ਭਾਰਤ ਬੰਦ ਦਾ ਪੰਜਾਬ 'ਚ ਕਿੰਨਾ ਕੁ ਰਹੇਗਾ ਅਸਰ ? ਕੀ ਰਹੇਗਾ ਬੰਦ ਤੇ ਕੀ ਖੁੱਲ੍ਹੇਗਾ, ਜਾਣੋ ਪੂਰੀ DETAIL

Tuesday, Aug 20, 2024 - 07:33 PM (IST)

ਭਾਰਤ ਬੰਦ ਦਾ ਪੰਜਾਬ 'ਚ ਕਿੰਨਾ ਕੁ ਰਹੇਗਾ ਅਸਰ ? ਕੀ ਰਹੇਗਾ ਬੰਦ ਤੇ ਕੀ ਖੁੱਲ੍ਹੇਗਾ, ਜਾਣੋ ਪੂਰੀ DETAIL

ਜਲੰਧਰ : ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਰਿਜ਼ਰਵੇਸ਼ਨ ਬਾਰੇ ਫੈਸਲੇ ਦੇ ਵਿਰੋਧ 'ਚ 21 ਅਗਸਤ ਨੂੰ ਭਾਰਤ ਬੰਦ ਦਾ ਵੱਖ-ਵੱਖ ਜਥੇਬੰਦੀਆਂ ਵਲੋਂ ਐਲਾਨ ਕੀਤਾ ਗਿਆ ਹੈ। ਇਸ ਐਲਾਨ ਦੇ ਵਿਚਾਲੇ ਸਭ ਦੇ ਮਨ ਵਿੱਚ ਇਕ ਹੀ ਸਵਾਲ ਹੈ ਕਿ, ਕੀ 21 ਅਗਸਤ, 2024 ਬੁੱਧਵਾਰ ਨੂੰ ਭਾਰਤ ਬੰਦ ਰਹੇਗਾ? ਇਸ ਦਾ ਪੰਜਾਬ ਵਿੱਚ ਵੀ ਕੋਈ ਅਸਰ ਹੋਵੇਗਾ। ਕੱਲ ਕੀ ਖੁੱਲ੍ਹੇਗਾ ਤੇ ਕੀ ਬੰਦ ਰਹੇਗਾ? ਤੁਹਾਡੇ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਅਸੀਂ ਦੇਣ ਜਾ ਰਹੇ ਹਾਂ ਪਰ ਦੱਸ ਦਈਏ ਕਿ ਸੋਸ਼ਲ ਮੀਡੀਆ ਐਕਸ ਮੁਤਾਬਕ ਅੱਜ ਇਸ ਤਰ੍ਹਾਂ ਦੇ ਸਵਾਲਾਂ ਨੂੰ ਲੈ ਕੇ ਕਾਫੀ ਚਰਚਾ ਛਿੜੀ ਰਹੀ।  ਐਕਸ 'ਤੇ '#21_ਅਗਸਤ_ਭਾਰਤ_ਬੰਦ' ਟ੍ਰੈਂਡ ਕਰ ਰਿਹਾ ਹੈ। ਹਾਲਾਂਕਿ ਇਸ ਦਾ ਅਧਿਕਾਰਤ ਐਲਾਨ ਨਹੀਂ ਹੋਇਆ ਹੈ ਪਰ ਮੀਡੀਆ ਰਿਪੋਰਟਾਂ ਮੁਤਾਬਕ ਬਹੁਜਨ ਸੰਗਠਨਾਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ ਦਾ ਕਾਰਨ ਰਾਖਵਾਂਕਰਨ 'ਤੇ ਸੁਪਰੀਮ ਕੋਰਟ ਦਾ ਹਾਲੀਆ ਫੈਸਲਾ ਹੈ।

