ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਮਾਲਵਾ ’ਚ ਵੱਡਾ ਹੁੰਗਾਰਾ, ਤਸਵੀਰਾਂ ’ਚ ਦੇਖੋ ਕਿਵੇਂ ਸੜਕਾਂ ’ਤੇ ਪਸਰਿਆ ਸੰਨਾਟਾ

03/26/2021 4:53:51 PM

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੇ ਅੱਜ 4 ਮਹੀਨੇ ਪੂਰੇ ਹੋ ਜਾਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਕਾਨੂੰਨ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਭਾਰਤ ਬੰਦ ਦੇ ਦਿੱਤੇ ਸੱਦੇ ਤਹਿਤ ਮਾਲਵਾ ਪੂਰਨ ਤੌਰ ’ਤੇ ਬੰਦ ਦਿਖਾਈ ਨਜ਼ਰ ਆਇਆ।  ਇਸ ਦੌਰਾਨ ਬਾਜ਼ਾਰ, ਦੁਕਾਨਾਂ ਅਤੇ ਸੜਕੀ ਆਵਾਜਾਈ ਪੂਰਨ ਤੌਰ 'ਤੇ ਬੰਦ ਰਹੀ। ਇਸੇ ਦੌਰਾਨ ਇਲਾਕੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬੀ.ਕੇ.ਯੂ ਏਕਤਾ ਡਕੌਂਦਾ, ਬੀ.ਕੇ.ਯੂ ਰਾਜੇਵਾਲ, ਬੀ.ਕੇ.ਯੂ ਏਕਤਾ ਸਿੱਧੂਪੁਰ ,ਆੜਤੀਆਂ ਐਸੋ. ਅਤੇ  ਹੋਰ ਟ੍ਰੇਡ ਸੰਸਥਾਵਾਂ ਅਤੇ ਭਰਾਤਰੀ ਸੰਘਰਸ਼ਸੀਲ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਆਵਾਜਾਈ ਠੱਪ ਕਰਕੇ ਦਿੱਤੇ ਰੋਸ ਧਰਨੇ ਦੌਰਾਨ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਭਾਰਤ ਬੰਦ ਦਾ ਅਸਰ ਅੱਜ ਪੂਰੇ ਮਾਲਵੇ ’ਚ ਦੇਖਣ ਨੂੰ ਮਿਲਿਆ।

PunjabKesari

ਮੋਹਾਲੀ (ਪਰਦੀਪ) : ਤਿੰਨ ਖੇਤੀ ਬਿੱਲਾਂ ਅਤੇ ਐੱਮ. ਐੱਸ. ਪੀ. ਨੂੰ ਲਾਗੂ ਕਰਵਾਉਣ ਦੇ ਲਈ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ 'ਭਾਰਤ ਬੰਦ' ਦਾ ਸੱਦਾ ਦਿੱਤਾ ਗਿਆ ਹੈ। ਇਸ ਸੱਦੇ ਨੂੰ ਮੋਹਾਲੀ ਵਿੱਚ ਕਾਮਯਾਬ ਬਣਾਉਣ ਲਈ ਕਿਸਾਨ ਜੱਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਥਾਂ-ਥਾਂ ਮੋਰਚੇ ਸੰਭਾਲੇ ਹੋਏ ਹਨ, ਜਿਸ ਦੇ ਤਹਿਤ ਸਿਰਫ਼ ਸਿਹਤ ਮਹਿਕਮੇ ਨਾਲ ਸਬੰਧਿਤ ਮੁਲਾਜ਼ਮਾਂ, ਪੱਤਰਕਾਰਾਂ, ਪੁਲਸ ਅਤੇ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੂੰ ਹੀ ਅੱਗੇ ਲੰਘਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।

PunjabKesari

ਲੁਧਿਆਣਾ (ਵਿਜੇ) : ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਦੇ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਕਿਸਾਨਾਂ ਵੱਲੋਂ  ਲੁਧਿਆਣਾ-ਫਿਰੋਜ਼ਪੁਰ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਜੰਮ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਹਾਈਵੇਅ 'ਤੇ ਲੱਗੇ ਜਾਣ ਨੂੰ ਦੇਖਦਿਆਂ ਪੁਲਸ ਪ੍ਰਸ਼ਾਸਨ ਵੱਲੋਂ ਥਾਂ-ਥਾਂ ਨਾਕੇਬੰਦੀ ਕੀਤੀ ਗਈ ਹੈ। ਧਰਨੇ ਦੌਰਾਨ ਐਂਬੂਲੈਂਸ ਨੂੰ ਕਿਸਾਨਾਂ ਵੱਲੋਂ ਰਸਤਾ ਦਿੱਤਾ ਗਿਆ ਹੈ।

