ਛੱਤੀਸਗੜ੍ਹ ''ਚ ਸ਼ਹੀਦ ਹੋਇਆ ਲੁਧਿਆਣਾ ਦਾ ITBP ਦਾ ਜਵਾਨ ਗੁਰਮੁੱਖ ਸਿੰਘ, ਪਰਿਵਾਰ ਬੋਲਿਆ ਸ਼ਹਾਦਤ ''ਤੇ ਹੈ ਮਾਣ

Saturday, Aug 21, 2021 - 04:45 PM (IST)

ਲੁਧਿਆਣਾ (ਰਾਜ ਬੱਬਰ)- ਨਕਸਲ ਪ੍ਰਭਾਵਿਤ ਛੱਤੀਸਗੜ੍ਹ ਦੀ ਬਸਤਰ ਡਿਵੀਜ਼ਨ ਅਧੀਨ ਪੈਂਦੇ ਨਰਾਇਣਪੁਰ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿਚ ਭਾਰਤ ਤਿੱਬਤ ਬਾਰਡਰ ਪੁਲਸ (ITBP) ਦੇ ਸ਼ਹੀਦ ਕੀਤੇ ਦੋ ਜਵਾਨਾਂ ਵਿੱਚ ਇਕ ਜਵਾਨ ਗੁਰਮੁੱਖ ਸਿੰਘ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੀ ਸਬ ਡਿਵੀਜ਼ਨ ਰਾਏਕੋਟ ਦੇ ਪਿੰਡ ਝੋਰੜਾਂ ਦਾ ਵਸਨੀਕ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਹੀਦ ਜਵਾਨ ਗੁਰਮੁੱਖ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਝੋਰੜਾਂ ਦਾ ਜਨਮ 24 ਅਗਸਤ 1966 ਵਿੱਚ ਹੋਇਆ ਸੀ। ਗੁਰਮੁਖ ਸਿੰਘ ਪੰਜ ਭਰਾਵਾਂ ਅਤੇ ਇਕ ਭੈਣ 'ਚੋਂ ਸਭ ਤੋਂ ਛੋਟਾ ਹੋਣ ਦੇ ਬਾਵਜੂਦ ਪੂਰੇ ਪਰਵਾਰ ਨੂੰ ਇਕ ਵੱਡੇ ਵਾਂਗ ਬੰਨ੍ਹ ਕੇ ਰੱਖਿਆ ਸੀ। 

ਇਹ ਵੀ ਪੜ੍ਹੋ: ਪੰਜਾਬ ’ਚ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨੂੰ ਦੋਬਾਰਾ ਤਿਆਰ ਕਰਨ ਲਈ ISI ਲੈ ਰਹੀ ਲਖਬੀਰ ਸਿੰਘ ਰੋਡੇ ਦੀ ਮਦਦ

PunjabKesari

ਕਬੱਡੀ ਦੀ ਖੇਡ ਵਿਚ ਰੱਖਦਾ ਸੀ ਦਿਲਚਸਪੀ
ਇਕ ਮਿਹਨਤਕਸ ਕਿਸਾਨ ਪਰਿਵਾਰ ਨਾਲ ਸਬੰਧਤ ਗੁਰਮੁੱਖ ਨੂੰ ਬਚਪਨ ਤੋਂ ਕਬੱਡੀ ਆਦਿ ਖੇਡਾਂ ਵਿਚ ਦਿਲਚਸਪੀ ਸੀ। 1988 ਵਿੱਚ ITPB ਵਿੱਚ ਭਰਤੀ ਹੋ ਗਿਆ, ਜਿਸ ਦੌਰਾਨ ਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਡਿਊਟੀ ਦਿੰਦਾ ਹੋਇਆ ਆਪਣੀ ਮਿਹਨਤ, ਲਗਨ ਅਤੇ ਇਮਾਨਦਾਰੀ ਡਿਊਟੀ ਸਦਕਾ ਏ. ਐੱਸ. ਆਈ. ਵਜੋਂ ਤਰੱਕੀ ਹਾਸਲ ਕੀਤੀ ਸੀ। ਉਸ ਨੇ ITPB ਵਿੱਚ ਵੀ ਜੂਡੋ ਦਾ ਬਿਹਤਰੀਨ ਖਿਡਾਰੀ ਵਜੋਂ ਚੰਗਾ ਨਾਮਣਾ ਖੱਟਿਆ ਸੀ। ਸ਼ੁੱਕਰਵਾਰ ਨੂੰ ਨਕਸਲ ਪ੍ਰਭਾਵਿਤ ਛੱਤੀਸਗੜ੍ਹ ਦੀ ਬਸਤਰ ਡਿਵੀਜ਼ਨ ਅਧੀਨ ਪੈਂਦੇ ਨਰਾਇਣਪੁਰ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਕੀਤੇ ਹਮਲੇ ਵਿੱਚ ਅਸਿਸਟੈਂਟ ਕਮਾਂਡੈਂਟ ਸੁਧਾਕਰ ਸ਼ਿੰਦੇ ਸਮੇਤ ਸ਼ਹਾਦਤ ਦਾ ਜਾਮ ਪੀ ਗਿਆ, ਜਿਸ ਦੀ ITPB ਦੇ ਅਧਿਕਾਰੀਆਂ ਵੱਲੋਂ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 4ਵਜੇ ਪਿੰਡ ਦੇ ਸਰਪੰਚ ਨੂੰ ਫੋਨ 'ਤੇ ਸੂਚਨਾ ਦਿੱਤੀ ਗਈ। ਗੁਰਮੁੱਖ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਪੂਰੇ ਪਰਿਵਾਰ ਵਿੱਚ ਦੁੱਖ਼ਾਂ ਦਾ ਕਹਿਰ ਟੁੱਟ ਗਿਆ ਹੈ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। 

ਇਹ ਵੀ ਪੜ੍ਹੋ: ਜਲੰਧਰ: ਟਿਫਨ ਬੰਬ ਮਿਲਣ ਦੇ ਮਾਮਲੇ 'ਚ ਐੱਨ.ਆਈ.ਏ. ਦੀ ਵੱਡੀ ਕਾਰਵਾਈ, ਜਸਬੀਰ ਰੋਡੇ ਦਾ ਪੁੱਤਰ ਗ੍ਰਿਫ਼ਤਾਰ

PunjabKesari

ਇਸ ਮੌਕੇ ਗੱਲਬਾਤ ਕਰਦਿਆਂ ਸ਼ਹੀਦ ਗੁਰਮੁਖ ਸਿੰਘ ਦੇ ਪਿਤਾ ਜੰਗੀਰ ਸਿੰਘ, ਭਰਾ ਕਰਮ ਸਿੰਘ ਅਤੇ ਪੰਚਾਇਤ ਮੈਂਬਰ ਮੁਖਤਿਆਰ ਸਿੰਘ ਸਮੇਤ ਸਮੁੱਚੇ ਪਰਿਵਾਰ ਅਤੇ ਪਿੰਡਵਾਸੀਆਂ ਨੇ ਗੁਰਮੁੱਖ ਸਿੰਘ ਦੀ ਸ਼ਹਾਦਤ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਗੁਰਮੁੱਖ ਸਿੰਘ ਨੇ ਸਾਰਾਗੜ੍ਹੀ ਦੇ ਸ਼ਹੀਦ ਹੌਲਦਾਰ ਈਸ਼ਰ ਸਿੰਘ ਦੀ ਵਿਰਾਸਤ ਨੂੰ ਕਾਇਮ ਰੱਖਿਆ ਅਤੇ ਆਪਣੇ ਨਗਰ ਦਾ ਨਾਂ ਦੇਸ਼ ਦੁਨੀਆ ਵਿੱਚ ਉੱਚਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਗੁਰਮੱਖ ਸਿੰਘ ਦੀ ਮ੍ਰਿਤਕ ਦੇਹ ਪਹੁੰਚਣ 'ਤੇ 22 ਅਗਸਤ ਦਿਨ ਐਤਵਾਰ ਨੂੰ ਦੁਪਹਿਰ 11 ਵਜੇ ਦੇ ਕਰੀਬ ਉਸ ਦੇ ਜੱਦੀ ਪਿੰਡ ਝੋਰੜਾਂ ਵਿਖੇ ਅੰਤਮ ਸੰਸਕਾਰ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨਾਂ ਨੂੰ ਵੱਡੀ ਸੌਗਾਤ, ਕਰੋੜਾਂ ਦਾ ਕਰਜ਼ਾ ਕੀਤਾ ਮੁਆਫ਼

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News