ਅਸਗ਼ਰ ਵਜਾਹਤ ਦੀ ਤਨਜ਼ ਸੁਣੋ ਜ਼ਿੰਦਗੀ ਵਿਚ ਕੰਮ ਆਵੇਗੀ

Friday, Apr 24, 2020 - 10:35 AM (IST)

ਅਸਗ਼ਰ ਵਜਾਹਤ
ਲਿਖਾਰੀ ਘੁਮੱਕੜ ਤਸਵੀਰਘਾੜਾ

ਅਸਗਰ ਵਜਾਹਤ ਭਾਰਤੀ ਸਾਹਿਤ ਵਿਚ ਜਾਣੇ-ਪਛਾਣੇ ਅਦੀਬ ਹਨ। ਵੰਡ ਤੋਂ ਪਹਿਲਾਂ ਦੀ ਸਾਂਝੀ ਜ਼ਮੀਨ, ਫ਼ਿਰਕੂ ਨਫ਼ਰਤਾਂ ਵਿਚ ਘਿਰੇ ਹੋਏ ਲੋਕ ਅਤੇ ਇਹ ਸਭ ਤੋਂ ਪਰ੍ਹਾਂ ਮੁਹੱਬਤ ਦੀ ਉਹ ਜ਼ਮੀਨ ਕਿਹੜੀ ਹੈ, ਜਿਸ ਵਿਚ ਅਸੀਂ ਬਿਹਤਰ ਸਮਾਜ ਦਾ ਨਿਰਮਾਣ ਕਰ ਸਕੀਏ। ਇਹ ਉਨ੍ਹਾਂ ਦੀਆਂ ਰਚਨਾਵਾਂ ਵਿਚ ਵਾਰ-ਵਾਰ ਆਉਂਦਾ ਹੈ। ਪੇਸ਼ ਹਨ ਉਨ੍ਹਾਂ ਦੀਆਂ ਇਹ ਨਿੱਕੀਆਂ ਨਿੱਕੀਆਂ ਕਹਾਣੀਆਂ। ਇਹ ਨਿੱਕੇ-ਨਿੱਕੇ ਕਿੱਸੇ ਉਨ੍ਹਾਂ ਦੀ ਤਰਜ਼ ਵੀ ਹੈ, ਇਸ਼ਾਰਾ ਵੀ ਹੈ ਅਤੇ ਇਸ ਨੂੰ ਪੜ੍ਹ ਕੇ ਅਸੀਂ ਇਸ ਦੁਨੀਆ ਨੂੰ ਬਿਹਤਰ ਬਣਾ ਸਕੀਏ ਤਾਂ ਉਨ੍ਹਾਂ ਦਾ ਲਿਖਿਆ ਕਬੂਲ ਹੋਵੇਗਾ। ਗੁਰੂ ਚੇਲਾ ਸੰਵਾਦ ਦੇ ਇਹ ਕਿੱਸੇ ਅਸੀਂ ਤੁਹਾਡੇ ਲਈ ਅਸਗ਼ਰ ਵਜਾਹਤ ਦੀ ਕਿਤਾਬ 'ਮੈਂ ਹਿੰਦੂ ਹੂੰ' ਵਿੱਚੋਂ ਪੇਸ਼ ਕੀਤੇ ਹਨ।

ਗੁਰੂ-ਚੇਲਾ ਸੰਵਾਦ

ਕਿੱਸਾ - 1
ਸ਼੍ਰੀ ਟੀ.ਪੀ.ਦੇਵ ਨੇ ਇਕ ਇਸ਼ਤਿਹਾਰ ਵੇਖਿਆ,"ਇਹ ਕਾਰ ਖ਼ਰੀਦ ਕੇ ਤੁਸੀ ਆਪਣੇ ਗੁਆਂਢੀ ਦੇ ਮਨ 'ਚ ਈਰਖਾ ਪੈਦਾ ਕਰ ਸਕਦੇ ਹੋ।" 
ਇਹ ਗੱਲ ਸ਼੍ਰੀ ਟੀ.ਪੀ.ਦੇਵ ਨੂੰ ਜੱਚ ਗਈ।
ਉਹ ਗਏ ਅਤੇ ਕਾਰ ਖਰੀਦ ਲਿਆਏ।
ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਗੁਆਂਢੀ ਕੋਲ ਕਿਹੜੀ ਕਾਰ ਹੈ ? ਉਨ੍ਹਾਂ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਗੁਆਂਢ `ਚ ਹੈ ਕੌਣ ਤੇ ਕਿੱਥੇ ਰਹਿੰਦਾ ਹੈ ?
ਪਰ ਹਾਂ...! ਇਹ ਜ਼ਰੂਰ ਪਤਾ ਸੀ ਈਰਖਾ ਕੀ ਹੁੰਦੀ ਏ...