ਭਾਰਤ ਬੰਦ ਦਾ ਕਾਰਨ 

ਭਾਰਤ ਬੰਦ ਦੀ ਕਾਲ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਦੇ ਜਵਾਬ ਵਿੱਚ ਦਿੱਤੀ ਗਈ ਹੈ, ਜੋ ਸੂਬਿਆਂ ਨੂੰ ਐੱਸ. ਸੀ, ਅਤੇ ਐੱਸ.ਟੀ. ਸਮੂਹਾਂ ਵਿੱਚ ਉਪ-ਸ਼੍ਰੇਣੀਆਂ ਬਣਾਉਣ ਦੀ ਇਜਾਜਤ ਦੇ ਰਿਹਾ ਹੈ। ਸਤਾਧਾਰੀ ਦਾ ਉਦੇਸ਼ ਉਨ੍ਹਾਂ ਲਈ ਰਾਖਵੇਂਕਰਨ ਨੂੰ ਤਰਜੀਹ ਦੇਣਾ ਹੈ ਜਿਨ੍ਹਾਂ ਨੂੰ ਉਨ੍ਹਾਂ ਦੀ ਸਭ ਤੋਂ ਵੱਧ ਲੋੜ ਸਮਝੀ ਜਾਂਦੀ ਹੈ। ਆਲੋਚਕਾਂ ਦੀ ਦਲੀਲ ਹੈ ਕਿ ਇਹ ਫੈਸਲਾ ਮੌਜੂਦਾ ਰਿਜ਼ਰਵੇਸ਼ਨ ਪ੍ਰਣਾਲੀ ਨੂੰ ਕਮਜ਼ੋਰ ਕਰਦਾ ਹੈ ਅਤੇ ਪਹਿਲਾਂ ਹੀ ਇਸ ਤੋਂ ਲਾਭ ਉਠਾ ਰਹੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਬੰਦ ਦਾ ਮੁੱਖ ਉਦੇਸ਼ ਇਸ ਫੈਸਲੇ ਨੂੰ ਚੁਣੌਤੀ ਦੇਣਾ ਅਤੇ ਇਸ ਨੂੰ ਉਲਟਾਉਣ ਲਈ ਜ਼ੋਰ ਦੇਣਾ ਹੈ। ਆਓ ਹੁਣ ਇਸ ਦੇ ਨਾਲ ਹੀ ਨਜ਼ਰ ਮਾਰਦੇ ਹਾਂ ਸੁਪਰੀਮ ਕੋਰਟ ਦੇ ਫੈਸਲੇ 'ਤੇ। 

ਕੀ ਕਿਹਾ ਸੁਪਰੀਮ ਕੋਰਟ ਨੇ ਆਪਣੇ ਫੈਸਲੇ 'ਚ

  • ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ 1 ਅਗਸਤ ਨੂੰ ਰਾਖਵੇਂਕਰਨ 'ਤੇ ਵੱਡਾ ਫੈਸਲਾ ਸੁਣਾਇਆ ਸੀ।
  • SC ਨੇ ਸੂਬਿਆਂ ਨੂੰ SC ਤੇ ST ਦੇ ਅੰਦਰ ਸਬ-ਕੈਟਾਗਰੀ ਬਣਾਉਣ ਦੀ ਇਜਾਜ਼ਤ ਦਿੱਤੀ।
  • ਬੈਂਚ ਨੇ ਕਿਹਾ ਸੀ, 'ਰਾਖਵਾਂਕਰਨ 'ਚ ਉਨ੍ਹਾਂ ਨੂੰ ਤਰਜੀਹ ਮਿਲੇ, ਜਿਨ੍ਹਾਂ ਨੂੰ ਵਾਕਈ ਜ਼ਰੂਰਤ ਹੈ।'

ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ 'ਚ ਭਾਰਤ ਬੰਦ?

ਹੁਣ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਵਿਰੋਧ 'ਚ ਭਾਰਤ ਬੰਦ ਦੀ ਚਰਚਾ ਹੈ। ਕਥਿਤ ਤੌਰ 'ਤੇ ਫੌਜ ਵੱਲੋਂ ਵੀ ਬੰਦ ਦਾ ਸੱਦਾ ਦਿੱਤਾ ਗਿਆ ਹੈ। ਦਾਅਵਾ ਕੀਤਾ ਗਿਆ ਹੈ ਕਿ ਵੱਖ-ਵੱਖ ਸਮਾਜਿਕ ਤੇ ਰਾਜਨੀਤਕ ਜਥੇਬੰਦੀਆਂ ਬੰਦ ਦਾ ਸਮਰਥਨ ਕਰ ਸਕਦੀਆਂ ਹਨ। ਭਾਰਤ ਬੰਦ ਦਾ ਮੁੱਖ ਉਦੇਸ਼ ਰਾਖਵੇਂਕਰਨ 'ਤੇ ਸੁਪਰੀਮ ਕੋਰਟ ਦੇ ਫੈਸਲੇ ਦੇ ਨਿਆਂ ਨੂੰ ਉਜਾਗਰ ਕਰਨਾ ਤੇ ਇਸ ਨੂੰ ਵਾਪਸ ਲੈਣ ਦੀ ਮੰਗ ਕਰਨਾ ਹੈ।

ਭਾਰਤ ਬੰਦ ਦੌਰਾਨ ਕੀ ਬੰਦ, ਕੀ ਚਾਲੂ ?

