ਭਾਰਤ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਦੋ ਪਾਕਿਸਤਾਨੀ BSF ਨੇ ਫ਼ਾਇਰਿੰਗ ਕਰਕੇ ਕੀਤੇ ਕਾਬੂ
Wednesday, Aug 31, 2022 - 12:09 PM (IST)
ਸਰਾਏ ਅਮਾਨਤ ਖਾਂ/ਝਬਾਲ (ਨਰਿੰਦਰ) - ਹਿੰਦ-ਪਾਕਿ ਬਾਰਡਰ ਮਹਿੰਦਰਾ ਚੌਕੀ ਵਿਖੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਦੋ ਵਿਅਕਤੀਆਂ ਨੂੰ ਪਾਕਿਸਤਾਨ ਵੱਲੋਂ ਭਾਰਤ ਵਿਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹਿੰਦ-ਪਾਕਿ ਬਾਰਡਰ ’ਤੇ ਬੀ.ਐੱਸ.ਐੱਫ. ਦੀ ਮਹਿੰਦਰਾ ਚੌਕੀ ਵਿਖੇ ਡਿਊਟੀ ਦੇ ਰਹੇ ਬੀ.ਐੱਸ.ਐੱਫ. ਦੀ 71 ਬਟਾਲੀਅਨ ਦੇ ਜਵਾਨਾਂ ਨੂੰ ਪਾਕਿਸਤਾਨ ਵੱਲੋਂ ਕੰਡਿਆਲੀ ਤਾਰ ਤੋਂ ਪਾਰ ਬੁਰਜੀ ਨੰਬਰ 120/21 ’ਤੇ ਪਾਕਿਸਤਾਨ ਵਾਲੀ ਸਾਈਡ ’ਤੇ ਕੁਝ ਹਿਲਜੁਲ ਹੁੰਦੀ ਦਿਖਾਈ ਦਿੱਤੀ।
ਪੜ੍ਹੋ ਇਹ ਵੀ ਖ਼ਬਰ: ਦੁਬਈ ਤੋਂ ਅੰਮ੍ਰਿਤਸਰ ਆਏ ਯਾਤਰੀ ਤੋਂ 65 ਲੱਖ ਰੁਪਏ ਦਾ ਸੋਨਾ ਬਰਾਮਦ, ਇੰਝ ਆਇਆ ਅੜਿੱਕੇ
ਇਸ ਦੌਰਾਨ ਬੀ.ਐੱਸ.ਐੱਫ. ਦੇ ਜਵਾਨਾਂ ਨੇ ਏ.ਐੱਸ.ਆਈ. ਬਚਨ ਸਿੰਘ ਦੀ ਅਗਵਾਈ ਵਿੱਚ ਫ਼ਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਭਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਦੋ ਪਾਕਿਸਤਾਨੀ ਨੌਜਵਾਨ, ਜਿਨ੍ਹਾਂ ਦੀ ਪਛਾਣ ਆਬਾਦ ਹਸਨ ਪੁੱਤਰ ਅਹਿਮਦ ਹਸਨ ਉਮਰ 16 ਸਾਲ ਅਤੇ ਪੀਹਦ ਅਬਾਸ ਪੁੱਤਰ ਅਹਮ ਇਕਬਾਲ ਵਾਸੀ ਗੋਪੀ ਰਾਏ ਜ਼ਿਲ੍ਹਾ ਕਸੁਰ ਪਾਕਿਸਤਾਨ ਵਜੋਂ ਹੋਈ ਹੈ। ਉਕਤ ਨੌਜਵਾਨਾਂ ਨੂੰ ਕਾਬੂ ਲੈ ਕੇ ਬੀ.ਐੱਸ.ਐੱਫ. ਦੀ ਮਹਿੰਦਰਾ ਚੌਕੀ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ : 10 ਸਾਲਾ ਬੱਚੀ ਨਾਲ ਹੈਵਾਨੀਅਤ, ਜਬਰ-ਜ਼ਿਨਾਹ ਮਗਰੋਂ ਦਿੱਤੀ ਦਰਦਨਾਕ ਮੌਤ