ਪੜ੍ਹੋ ਇਹ ਵੀ ਖਬਰ - ਹੁਣ 'ਆਕਾਸ਼ ਦੀ ਗੰਗਾ' ਅਤੇ 'ਧਰਤੀ ਦੀ ਗੰਗਾ' ਦੋਵੇਂ ਨਜ਼ਰ ਆਉਂਦੀਆਂ ਹਨ ! 

ਪੜ੍ਹੋ ਇਹ ਵੀ ਖਬਰ - ਕੋਰੋਨਾ ਕਹਿਰ ਦੌਰਾਨ ਔਰਤ ਆਗੂਆਂ ਦੀ ਭੂਮਿਕਾ ਰਹੀ ਸ਼ਾਨਦਾਰ (ਵੀਡੀਓ)

ਕਿੱਸਾ - 2
ਗੁਰੂ : ਵਿਕਸਤ ਦੇਸ਼ਾਂ ਦੀ ਪਛਾਣ ਦੱਸੋ ? ਹਰੀਰਾਮ
ਹਰੀਰਾਮ : ਵਿਕਸਤ ਦੇਸ਼ ਵਿਕਾਸਸ਼ੀਲ ਦੇਸ਼ਾਂ ਨੂੰ ਦਾਨ ਦਿੰਦੇ ਹਨ
ਗੁਰੂ : ਅੱਛਾ ਫੇਰ ?
ਹਰੀਰਾਮ : ਫਿਰ ਕਰਜ਼ ਦਿੰਦੇ ਨੇ 
ਗੁਰੂ : ਫੇਰ ?
ਹਰੀਰਾਮ : ਫਿਰ ਵਿਆਜ ਦੇ ਨਾਲ ਕਰਜ਼ ਦਿੰਦੇ ਨੇ 
ਗੁਰੂ : ਅੱਛਾ……ਫੇਰ 
ਹਰੀਰਾਮ : ਫਿਰ ਵਿਆਜ ਹੀ ਕਰਜ਼ ਦਿੰਦਾ ਹੈ
ਗੁਰੂ : ਤੇ…ਫਿਰ……?
ਹਰੀਰਾਮ : ਅਤੇ ਫਿਰ ਵਿਕਸਤ ਦੇਸ਼ ਵਿਕਾਸਸ਼ੀਲ ਦੇਸ਼ਾਂ ਨੂੰ ਵਿਕਸਤ ਮੰਨ ਲੈਂਦੇ ਹਨ।

ਕਿੱਸਾ- 3 
ਗੁਰੂ : ਵਿਕਸਤ ਦੇਸ਼ਾਂ ਦੀ ਪਛਾਣ ਦੱਸੋ ? ਹਰੀਰਾਮ
ਹਰੀਰਾਮ : ਵਿਕਸਤ ਦੇਸ਼ਾਂ ‘ਚ ਮਾਨਸਕ ਰੋਗੀ ਬਹੁਤੇ ਹੁੰਦੇ ਹਨ
ਗੁਰੂ : ਕਿਉਂ ? ਸਰੀਰਕ ਰੋਗੀ ਕਿਉਂ ਨਹੀਂ ਹੁੰਦੇ ?
ਹਰੀਰਾਮ : ਕਿਉਂਕਿ ਸਰੀਰ ‘ਤੇ ਉਨ੍ਹਾਂ ਅਧਿਕਾਰ ਕਰ ਲਿਆ ਹੈ…ਪਰ ਮਨ ‘ਤੇ ਕਬਜ਼ਾ ਨਹੀਂ ਹੋਇਆ।

