ਤਰਨ ਤਾਰਨ : ਭਾਰਤ-ਪਾਕਿ ਸਰਹੱਦ ਨੇੜੇ ਦਿਖਿਆ ਡਰੋਨ

Tuesday, Jan 14, 2020 - 04:31 PM (IST)

ਤਰਨ ਤਾਰਨ : ਭਾਰਤ-ਪਾਕਿ ਸਰਹੱਦ ਨੇੜੇ ਦਿਖਿਆ ਡਰੋਨ

ਤਰਨ ਤਾਰਨ (ਰਮਨ): ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਮੌਜੂਦ ਪਿੰਡ ਗਜ਼ਲ ਵਿਖੇ ਬੀਤੀ ਰਾਤ ਡਰੋਨ ਨਜ਼ਰ ਆਇਆ, ਜਿਸ ਤੋਂ ਬਾਅਦ ਬੀ. ਐੱਸ. ਐੱਫ. ਦੀ 116 ਬਟਾਲੀਅਨ ਵੱਲੋਂ ਕਾਫ਼ੀ ਲੰਮਾ ਸਮਾਂ ਫਾਇਰਿੰਗ ਕੀਤੀ ਗਈ। ਉਸ ਤੋਂ ਬਾਅਦ ਡਰੋਨ ਵਾਪਸ ਚਲਾ ਗਿਆ। ਫਾਇਰਿੰਗ ਤੋਂ ਬਾਅਦ ਪਿੰਡਵਾਸੀ ਕਾਫ਼ੀ ਜ਼ਿਆਦਾ ਸਹਿਮ ਗਏ। ਹਾਲਾਂਕਿ ਇਸ ਸਬੰਧੀ ਬੀ. ਐੱਸ. ਐੱਫ. ਅਧਿਕਾਰੀ ਡਰੋਨ ਹੋਣ ਦੀ ਪੁਸ਼ਟੀ ਨਹੀਂ ਕਰ ਰਹੇ ਹਨ।


author

Anuradha

Content Editor

Related News