''ਫ਼ੌਜੀ'' ਬਣਨ ਦੇ ਚਾਹਵਾਨ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਇਸ ਤਾਰੀਖ਼ ਤੋਂ ਖੰਨਾ ''ਚ ਭਰਤੀ ਰੈਲੀ ਸ਼ੁਰੂ

12/05/2020 9:59:30 AM

ਖੰਨਾ (ਰਮਨਜੀਤ) : ਕੋਵਿਡ-19 ਲਾਗ ਦੀ ਬੀਮਾਰੀ ਦੇ ਮੱਦੇਨਜ਼ਰ ਅਤੇ ਸਿਹਤ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮਹਿਕਮਾ ਅਤੇ ਜ਼ਿਲ੍ਹਾ ਪ੍ਰਸ਼ਾਸਨ, ਲੁਧਿਆਣਾ ਨੇ ਇਕ ਨਵੇਂ ਸਥਾਨ ’ਤੇ ਫ਼ੌਜੀ ਭਰਤੀ ਰੈਲੀ ਕਰਵਾਉਣ ਲਈ ਫ਼ੌਜ ਦੇ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਹੈ। ਇਸ ਸਾਲ ਫ਼ੌਜੀ ਭਰਤੀ ਰੈਲੀ 7 ਦਸੰਬਰ, 2020 ਤੋਂ 22 ਦਸੰਬਰ, 2020 ਤੱਕ ਏ. ਐੱਸ. ਕਾਲਜ ਕਲਾਲ ਮਾਜਰਾ, ਖੰਨਾ, ਲੁਧਿਆਣਾ ਵਿਖੇ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਅੱਜ ਫ਼ੈਸਲੇ ਦਾ ਦਿਨ, ਸਰਕਾਰ 'ਕਿਸਾਨਾਂ' ਨਾਲ ਕਰੇਗੀ 5ਵੀਂ ਬੈਠਕ

ਇਹ ਭਰਤੀ ਰੈਲੀ ਵਿਸ਼ੇਸ਼ ਤੌਰ ’ਤੇ ਮੋਗਾ, ਰੂਪਨਗਰ, ਐੱਸ. ਏ. ਐੱਸ. ਨਗਰ (ਮੋਹਾਲੀ) ਅਤੇ ਲੁਧਿਆਣਾ ਜ਼ਿਲ੍ਹਿਆਂ ਨਾਲ ਸਬੰਧਿਤ ਨੌਜਵਾਨਾਂ ਲਈ ਕਰਵਾਈ ਜਾ ਰਹੀ ਹੈ। ਭਰਤੀ ਕੈਂਪ ਨੂੰ ਢੁੱਕਵੇਂ ਸੁਰੱਖਿਆ ਮਾਪਦੰਡਾਂ ਨਾਲ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੇ ਉਮੀਦਵਾਰਾਂ ਨੂੰ ਰੈਲੀ ਵਾਲੀ ਥਾਂ ’ਤੇ ਰਿਪੋਰਟਿੰਗ ਤੋਂ ਪਹਿਲਾਂ ਕੋਵਿਡ-19 ਮੁਕਤ/ਲੱਛਣ ਨਾ ਹੋਣ ਸਬੰਧੀ ਸਰਟੀਫਿਕੇਟ ਅਤੇ ਨੋ-ਰਿਸਕ ਸਰਟੀਫਿਕੇਟ ਦੇਣਾ ਪਵੇਗਾ। ਇਸ ਪ੍ਰਕਿਰਿਆ ਨੂੰ ਉਮੀਦਵਾਰਾਂ ਲਈ ਸੁਖਾਲਾ ਬਣਾਉਣ ਵਾਸਤੇ ਮਹਿਕਮੇ ਨੇ ਸਬੰਧਿਤ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਹੈ।