ਪੜ੍ਹੋ ਇਹ ਵੀ ਖਬਰ -  ਨਰਮੇ ਦੇ ਚੰਗੇ ਝਾੜ ਲਈ ਕੀ ਕਰੀਏ ਤੇ ਕੀ ਨਾ ਕਰੀਏ : ਖੇਤੀਬਾੜੀ ਵਿਗਿਆਨੀ 

ਕਿੱਸਾ- 4  
ਗੁਰੂ : ਵਿਕਸਤ ਦੇਸ਼ਾਂ ਦੀ ਪਛਾਣ ਦੱਸੋ ? ਹਰੀਰਾਮ 
ਹਰੀਰਾਮ : ਵਿਕਸਤ ਦੇਸ਼ਾਂ ‘ਚ ਬੁੱਢੇ ਵੱਖਰੇ ਰਹਿੰਦੇ ਹਨ
ਗੁਰੂ : ਤੇ…ਜਵਾਨ ?
ਹਰੀਰਾਮ : ਉਹ ਵੀ ਵੱਖਰੇ ਰਹਿੰਦੇ ਹਨ
ਗੁਰੂ : ਤੇ ਅਧਖੜ੍ਹ ?
ਹਰੀਰਾਮ : ਉਹ ਵੀ ਵੱਖਰੇ ਰਹਿੰਦੇ ਹਨ
ਗੁਰੂ : ਫਿਰ ਉੱਥੇ ਨਾਲ-ਨਾਲ ਕੌਣ ਰਹਿੰਦਾ ਹੈ ?
ਹਰੀਰਾਮ : ਸਾਰੇ ਆਪੋ ਆਪਣੇ ਨਾਲ ਰਹਿੰਦੇ ਹਨ !

ਕਿੱਸਾ- 5
ਗੁਰੂ : ਚੇਲਾ, ਹਿੰਦੂ-ਮੁਸਲਮਾਨ ਇੱਕਠੇ ਨਹੀਂ ਰਹਿ ਸਕਦੇ।
ਚੇਲਾ : ਕਿਉਂ ਗੁਰੂਦੇਵ 
ਗੁਰੂ : ਦੋਵਾਂ ‘ਚ ਬੜਾ ਫਰਕ ਏ
ਚੇਲਾ : ਕੀ ਫਰਕ ਏ ਜੀ ?
ਗੁਰੂ : ਉਨ੍ਹਾਂ ਦੀ ਜ਼ੁਬਾਨ ਹੋਰ ਏ….ਆਪਣੀ ਹੋਰ ਏ
ਚੇਲਾ : ਕੀ ਹਿੰਦੀ, ਕਸ਼ਮੀਰੀ, ਸਿੰਧੀ, ਗੁਜਰਾਤੀ, ਮਰਾਠੀ, ਮਲਿਆਲਮ, ਤਮਿਲ, ਤੇਲਗੂ, ਉੜੀਆ, ਬੰਗਾਲੀ ਆਦਿ ਜ਼ੁਬਾਨਾਂ ਮੁਸਲਮਾਨ ਨਹੀਂ ਬੋਲਦੇ…ਉਹ ਸਿਰਫ ਉਰਦੂ ਬੋਲਦੇ ਨੇ ?
ਗੁਰੂ : ਨਹੀਂ…ਨਹੀਂ…ਜ਼ੁਬਾਨ ਦਾ ਅੰਤਰ ਨਹੀਂ ਹੈ…ਧਰਮ ਦਾ ਅੰਤਰ ਹੈ
ਚੇਲਾ : ਮਤਬਲ ਦੋ ਵੱਖ ਵੱਖ ਧਰਮਾਂ ਨੂੰ ਮੰਨਣ ਵਾਲੇ ਇਕ ਦੇਸ਼ ‘ਚ ਨਹੀਂ ਰਹਿ ਸਕਦੇ ?
ਗੁਰੂ : ਹਾਂ…ਸੰਪੂਰਨ ਭਾਰਤ ਸਿਰਫ ਹਿੰਦੂਆਂ ਦਾ ਦੇਸ਼ ਹੈ
ਚੇਲਾ : ਫਿਰ ਤਾਂ…ਸਿੱਖ, ਇਸਾਈ, ਜੈਨੀਆਂ, ਬੋਧੀਆਂ, ਪਾਰਸੀਆਂ, ਯਹੂਦੀਆਂ ਨੂੰ ਇਸ ਦੇਸ਼ ਤੋਂ ਕੱਢ ਦੇਣਾ ਚਾਹੀਦਾ ਹੈ ?
ਗੁਰੂ : ਹਾਂ ਕੱਢ ਦੇਣਾ ਚਾਹੀਦਾ ਹੈ
ਚੇਲਾ : ਫਿਰ ਇਸ ਦੇਸ਼ ‘ਚ ਕੌਣ ਬਚੇਗਾ ?
ਗੁਰੂ : ਸਿਰਫ ਹਿੰਦੂ ਬਚਣਗੇ…ਤੇ ਪਿਆਰ ਨਾਲ ਰਹਿਣਗੇ
ਚੇਲਾ : ਉਸੇ ਤਰ੍ਹਾਂ ਜਿਵੇਂ ਪਾਕਿਸਤਾਨ ‘ਚ ਸਿਰਫ ਮੁਸਲਮਾਨ ਬਚੇ ਹਨ ਅਤੇ ਪਿਆਰ ਨਾਲ ਰਹਿੰਦੇ ਹਨ ?

