ਵੱਡੀ ਸਫਲਤਾ : ਭਾਰਤ-ਪਾਕਿ ਬਾਰਡਰ ’ਤੋਂ 200 ਕਰੋੜ ਦੀ ਹੈਰੋਇਨ ਬਰਾਮਦ, 1 ਸਮੱਗਲਰ ਗ੍ਰਿਫ਼ਤਾਰ
Sunday, Aug 22, 2021 - 09:29 AM (IST)
ਚੰਡੀਗੜ੍ਹ/ਅੰਮ੍ਰਿਤਸਰ (ਸ਼ਰਮਾ) - ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਪਾਕਿਸਤਾਨ ਆਧਾਰਤ ਸਮੱਗਲਰਾਂ ਵਲੋਂ ਅੰਮ੍ਰਿਤਸਰ ਦੇ ਪੰਜਗਰਾਈਆਂ ਬਾਰਡਰ ਚੌਕੀ (ਬੀ.ਓ.ਪੀ.) ਖੇਤਰ ਵਿੱਚ 40.81 ਕਿਲੋਗ੍ਰਾਮ ਹੈਰੋਇਨ ਦੇ 39 ਪੈਕਟ ਬਰਾਮਦ ਕਰਕੇ ਨਸ਼ੀਲੇ ਪਦਾਰਥਾਂ ਦੀ ਇਕ ਵੱਡੀ ਸਮੱਗਲਿੰਗ ਨੂੰ ਅਸਫ਼ਲ ਕਰ ਦਿੱਤਾ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਦੀ ਕੀਮਤ ਲਗਭਗ 200 ਕਰੋੜ ਰੁਪਏ ਦੱਸੀ ਜਾਂਦੀ ਹੈ। ਇਹ ਖੇਤਰ ਬੀ.ਐੱਸ.ਐੱਫ਼. ਅਧੀਨ ਆਉਂਦੇ ਸਰਹੱਦੀ ਖੇਤਰ ਦਾ ਹਿੱਸਾ ਹੈ, ਇਸ ਲਈ ਉਪਰੋਕਤ ਕਾਰਵਾਈ ਨੂੰ ਅੰਜਾਮ ਦੇਣ ਵਿੱਚ ਬੀ. ਐੱਸ. ਐੱਫ਼. ਵਲੋਂ ਪੂਰਾ ਸਹਿਯੋਗ ਦਿੱਤਾ ਗਿਆ।
ਪੜ੍ਹੋ ਇਹ ਵੀ ਖ਼ਬਰ - ਟੂਣਾ ਨਾ ਮੰਨਣ ’ਤੇ ਪਿੰਡ ਦੇ ਬਾਇਕਾਟ ਦਾ ਸ਼ਿਕਾਰ ਹੋਏ ਗੁਰਸਿੱਖ ਪਰਿਵਾਰ ਅੱਗੇ ਝੁਕਿਆ ਸਰਪੰਚ, ਮੰਗੀ ਮੁਆਫ਼ੀ (ਵੀਡੀਓ)
ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਐੱਸ.ਐੱਸ.ਪੀ. ਅੰਮ੍ਰਿਤਸਰ (ਦਿਹਾਤੀ) ਗੁਲਨੀਤ ਸਿੰਘ ਖੁਰਾਣਾ ਨੇ ਤੁਰੰਤ ਬੀ.ਐੱਸ.ਐੱਫ਼. ਨਾਲ ਰਾਬਤਾ ਕੀਤਾ ਕਿ ਨਿਰਮਲ ਸਿੰਘ ਉਰਫ਼ ਸੋਨੂੰ ਮੇਅਰ, ਜੋ ਘਰਿੰਡਾ ਖੇਤਰ ਦਾ ਇਕ ਮਸ਼ਹੂਰ ਸਮੱਗਲਰ ਹੈ, ਭਾਰਤ-ਪਾਕਿ ਸਰਹੱਦ ਰਾਹੀਂ ਹੈਰੋਇਨ ਦੀ ਸਮੱਗਲਿੰਗ ਦੀ ਕੋਸ਼ਿਸ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਡੀ.ਐੱਸ.ਪੀ. ਇਨਵੈਸਟੀਗੇਸ਼ਨ ਗੁਰਿੰਦਰਪਾਲ ਸਿੰਘ ਅਤੇ ਡੀ.ਐੱਸ.ਪੀ. ਅਜਨਾਲਾ ਵਿਪਨ ਕੁਮਾਰ ਦੀ ਪੁਲਸ ਟੀਮ ਵੀ ਬੀ.ਐੱਸ.ਐੱਫ਼. ਨਾਲ ਮਿਲ ਕੇ ਨਸ਼ਾ ਸਮੱਗਲਰਾਂ ਨੂੰ ਫੜ੍ਹਨ ਅਤੇ ਹੈਰੋਇਨ ਬਰਾਮਦ ਕਰਨ ਲਈ ਮੌਕੇ ’ਤੇ ਪਹੁੰਚੀ।
ਪੜ੍ਹੋ ਇਹ ਵੀ ਖ਼ਬਰ - ਵਿਆਹੁਤਾ ਜਨਾਨੀ ਦੀ ਭੇਤਭਰੇ ਹਾਲਾਤ ’ਚ ਮੌਤ, ਪਿਓ ਨੇ ਰੋਂਦਿਆਂ ਕਿਹਾ-ਧੀ ਦਾ ਹੋਇਆ ਕਤਲ (ਵੀਡੀਓ)
