ਭਾਰਤ-ਪਾਕਿ ਸਰਹੱਦ ''ਤੇ ਬਣਨ ਵਾਲੇ ਟਾਵਰ ਦਾ ਕੰਮ ਰੁਕਿਆ
Friday, Dec 22, 2017 - 01:29 AM (IST)
ਫਾਜ਼ਿਲਕਾ(ਲੀਲਾਧਰ)-ਫਾਜ਼ਿਲਕਾ ਸੈਕਟਰ ਦੀ ਭਾਰਤ-ਪਾਕਿ ਸਰਹੱਦ ਦੇ ਅੰਤਰਰਾਸ਼ਟਰੀ ਮਹਾਵੀਰ ਬਾਰਡਰ ਦੇ ਦੂਸਰੇ ਪਾਸੇ ਪਾਕਿਸਤਾਨੀ ਸਰਹੱਦ 'ਤੇ ਜ਼ੀਰੋ ਲਾਈਨ ਦੇ ਨੇੜੇ ਬਣਨ ਵਾਲੇ ਲੋਹੇ ਦੇ ਉੱਚੇ ਟਾਵਰ ਦਾ ਕੰਮ ਅੱਜ ਰੁਕ ਗਿਆ ਹੈ। ਸੂਤਰਾਂ ਮੁਤਾਬਕ ਵਾਹਗਾ ਬਾਰਡਰ ਤੇ ਭਾਰਤੀ ਸਰਹੱਦ 'ਚ ਲੱਗੇ 300 ਫੁੱਟ ਉੱਚੇ ਟਾਵਰ 'ਤੇ ਲਹਿਰਾ ਰਹੇ ਤਿਰੰਗੇ ਨੂੰ ਵੇਖ ਕੇ ਪਾਕਿਸਤਾਨ ਵੀ ਫਾਜ਼ਿਲਕਾ ਸੈਕਟਰ 'ਚ ਓਨਾ ਉੱਚਾ ਟਾਵਰ ਬਣਾ ਕੇ ਆਪਣਾ ਝੰਡਾ ਲਾਉਣਾ ਚਾਹੁੰਦਾ ਹੈ। ਭਾਰਤੀ ਸਰਹੱਦ 'ਚ ਦੂਰ ਤੋਂ ਖੜ੍ਹੇ ਲੋਕਾਂ ਨੂੰ ਵਿਖਣ ਵਾਲਾ ਇਹ ਟਾਵਰ ਵੱਡੀਆਂ-ਵੱਡੀਆਂ ਕਰੇਨਾਂ ਨਾਲ ਇਕ ਦਿਨ 'ਚ ਖੜ੍ਹਾ ਕਰ ਦਿੱਤਾ ਗਿਆ ਸੀ ਪਰ ਅੱਜ ਪਿੱਲਰ ਦੀ ਉਸਾਰੀ ਦਾ ਕੰਮ ਰੁਕਿਆ ਤਾਂ ਨਜ਼ਰ ਆਇਆ ਪਰ ਕਰੇਨਾਂ ਉਥੇ ਹੀ ਵਿਖਾਈ ਦਿੱਤੀਆਂ।