ਭਾਰਤ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ। ਐਂਬੂਲੈਂਸ ਦੀ ਇਜਾਜ਼ਤ ਹੁੰਦੀ ਹੈ। ਹਸਪਤਾਲ ਅਤੇ ਮੈਡੀਕਲ ਸੇਵਾਵਾਂ ਬਹਾਲ ਹਨ। ਇਸ ਦੇ ਨਾਲ ਹੀ ਪਬਲਿਕ ਟਰਾਂਸਪੋਰਟ ਵੀ ਬੰਦ ਹੈ। ਪ੍ਰਾਈਵੇਟ ਦਫਤਰ ਵੀ ਬੰਦ ਰਹਿੰਦੇ ਹਨ।

ਭਾਰਤ ਬੰਦ ਦਾ ਅਸਰ ਆਮ ਜਨਜੀਵਨ 'ਤੇ ਪੈਂਦਾ ਹੈ। ਦਿਹਾੜੀਦਾਰ ਮਜ਼ਦੂਰਾਂ ਵਜੋਂ ਕੰਮ ਕਰਨ ਵਾਲੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ।ਹੜਤਾਲ ਕਾਰਨ ਕੰਮ ਬੰਦ ਹੁੰਦਾ ਹੈ। ਠੇਕੇਦਾਰ ਆਪਣੇ ਪੈਸੇ ਬਚਾਉਣ ਲਈ ਛੁੱਟੀ ਕਰ ਦਿੰਦੇ ਹਨ। ਮਜ਼ਦੂਰਾਂ ਲਈ ਇਹ ਸਮੱਸਿਆ ਖੜ੍ਹੀ ਹੋ ਜਾਂਦੀ ਹੈ ਕਿ ਸ਼ਾਮ ਨੂੰ ਖਾਣੇ ਦਾ ਪ੍ਰਬੰਧ ਕਿਵੇਂ ਹੋਵੇਗਾ।

ਉੱਥੇ ਹੀ ਜ਼ਿਆਦਾਤਰ ਪ੍ਰਾਈਵੇਟ ਕੰਪਨੀਆਂ ਛੁੱਟੀ ਹੋਣ ਕਾਰਨ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਕੱਟ ਲੈਂਦੀਆਂ ਹਨ। ਆਵਾਜਾਈ ਸਭ ਤੋਂ ਵੱਧ ਪ੍ਰਭਾਵਿਤ ਹੁੰਦੀ ਹੈ। ਜੇਕਰ ਹਿੰਸਾ ਫੈਲਦੀ ਹੈ ਤਾਂ ਸਰਕਾਰੀ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਦਾ ਹੈ।

ਪੰਜਾਬ 'ਚ ਦਿਖੇਗਾ ਅਸਰ? 

ਭਾਰਤ ਬੰਦ ਦਾ ਪੰਜਾਬ ਵਿੱਚ ਮਿਲਿਆ-ਜੁਲਿਆ ਅਸਰ ਵੇਖਣ ਨੂੰ ਮਿਲ ਸਕਦਾ ਹੈ। ਕਿਉਂਕਿ ਕਿਸੇ ਵੀ ਸੰਗਠਨ ਵਲੋਂ ਦੁਕਾਨਾਂ ਤੇ ਬਾਜ਼ਾਰ ਬੰਦ ਕਰਨ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਕੁਝ ਸੜਕਾਂ ਜਾਂ ਚੌਂਕਾਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਸਕਦਾ ਹੈ। ਬਹੁਜਨ ਸਮਾਜ ਪਾਰਟੀ ਪੰਜਾਬ ਵਿੱਚ ਉਨ੍ਹਾਂ ਸੰਗਠਨਾ ਦਾ ਸਮਰਥਨ ਕਰ ਸਕਦੀ ਹੈ, ਜੋ ਧਰਨਾ ਲਗਾਉਣ ਜਾ ਰਹੇ ਹਨ। ਕਿਉਂਕਿ ਬਸਪਾ ਵਲੋਂ ਕੌਮੀ ਪੱਧਰ 'ਤੇ ਦਿੱਤੀ ਗਈ ਬੰਦ ਦੀ ਕਾਲ ਦਾ ਸਮਰਥਨ ਕੀਤਾ ਗਿਆ ਹੈ। 

 


author

DILSHER

Content Editor

Related News