ਡੀ.ਜੀ.ਪੀ. ਨੇ ਕਿਹਾ ਕਿ ਪੰਜਾਬ ਪੁਲਸ ਅਤੇ ਬੀ.ਐੱਸ.ਐੱਫ਼. ਦੀਆਂ ਸਾਂਝੀਆਂ ਟੀਮਾਂ ਵਲੋਂ ਹੈਰੋਇਨ ਦੀ ਵੱਡੀ ਖੇਪ ਨੂੰ ਸਫਲਤਾਪੂਰਵਕ ਜ਼ਬਤ ਕਰਨ ਤੋਂ ਇਲਾਵਾ 180 ਗ੍ਰਾਮ ਅਫ਼ੀਮ ਅਤੇ 2 ਪਲਾਸਟਿਕ ਪਾਈਪਾਂ (ਸੁਪਰ ਪੰਜਾਬ ਪੰਪ, ਪਾਕਿਸਤਾਨ ਵਿੱਚ ਨਿਰਮਿਤ) ਬਰਾਮਦ ਕੀਤੀਆਂ ਹਨ। ਪੁਲਸ ਨੇ ਸਮੱਗਲਰਾਂ ਨਾਲ ਸਬੰਧਤ ਇਕ ਮੋਟਰਸਾਈਕਲ ਅਤੇ ਇਕ ਸਕੂਟੀ ਵੀ ਜ਼ਬਤ ਕੀਤੀ ਹੈ, ਜੋ ਸਮੱਗਲਿੰਗ ਵਾਲੀ ਥਾਂ ਤੋਂ ਮਿਲੇ ਹਨ। ਐੱਸ.ਐੱਸ.ਪੀ. ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਪੁਲਸ ਨੇ ਸੋਨੂੰ, ਜੋ 2020 ਵਿੱਚ 1 ਕਿਲੋ ਹੈਰੋਇਨ ਬਰਾਮਦਗੀ ਦੇ ਮਾਮਲੇ ਵਿੱਚ ਤਰਨਤਾਰਨ ਪੁਲਸ ਨੂੰ ਲੋੜੀਂਦਾ ਹੈ, ਨੂੰ ਗ੍ਰਿਫ਼ਤਾਰ ਕਰਨ ਲਈ ਵੱਡੇ ਪੱਧਰ ’ਤੇ ਛਾਪੇਮਾਰੀ ਸੁਰੂ ਕਰ ਦਿੱਤੀ ਹੈ। ਜਲਦੀ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸੰਭਾਵਨਾ ਹੈ।
ਪੜ੍ਹੋ ਇਹ ਵੀ ਖ਼ਬਰ - ਜਜ਼ਬੇ ਨੂੰ ਸਲਾਮ! ਮਾਂ-ਪਿਓ ਦੀ ਮੌਤ ਮਗਰੋਂ 13 ਸਾਲਾ ਦੀਪਕ ਰੇਹੜੀ ਲਗਾ ਕੇ ਪੂਰੇ ਕਰ ਰਿਹਾ ਆਪਣੇ ਸੁਫ਼ਨੇ (ਵੀਡੀਓ)
ਐੱਸ.ਐੱਸ.ਪੀ. ਖੁਰਾਣਾ ਨੇ ਕਿਹਾ ਕਿ ਸਮੱਗਲਰਾਂ ਵਲੋਂ ਹੈਰੋਇਨ ਨੂੰ ਸਾਫ਼-ਸੁਥਰੇ ਬੰਨ੍ਹੇ ਹੋਏ ਪੈਕਟਾਂ ਦੇ ਰੂਪ ਵਿਚ ਸਰਹੱਦ ਦੀ ਵਾੜ ਦੇ ਪਾਰ (ਭਾਰਤ ਵਿਚ) ਲਿਆਉਣ ਲਈ ਪਾਕਿਸਤਾਨ ਵਿੱਚ ਬਣੀਆਂ ਪਲਾਸਟਿਕ ਦੀਆਂ ਪਾਈਪਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਸਬੰਧੀ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 21, 61, 85, ਵਿਦੇਸ਼ੀ ਐਕਟ ਦੀ ਧਾਰਾ 14 ਅਤੇ ਭਾਰਤੀ ਪਾਸਪੋਰਟ ਐਕਟ ਦੀ ਧਾਰਾ 3, 34, 20 ਦੇ ਅਧੀਨ 21 ਅਗਸਤ, 2021 ਨੂੰ ਐੱਫ਼.ਆਈ.ਆਰ. ਨੰਬਰ 103 ਪੁਲਸ ਥਾਣਾ ਰਮਦਾਸ, ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਪ੍ਰੇਮੀ ਦਾ ਖ਼ੌਫਨਾਕ ਕਾਰਾ, 5 ਬੱਚਿਆਂ ਦੀ ਮਾਂ ਨੂੰ ਗੋਲੀ ਮਾਰ ਕਤਲ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