ਇਹ ਵੀ ਪੜ੍ਹੋ : 'ਰਵਨੀਤ ਬਿੱਟੂ' ਨੇ ਕੰਗਨਾ ਨੂੰ ਦਿੱਤਾ ਠੋਕਵਾਂ ਜਵਾਬ, ਦਿਲਜੀਤ ਦੇ ਹੱਕ 'ਚ ਡਟੇ

ਸਬੰਧਿਤ ਜ਼ਿਲ੍ਹਿਆਂ ਦੇ ਸਿਵਲ ਸਰਜਨ/ਮੈਡੀਕਲ ਅਫ਼ਸਰ ਨੂੰ ਰੈਲੀ 'ਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਨੂੰ ਪਹਿਲ ਦੇ ਅਧਾਰ ’ਤੇ ਸਰਟੀਫਿਕੇਟ ਜਾਰੀ ਕੀਤੇ ਜਾਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਿਰਫ਼ ਉਹੀ ਉਮੀਦਵਾਰ ਰੈਲੀ 'ਚ ਹਿੱਸਾ ਲੈਣ ਦੇ ਯੋਗ ਹੋਣਗੇ, ਜਿਨ੍ਹਾਂ ਨੇ ਆਰਮੀ ਦੇ ਵੈੱਬ ਪੋਰਟਲ ’ਤੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਹੋਵੇਗੀ। ਉਮੀਦਵਾਰਾਂ ਨੂੰ 22 ਨਵੰਬਰ ਤੋਂ 6 ਦਸੰਬਰ, 2020 ਤੱਕ ਈ-ਮੇਲ ਰਾਹੀਂ ਭੇਜਿਆ ਗਿਆ ਦਾਖ਼ਲਾ ਕਾਰਡ ਲਿਆਉਣਾ ਲਾਜ਼ਮੀ ਹੋਵੇਗਾ।

ਇਹ ਵੀ ਪੜ੍ਹੋ : ਘੱਟ ਗਿਣਤੀ ਵਰਗ ਲਈ 'ਵਜ਼ੀਫਾ ਸਕੀਮ' ਦੀਆਂ ਤਾਰੀਖ਼ਾਂ 'ਚ ਵਾਧਾ

ਦਾਖ਼ਲਾ ਕਾਰਡ ’ਤੇ ਸਮੇਂ ਅਤੇ ਸਥਾਨ ਸਬੰਧੀ ਜਾਣਕਾਰੀ ਦਿੱਤੀ ਹੋਵੇਗੀ। ਈ. ਜੀ. ਐੱਸ. ਡੀ. ਟੀ. ਮਹਿਕਮਾ ਆਰਮਡ ਫੋਰਸਿਜ਼, ਸੈਂਟਰਲ ਆਰਮਡ ਪੈਰਾ ਮਿਲਟਰੀ ਫੋਰਸਿਜ਼ ਅਤੇ ਪੁਲਸ 'ਚ ਭਰਤੀ ਲਈ ਪੇਂਡੂ ਬੇਰੋਜ਼ਗਾਰ ਨੌਜਵਾਨਾਂ ਦੀ ਭਰਤੀ ਤੋਂ ਪਹਿਲਾਂ ਦੀ ਸਿਖਲਾਈ ਵਾਸਤੇ ਪੰਜਾਬ ਭਰ 'ਚ ਸੈਂਟਰ ਫਾਰ ਟ੍ਰੇਨਿੰਗ ਐਂਡ ਇੰਪਲਾਇਮੈਂਟ ਆਫ਼ ਪੰਜਾਬ ਯੂਥ (ਸੀ-ਪਾਈਟ) ਅਧੀਨ 14 ਕੈਂਪ ਚਲਾ ਰਿਹਾ ਹੈ।

ਨੋਟ : ਕੋਰੋਨਾ ਮਹਾਮਾਰੀ ਦਰਮਿਆਨ ਫ਼ੌਜੀ ਭਰਤੀ ਰੈਲੀ ਕਰਵਾਉਣ ਵਾਲੇ ਕੁਮੈਂਟ ਬਾਕਸ 'ਚ ਸਾਂਝੇ ਕਰੋ ਵਿਚਾਰ


Babita

Content Editor

Related News