀ ਗਿਣਤੀ ਵਧ ਕੇ 3 ਹੋ ਗਈ ਹੈ। ਹਰਜੀਤ ਸਿੰਘ ਸੱਜਣ ਕੌਮਾਂਤਰੀ ਮਾਮਲਿਆਂ ਦੇ ਨਵੇਂ ਮੰਤਰੀ ਹੋਣਗੇ।

ਇਹ ਵੀ ਪੜ੍ਹੋ : ਜਰਮਨੀ ਦੀ ਨਵੀਂ ਸੰਸਦ ਨੇ ਸੋਸ਼ਲ ਡੈਮੋਕ੍ਰੇਟ ਸੰਸਦ ਮੈਂਬਰ ਨੂੰ ਚੁਣਿਆ ਪ੍ਰਧਾਨ

ਕੈਨੇਡਾ ਦੀ ਵੰਨ-ਸੁਵੰਨਤਾ ਅਤੇ ਯੂਥ ਮੰਤਰਾਲਾ ਸੰਭਾਲਣ ਵਾਲੀ ਮੌਜੂਦਾ ਭਾਰਤੀ ਮੂਲ ਦੀ ਔਰਤ ਮੰਤਰੀ ਬੀ. ਚਾਗਰ ਨੂੰ ਹਟਾ ਦਿੱਤਾ ਗਿਆ ਹੈ। ਟਰੂਡੋ ਨੇ ਕੈਨੇਡੀਆਈ ਫੌਜ ਵਿਚ ਸੈਕਸ ਸ਼ੋਸ਼ਣ ਦੇ ਦੋਸ਼ਾਂ ਨੂੰ ਦੂਰ ਕਰਨ ਵਿਚ ਨਾਕਾਮ ਰਹਿਣ ਲਈ ਹਰਜੀਤ ਸਿੰਘ ਸੱਜਣ ਨੂੰ ਘੱਟ ਅਹਿਮੀਅਤ ਵਾਲਾ ਮੰਤਰਾਲਾ ਦਿੱਤਾ ਹੈ। ਅਨੀਤਾ ਆਨੰਦ ਅਤੇ ਕਮਲ ਖੈਹਰਾ ਨੂੰ ਕੋਵਿਡ ਮਹਾਮਾਰੀ ਦੌਰਾਨ ਉਨ੍ਹਾਂ ਦੇ ਕੰਮ ਲਈ ਇਨਾਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਟੀਕਾ ਵਿਰੋਧੀ ਟਿੱਪਣੀਆਂ ਦੇ ਹੜ੍ਹ ਕਾਰਨ ਫੇਸਬੁੱਕ ਦੇ ਸਿਸਟਮ 'ਚ ਮਚੀ ਸੀ ਹਲਚਲ

ਅਨੀਤਾ ਦਾ ਜਨਮ 1967 ਵਿਚ ਨੋਵਾ ਵਿਖੇ ਭਾਰਤੀ ਮਾਤਾ-ਪਿਤਾ ਦੇ ਘਰ ਹੋਇਆ ਸੀ। ਉਸ ਦੇ ਮਾਤਾ-ਪਿਤਾ ਡਾਕਟਰੀ ਕਿੱਤੇ ਨਾਲ ਸਬੰਧਤ ਸਨ। ਮਾਤਾ ਸਰੋਜ ਪੰਜਾਬ ਤੋਂ ਹੈ ਅਤੇ ਪਿਤਾ ਤਾਮਿਲਨਾਡੂ ਤੋਂ ਹਨ। ਅਨੀਤਾ ਜੋ ਟੋਰਾਂਟੋ ਯੂਨੀਵਰਸਿਟੀ ’ਚ ਕਾਨੂੰਨ ਦੀ ਪ੍ਰੋਫੈਸਰ ਵਜੋਂ ਇਸ ਸਮੇਂ ਛੁੱਟੀ ’ਤੇ ਹੈ, ਨੂੰ ਟੋਰਾਂਟੋ ਨੇੜੇ ਓਕਵਿਲੇ ਤੋਂ ਸੰਸਦ ਮੈਂਬਰ ਵਜੋਂ ਚੁਣੇ ਜਾਣ ਪਿੱਛੋਂ 2019 ’ਚ ਪ੍ਰਧਾਨ ਮੰਤਰੀ ਟਰੂਡੋ ਵਲੋਂ ਜਨਤਕ ਸੇਵਾ ਅਤੇ ਖਰੀਦ ਮੰਤਰੀ ਵਜੋਂ ਚੁਣਿਆ ਗਿਆ ਸੀ। ਅਨੀਤਾ ਤੋਂ ਪਹਿਲਾਂ ਕੈਨੇਡਾ ਦੀ ਇਕੋ-ਇਕ ਮਹਿਲਾ ਰੱਖਿਆ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਕਿਮ ਕੈਂਪਬੇਲ ਸੀ।

ਇਹ ਵੀ ਪੜ੍ਹੋ : ਚੀਨ 'ਚ ਤੇਜ਼ੀ ਨਾਲ ਫੈਲ ਰਿਹੈ ਕੋਰੋਨਾ ਦਾ ਡੈਲਟਾ ਵੇਰੀਐਂਟ, ਲਾਨਝੋਓ 'ਚ ਲੱਗੀ ਤਾਲਾਬੰਦੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News