ਭਾਰਤ ’ਚ 24 ਘੰਟਿਆਂ ’ਚ 5 ਹੋਰ ਮੌਤਾਂ, ਪੀੜਤਾਂ ਦੀ ਗਿਣਤੀ 718 ਹੋਈ

Thursday, Mar 26, 2020 - 10:28 PM (IST)

ਭਾਰਤ ’ਚ 24 ਘੰਟਿਆਂ ’ਚ 5 ਹੋਰ ਮੌਤਾਂ, ਪੀੜਤਾਂ ਦੀ ਗਿਣਤੀ 718 ਹੋਈ

ਨਵੀਂ ਦਿੱਲੀ– ਦੇਸ਼ ਵਿਚ ਕੋਰੋਨਾ ਵਾਇਰਸ ਦੀ ਇਨਫੈਕਸ਼ਨ 27 ਸੂਬਿਆਂ ਤੱਕ ਪਹੁੰਚ ਚੁੱਕੀ ਹੈ। ਇਸ ਨਾਲ ਿੲਨਫੈਕਟਿਡ ਵਿਅਕਤੀਆਂ ਦਾ ਅੰਕੜਾ 718 ਤੱਕ ਪਹੁੰਚ ਗਿਆ ਹੈ। 16 ਦਿਨਾਂ ਵਿਚ 18 ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਈ ਹੈ। ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿਚ 65 ਸਾਲਾ ਇਕ ਮਰੀਜ਼ ਦੀ ਮੌਤ ਹੋ ਗਈ। ਓਧਰ ਮੁੰਬਈ ਦੇ ਮਹਾਰਾਸ਼ਟਰ ਵਿਚ ਵੀ 65 ਸਾਲਾ ਇਕ ਔਰਤ ਦੀ ਮੌਤ ਹੋ ਗਈ। ਗੁਜਰਾਤ ਦੇ ਭਾਵਨਗਰ ਵਿਚ 70 ਸਾਲਾ ਇਕ ਬਜ਼ੁਰਗ ਅਤੇ ਰਾਜਸਥਾਨ ਦੇ ਭੀਲਵਾੜਾ ਵਿਚ ਇਕ ਮਰੀਜ਼ ਦੀ ਜਾਨ ਗਈ।
ਨਾਲ ਹੀ ਕਰਨਾਟਕ ਵਿਚ ਵੀ 75 ਸਾਲ ਦੀ ਮਹਿਲਾ ਦੀ ਮੌਤ ਹੋ ਗਈ। ਬੁੱਧਵਾਰ ਨੂੰ ਤਾਮਿਲਨਾਡੂ ਦੇ ਮਦੁਰੈ ਵਿਚ (54 ਸਾਲ), ਮੱਧ ਪ੍ਰਦੇਸ਼ ਦੇ ਉੱਜੈਨ ਵਿਚ (65 ਸਾਲ) ਅਤੇ ਗੁਜਰਾਤ ਦੇ ਅਹਿਮਦਾਬਾਦ ਵਿਚ (85 ਸਾਲ) 3 ਲੋਕਾਂ ਦੀ ਜਾਨ ਗਈ ਸੀ। ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 112 ਮਾਮਲਿਆਂ ਦਾ ਵਾਧਾ ਹੋਇਆ ਹੈ, ਜਿਸ ਨਾਲ ਕੁਲ ਮਾਮਲਿਆਂ ਦੀ ਗਿਣਤੀ 718 ਤੱਕ ਪਹੁੰਚ ਗਈ ਹੈ। ਮੰਤਰਾਲਾ ਵਲੋਂ ਤਿਆਰ ਕੀਤੇ ਗਏ ਚਾਰਟ ਵਿਚ ਗੋਆ ਪਹਿਲੀ ਵਾਰ ਸ਼ਾਮਲ ਹੋਇਆ ਅਤੇ ਉਥੇ 3 ਮਾਮਲੇ ਦਰਜ ਕੀਤੇ ਗਏ ਹਨ। ਹੁਣ ਤੱਕ ਮਹਾਰਾਸ਼ਟਰ ਵਿਚ 3, ਗੁਜਰਾਤ ਵਿਚ 2, ਮੱਧ ਪ੍ਰਦੇਸ਼, ਤਾਮਿਲਨਾਡੂ, ਬਿਹਾਰ, ਕਰਨਾਟਕ, ਪੰਜਾਬ, ਦਿੱਲੀ, ਪੱਛਮੀ ਬੰਗਾਲ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ 1-1 ਵਿਅਕਤੀ ਦੀ ਮੌਤ ਹੋਈ ਹੈ। ਮੰਤਰਾਲਾ ਨੇ ਦੱਸਿਆ ਕਿ ਕੁਲ ਮਾਮਲਿਆਂ ਵਿਚ 47 ਵਿਦੇਸ਼ੀ ਵੀ ਸ਼ਾਮਲ ਹਨ। ਮੰਤਰਾਲਾ ਦੇ ਅੰਕੜਿਆਂ ਅਨੁਸਾਰ ਹੁਣ ਤੱਕ ਕੋਰੋਨਾ ਦੇ ਸਭ ਤੋਂ ਵੱਧ 125 ਮਾਮਲੇ ਮਹਾਰਾਸ਼ਟਰ ਤੋਂ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 3 ਵਿਦੇਸ਼ੀ ਵੀ ਸ਼ਾਮਲ ਹਨ। ਇਸ ਤੋਂ ਬਾਅਦ ਕੇਰਲ ਵਿਚ 118 ਮਾਮਲੇ ਦਰਜ ਹੋਏ ਹਨ, ਜਿਨ੍ਹਾਂ ਵਿਚੋਂ 8 ਵਿਦੇਸ਼ੀ ਨਾਗਰਿਕ ਹਨ। ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਰੋਹਤ ਕਾਂਸਲ ਨੇ ਦੱਿਸਆ ਕਿ ਇਨਫੈਕਟਿਡ ਮਰੀਜ਼ ਸ਼੍ਰੀਨਗਰ ਦੇ ਹੈਦਰਪੁਰਾ ਵਿਚ ਰਹਿੰਦਾ ਸੀ। ਉਸ ਦੇ ਸੰਪਰਕ ਵਿਚ ਆਏ 4 ਹੋਰ ਲੋਕ ਿਜਨ੍ਹਾਂ ਵਿਚ 2 ਬੱਚੇ ਵੀ ਸ਼ਾਮਲ ਹਨ, ਇਨਫੈਕਟਿਡ ਹਨ। ਇਨ੍ਹਾਂ ਦੀ ਉਮਰ ਕ੍ਰਮਵਾਰ 7 ਸਾਲ ਅਤੇ ਦੂਜੇ ਦੀ 8 ਮਹੀਨੇ ਹੈ। ਦੱਸਿਆ ਜਾ ਿਰਹਾ ਹੈ ਕਿ ਜਾਨ ਗੁਆਉਣ ਵਾਲੇ ਪੀੜਤ ਨੇ 7 ਮਾਰਚ ਤੋਂ 21 ਮਾਰਚ ਵਿਚਾਲੇ ਦਿੱਲੀ ਅਤੇ ਸਹਾਰਨਪੁਰ ਦੀ ਯਾਤਰਾ ਕੀਤੀ ਸੀ। 7 ਤੋਂ 9 ਮਾਰਚ ਤੱਕ ਉਹ ਨਿਜ਼ਾਮੁਦੀਨ ਦੀ ਮਸਜਿਦ ਿਵਚ ਰਿਹਾ। ਫਿਰ ਦੇਵਬੰਦ ਗਿਆ ਅਤੇ 11 ਮਾਰਚ ਤੱਕ ਉਥੇ ਰੁਕਿਆ। 11 ਤੋਂ ਫਿਰ ਟਰੇਨ ਰਾਹੀਂ ਜੰਮੂ ਗਿਆ ਅਤੇ 12 ਤੋਂ 16 ਮਾਰਚ ਤੱਕ ਇਕ ਮਸਜਿਦ ਵਿਚ ਠਹਿਰਿਆ। 16 ਮਾਰਚ ਨੂੰ ਇੰਡੀਗੋ ਫਲਾਈਟ ਰਾਹੀਂ ਜੰਮੂ ਤੋਂ ਸ਼੍ਰੀਨਗਰ ਪਹੁੰਚਿਆ। 18 ਮਾਰਚ ਤੱਕ ਸੋਪੋਰ ਵਿਚ ਹੀ ਰੁਕਿਆ ਅਤੇ 21 ਮਾਰਚ ਨੂੰ ਆਪਣੇ ਘਰ ਹੈਦਰਪੁਰਾ ਗਿਆ। ਸਿਹਤ ਖਰਾਬ ਹੋਣ ’ਤੇ ਉਸਨੂੰ 22 ਮਾਰਚ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।


author

Gurdeep Singh

Content Editor

Related News