PunjabKesari

ਪਟਿਆਲਾ (ਬਲਜਿੰਦਰ): ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਦੌਰਾਨ ਪਟਿਆਲਾ ਮੁਕੰਮਲ ਬੰਦ ਰਿਹਾ। ਅਹਿਮ ਗੱਲ ਇਹ ਦੇਖਣ ਨੂੰ ਮਿਲੀ ਕਿ ਵਪਾਰੀਆਂ ਨੇ ਵੀ ਕਿਸਾਨਾਂ ਦਾ ਪੂਰਾ ਸਾਥ ਦਿੰਦੇ ਹੋਏ ਆਪਣੇ ਆਪ ਬਜ਼ਾਰ ਬੰਦ ਕਰ ਦਿੱਤੇ। ਇਥੋ. ਤੱਕ ਪੰਜਾਬੀ ਯੂਨੀਵਰਸਿਟੀ ਦੇ ਸਟਾਫ ਨੇ ਵੀ ਬੰਦ ਦਾ ਸਮਰਥਨ ਕਰਦੇ ਹੋਏ ਸਵੇਰੇ ਹੀ ਗੇਟ ਬੰਦ ਕਰ ਦਿੱਤਾ। ਸ਼ਹਿਰ ਵਿਚ ਅੱਜ ਨਾ ਦੁੱਧ ਦੀ ਸਪਲਾਈ ਹੋਈ ਨਾਲ ਸਬਜੀ ਮੰਡੀ ਖੁੱਲ੍ਹੀ। ਮੁਕੰਮਲ ਬੰਦ ਵਿਚ ਸਭ ਤੋ. ਵੱਡੀ ਗੱਲ ਇਹ ਰਹੀ ਕਿ ਇਹ ਕਿਸੇ ਵੀ ਵਿਅਕਤੀ ਨੇ ਕਹਿ ਕੇ ਬੰਦ ਨਹੀ.ਕਰਵਾਇਆ ਸਗੋ  ਤਿੰਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਲੋਕਾਂ ਦੇ ਖੁਦ ਹੀ ਬੰਦ ਭਾਰੀ ਸਮਰਥਨ ਦਿੱਤਾ।

PunjabKesari

ਮੋਗਾ (ਗੋਪੀ ਰਾਊਕੇ): ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੰਦ ਦੇ ਸੱਦੇ ਨੂੰ ਮੋਗਾ ਵਿੱਚ ਵੀ ਭਰਵਾਂ ਸਮਰਥਨ ਮਿਲਿਆ। ਮੋਗਾ ਦੇ ਵੱਖ-ਵੱਖ 11 ਸਥਾਨਾਂ ਤੇ ਵਿਸ਼ਾਲ ਧਰਨੇ ਲਗਾ ਕੇ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦਰਸ਼ਨ ਸਿੰਘ ਰੌਲੀ ਨੇ ਕਿਹਾ ਕਿ ਜਿੰਨਾ ਚਿਰ ਮੋਦੀ ਸਰਕਾਰ ਕਿਸਾਨ ਵਿਰੋਧੀ ਤਿੰਨੋਂ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੰਦੀ ਉਨ੍ਹਾਂ ਚਿਰ ਇਹ ਸੰਘਰਸ਼ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗਾ ।

PunjabKesari

ਸੰਗਰੂਰ (ਦਲਜੀਤ ਸਿੰਘ ਬੇਦੀ): ਕੇਂਦਰ ਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਜਥੇਬੰਦੀਆਂ ਵੱਲੋਂ ਅੱਜ ਬੰਦ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ ਜਿੱਥੇ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਦੇ ਬਾਜ਼ਾਰ ਬੰਦ ਦੇਖੇ ਗਏ ਉੱਥੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਧਰਨਿਆਂ ਨੂੰ ਭਰਪੂਰ ਸਮਰਥਨ ਮਿਲਿਆ ਹੈ।