ਕਿੱਸਾ- 6
ਚੇਲਾ : ਗੁਰੂ ਜੀ ਦੰਗੇ ਕਿਵੇਂ ਰੋਕੇ ਜਾ ਸਕਦੇ ਨੇ ?
ਗੁਰੂ : ਇਸ ਸਵਾਲ ਦਾ ਜਵਾਬ ਤਾਂ ਪੂਰੇ ਦੇਸ਼ ਕੋਲ ਨਹੀਂ ਹੈ। ਰਾਸ਼ਟਰਪਤੀ ਦੇ ਕੋਲ ਵੀ ਨਹੀਂ ਹੈ। ਪ੍ਰਧਾਨ ਮੰਤਰੀ ਤੋਂ ਲੈ ਕੇ ਪੂਰੇ ਮੰਤਰੀ ਮੰਡਲ ਕੋਲ ਨਹੀਂ ਹੈ। ਬੁੱਧੀਜੀਵੀਆਂ ਕੋਲ ਵੀ ਨਹੀਂ ਹੈ।
ਚੇਲਾ : ਗੁਰੂ ਜੀ..ਬੰਦਾ ਚੰਨ ‘ਤੇ ਪਹੁੰਚ ਗਿਆ ਹੈ,ਕੁਦਰਤ ‘ਤੇ ਵਿਜੇ ਪਾ ਲਈ ਹੈ। ਅਸੰਭਵ ਸੰਭਵ ਹੋ ਗਿਆ ਹੈ…ਵਿਗਿਆਨੀਆਂ ਨੂੰ ਇਹਦੀ ਖੋਜ ਲਈ ਕਿਉਂ ਨਹੀਂ ਭੇਜਿਆ ਜਾਂਦਾ ਕਿ ਦੰਗੇ ਕਿਵੇਂ ਰੋਕੇ ਜਾ ਸਕਣ …?
ਗੁਰੂ : ਵਿਗਿਆਨੀਆਂ ਨੂੰ ਇਸ ਕੰਮ ‘ਤੇ ਲਗਾਇਆ ਸੀ ਪਰ ਉਨ੍ਹਾਂ ਕਿਹਾ ਕਿ ਇਹ ਧਾਰਮਿਕ ਮਾਮਲਾ ਹੈ…
ਚੇਲਾ : ਫਿਰ ਧਾਰਮਿਕ ਬੰਦਿਆਂ ਨੂੰ ਇਸ ਕੰਮ ‘ਤੇ ਲਾਇਆ ?
ਗੁਰੂ : ਹਾਂ…ਪਰ ਉਨ੍ਹਾਂ ਕਿਹਾ ਕਿ ਇਹ ਸਮਾਜਿਕ ਮਾਮਲਾ ਹੈ
ਚੇਲਾ : ਸਮਾਜ ਸ਼ਾਸ਼ਤਰੀ ਕੀ ਕਹਿੰਦੇ ਫੇਰ 
ਗੁਰੂ : ਉਨ੍ਹਾਂ ਨੇ ਕਿਹਾ ਕਿ ਇਹ ਸਿਆਸੀ ਮਸਲਾ ਹੈ
ਚੇਲਾ : ਫਿਰ ਸਿਆਸਤਦਾਨਾਂ ਨੇ ਕੀ ਕਿਹਾ ?
ਗੁਰੂ : ਉਨ੍ਹਾਂ ਕਿਹਾ ਕਿ ਇਹ ਕੋਈ ਮਸਲਾ ਹੈ ਹੀ ਨਹੀਂ


rajwinder kaur

Content Editor

Related News