ਕ੍ਰਿਕਟ ਦਾ ਖੁਮਾਰ , ਨੌਜਵਾਨਾਂ ਨੇ ਭਾਰਤੀ ਟੀਮ ਲਈ ਬਣਾਇਆ ਗੀਤ

06/05/2019 5:00:57 PM

ਜਲੰਧਰ : ਕ੍ਰਿਕਟ ਵਿਸ਼ਵ ਕੱਪ ਟੀਮ ਲਈ ਜਲੰਧਰ ਦੇ ਨੌਜਵਾਨਾਂ ਦਾ ਅਜਿਹਾ ਜਨੂੰਨ ਦੇਖਣ ਨੂੰ ਮਿਲਿਆ ਜੋ ਸ਼ਾਇਦ ਤੁਸੀਂ ਪਹਿਲੇ ਕਦੇ ਨਾ ਦੇਖਿਆ ਹੋਵੇ। ਕ੍ਰਿਕਟ ਵਿਸ਼ਵ ਕੱਪ ਦਾ ਖੁਮਾਰ ਜਿੱਥੇ ਸਾਰੀ ਦੁਨੀਆਂ 'ਚ ਛਾਇਆ ਹੋਇਆ ਹੈ, ਉੱਥੇ ਭਾਰਤੀ ਟੀਮ ਦੇ ਸਮਰਥਕ ਵੀ ਟੀਮ ਦੀ ਜਿੱਤ ਨੂੰ ਲੈ ਕੇ ਬੇਹੱਦ ਉਤਸਾਹਿਤ ਹਨ। ਟੀਮ ਸਮਰੱਥਕਾਂ ਦੀਆਂ ਇਨ੍ਹਾਂ ਭਾਵਨਾਵਾਂ ਨੂੰ ਲੈ ਕੇ ਜਲੰਧਰ ਦੇ ਨੌਜਵਾਨਾਂ ਨੇ ਭਾਰਤੀ ਟੀਮ ਲਈ ਇਕ ਗੀਤ ਤਿਆਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਟੀਮ ਦੇ ਖਿਡਾਰੀਆਂ ਨੂੰ ਵਖਰੇ ਢੰਗ ਨਾਲ ਉਤਸਾਹਿਤ ਕਰਦਿਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਗੀਤ 'ਚ ਭਾਰਤੀ ਟੀਮ ਦੇ ਮਜ਼ਬੂਤ ਹੋਣ ਦਾ ਦਾਅਵਾ ਕਰਦਿਆਂ ਕਿਹਾ ਗਿਆ ਹੈ ਕਿ ਕਿਸ ਤਰ੍ਹਾਂ ਭਾਰਤੀ ਟੀਮ ਵਿਸ਼ਵ ਕੱਪ ਜਿੱਤੇਗੀ। ਗੀਤ ਦੇ ਬੋਲ ਹਨ,''ਹਿੰਦੁਸਤਾਨ ਜਾਨ ਤੋਂ ਪਿਆਰਾ ਹੈ ਇਸ ਵਾਰ ਇਹ ਵਿਸ਼ਵ ਕੱਪ ਹਮਾਰਾ ਹੈ''।

ਗੀਤ 'ਚ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ ਸਮੇਤ ਹੋਰ ਖਿਡਾਰੀਆਂ ਦੇ ਨਾਂ ਅਤੇ ਉਨ੍ਹਾਂ ਦੇ ਖੇਡ ਪ੍ਰਦਰਸ਼ਨ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਗੀਤ ਨੂੰ ਟੀ. ਕੇ. ਨੇ ਗਾਇਆ ਹੈ। ਟੀਮ ਮੈਂਬਰਾਂ ਨੇ ਕਿਹਾ ਕਿ ਇਸ ਵਾਰ ਜਿੱਥੇ ਇੰਗਲੈਂਡ ਦੀਆਂ ਪਿੱਚਾਂ 'ਤੇ ਜਲੰਧਰ ਦੇ ਬਣੇ ਬੈਟ ਵਧੀਆ ਪ੍ਰਦਰਸ਼ਨ ਕਰਨਗੇ, ਉੱਥੇ ਹੀ ਇਸ ਗੀਤ ਨਾਲ ਸਾਡੀ ਖਿਡਾਰੀਆਂ ਦਾ ਹੌਂਸਲਾ ਵੀ ਵਧੇਗਾ। 
 


Anuradha

Content Editor

Related News