PunjabKesari

ਬਠਿੰਡਾ (ਵਿਜੈ): ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੇ ਅੱਜ 4 ਮਹੀਨੇ ਪੂਰੇ ਹੋ ਜਾਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ।ਖ਼ੇਤੀ ਕਾਲੇ ਕਾਨੂੰਨ ਦੇ ਖ਼ਿਲਾਫ਼ ਭਾਰਤ ਬੰਦ ਦੇ ਸੱਦੇ ਤੇ ਅੱਜ ਬਠਿੰਡਾ ਸ਼ਹਿਰ ਅਤੇ ਇਸ ਦੇ ਨੇੜੇ-ਤੇੜੇ ਦੇ ਖ਼ੇਤਰ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ। ਸ਼ਹਿਰ ਦੀਆਂ ਸੜਕਾਂ, ਬਾਜ਼ਾਰਾਂ ਵਿੱਚ ਸੰਨਾਟਾ ਛਾਇਆ ਹੋਇਆ ਹੈ।

PunjabKesari

ਫ਼ਿਰੋਜ਼ਪੁਰ (ਕੁਮਾਰ): ਕਿਸਾਨ ਮਜ਼ਦੂਰ ਸੰਘਰਸ਼ ਮੋਰਚੇ ਵਲੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਭਾਰਤ ਬੰਦ ਦੀ ਕਾਲ ਦਿੱਤੀ ਗਈ। ਅੱਜ ਫ਼ਿਰੋਜ਼ਪੁਰ ’ਚ ਮੁਕੰਮਲ ਬੰਦ ਰਿਹਾ। ਸ਼ਹਿਰ ਅਤੇ ਛਾਉਣੀ ਦੇ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਰਹੇ।

PunjabKesari

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਭਾਰਤ ਬੰਦ ਦਾ ਸ੍ਰੀ ਮੁਕਤਸਰ ਸਾਹਿਬ ਵਿਖੇ ਪੂਰਨ ਅਸਰ ਨਜ਼ਰ ਆਇਆ। ਸ਼ਹਿਰ ਦੇ ਸਾਰੇ ਮੁੱਖ ਬਾਜ਼ਾਰ ਬੰਦ ਰਹੇ। ਸ਼ਹਿਰ ਨਾਲ ਜੁੜਣ ਵਾਲੇ ਮਾਰਗਾਂ ਤੇ ਵੀ ਆਵਾਜਾਈ ਘੱਟ ਨਜ਼ਰ ਆਈ। ਗਾਂਧੀ ਚੌਂਕ, ਘਾਹ ਮੰਡੀ ਚੌਂਕ, ਸਦਰ ਬਾਜ਼ਾਰ, ਬਠਿੰਡਾ ਰੋਡ, ਟਿੱਬੀ ਸਾਹਿਬ ਰੋਡ, ਜਲਾਲਾਬਾਦ ਰੋਡ,ਮੇਨ ਬਾਜ਼ਾਰ, ਬਿਲਕੁਲ ਬੰਦ ਨਜ਼ਰ ਆਏ। ਵਪਾਰ ਮੰਡਲ ਵੱਲੋ ਇਕ ਦਿਨ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਹੱਕ ’ਚ ਬੰਦ ਦੇ ਦਿੱਤੇ ਸੱਦੇ ਦਾ ਅਸਰ ਨਜ਼ਰ ਆਇਆ ਅਤੇ ਵਪਾਰਕ ਅਦਾਰੇ ਬਿਲਕੁਲ ਬੰਦ ਰਹੇ। ਕਿਸਾਨਾਂ ਨੇ ਸ੍ਰੀ ਮੁਕਤਸਰ ਸਾਹਿਬ- ਕੋਟਕਪੂਰਾ ਮਾਰਗ ਤੇ ਪਿੰਡ ਉਦੇਕਰਨ ਕੋਲ ਚੱਕਾ ਜਾਮ ਕਰਕੇ ਧਰਨਾ ਦਿੱਤਾ।

PunjabKesari

ਬੁਢਲਾਡਾ (ਬਾਂਸਲ): ਖੇਤੀ ਕਾਲੇ ਕਾਨੂੰਨ ਦੇ ਖ਼ਿਲਾਫ਼ ਭਾਰਤ ਬੰਦ ਦੇ ਸੱਦੇ ਤੇ ਅੱਜ ਬੁਢਲਾਡਾ ਸ਼ਹਿਰ ਅਤੇ ਇਸ ਦੇ ਆਸ ਪਾਸ ਖੇਤਰ ਬਰੇਟਾ ਬੋਹਾ ਮੁਕੰਮਲ ਬੰਦ ਰਹੇ। ਸ਼ਹਿਰ ਦੀਆਂ ਸੜਕਾਂ ਬਜ਼ਾਰਾਂ ਵਿੱਚ ਸੰਨਾਟਾ ਛਾਇਆ ਹੋਇਆ ਹੈ ਉੱਥੇ ਸਥਾਨਕ ਸ਼ਹਿਰ ਦੇ ਬੱਸ ਸਟੈਂਡ ਵਿਚ ਵੀ ਕਿਸੇ ਕਿਸਮ ਦੀ ਕੋਈ ਵੀ ਕਿਸੇ ਕਿਸਮ ਦੀ ਕੋਈ ਵੀ ਆਵਾਜਾਈ ਨਾ ਹੋਣ ਕਾਰਨ ਸੁੰਨਸਾਨ ਨਜ਼ਰ ਆ ਰਹੀ ਹੈ। ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਬੱਸ ਸਟੈਂਡ ਵਿੱਚ ਖਾਲੀ ਖੜੀਆਂ ਨਜ਼ਰ ਆ ਰਹੀਆ ਹਨ। ਬੰਦ ਕਾਰਨ ਅੱਜ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਨਾ ਮਿਲਣ ਕਾਰਨ ਲੋਕਾਂ ਨੂੰ ਕਾਫ਼ੀ ਮੁਸਕਲਾਂ ਦਾ ਸਾਹਮਣਾ ਕਰਨਾ ਪਿਆ। ਸਬਜ਼ੀ ਮੰਡੀ ਅਤੇ ਦੋਧੀ ਯੂਨੀਅਨ ਵੱਲੋਂ ਬੰਦ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਜਿਸ ਕਾਰਨ ਬਹੁ ਗਿਣਤੀ ਲੋਕਾਂ ਵੱਲੋਂ ਰੋਜ਼ਮਰਾ ਵਿੱਚ ਕੰਮ ਆਉਣ ਵਾਲੇ ਦੁੱਧ ਸਬਜ਼ੀਆਂ ਤੇ ਆਮ ਵਰਤੋਂ ਵਿੱਚ ਆਉਣ ਵਾਲਾ ਰਸੋਈ ਦਾ ਸਾਮਾਨ ਸਟੋਰ ਕਰ ਲਿਆ ਗਿਆ ਸੀ। ਸ਼ਹਿਰ ਦੇ ਫੁਹਾਰਾ ਚੌਕ ਰੇਲਵੇ ਰੋਡ ਗਾਂਧੀ ਬੀਆਰਪੀ ਕਰੋਡ਼ ਬੈਂਕ ਰੋਡ ਚੁੰਗੀ ਬਾਜ਼ਾਰ ਰੋਡ ਆਦਿ ਬਾਜ਼ਾਰ ਵਿੱਚ ਆਮ ਲੋਕ ਸਮਾਂ ਗੁਜ਼ਾਰਨ ਲਈ ਤਾਸ਼ ਖੇਡਦੇ ਨਜ਼ਰ ਆ ਰਹੇ ਸਨ।

PunjabKesari

ਗੁਰੂਹਰਸਹਾਏ (ਆਵਲਾ, ਮਨਜੀਤ): ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨ ਕਾਲੇ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਅੱਜ ਦੇਸ਼ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਗੁਰੂਹਰਸਹਾਏ ਸ਼ਹਿਰ ਪੂਰਨ ਤੌਰ ’ਤੇ ਬੰਦ ਰਿਹਾ ਜਿਵੇਂ ਕਿ ਮੇਨ ਬਾਜ਼ਾਰ,ਫਰੀਦਕੋਟ ਰੋਡ,ਮੁਕਤਸਰ ਰੋਡ ਆਦਿ ਅਤੇ ਹੋਰ ਵੱਖ-ਵੱਖ ਬਾਜ਼ਾਰ ਲੋਕਾਂ ਵੱਲੋਂ ਕਿਸਾਨਾਂ ਦੇ ਸਮਰਥਨ ਵਿਚ ਪੂਰਨ ਤੌਰ ’ਤੇ ਬੰਦ ਰੱਖੇ ਗਏ।ਇਸ ਦੌਰਾਨ ਫ਼ਰੀਦਕੋਟ ਰੋਡ ਤੇ ਸਥਿਤ ਲਾਈਟਾਂ ਵਾਲਾ ਚੌਕ ਤੇ ਵੱਡੀ ਗਿਣਤੀ ਵਿਚ ਕਿਸਾਨ ਆਗੂਆਂ ਨੇ ਟੈਂਟ ਲਗਾ ਕੇ ਧਰਨਾ ਲਗਾ ਕੇ ਕੇਂਦਰ ਸਰਕਾਰ  ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ।

PunjabKesari

 


Shyna

Content Editor

Related News