ਪੰਜਾਬ ਪੁਲਸ ਵੱਲੋਂ ਨਸ਼ਿਆਂ ਵਿਰੁੱਧ ਵਿੱਡੀ ਗਈ ਮੁਹਿੰਮ, ਇੰਦਰਜੀਤ ਨਿੱਕੂ ਨੇ ਲੋਕਾਂ ਨੂੰ ਕੀਤੀ ਖ਼ਾਸ ਅਪੀਲ (ਵੀਡੀਓ)
Friday, Jun 25, 2021 - 05:48 PM (IST)
ਚੰਡੀਗੜ੍ਹ (ਬਿਊਰੋ) - ਪੰਜਾਬ ਪੁਲਸ ਵੱਲੋਂ ਨਸ਼ਿਆਂ ਵਿਰੁੱਧ ਵਿੱਡੀ ਗਈ ਮੁਹਿੰਮ ਦੇ ਤਹਿਤ ਲੁਧਿਆਣਾ ਪੁਲਸ ਕਮਿਸ਼ਨਰ ਵੱਲੋਂ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ 'ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਪੰਜਾਬ ਪੁਲਸ ਨੇ ਆਮ ਜਨਤਾ ਦੀ ਭਾਗੀਦਾਰੀ ਤੈਅ ਕਰਨ ਲਈ ਇੱਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ 'ਚ ਗਾਇਕ ਅਤੇ ਅਦਾਕਾਰ ਇੰਦਰਜੀਤ ਨਿੱਕੂ ਬੋਲਦੇ ਹੋਏ ਦਿਖਾਈ ਦੇ ਰਹੇ ਹਨ। ਇਸ ਦੌਰਾਨ ਇੰਦਰਜੀਤ ਨਿੱਕੂ ਆਖ ਰਹੇ ਹਨ ਕਿ ''ਜੇ ਤੁਹਾਡੇ ਗਲੀ ਮੁਹੱਲੇ 'ਚ ਕੋਈ ਨਸ਼ਾ ਕਰਦਾ ਹੈ ਜਾਂ ਫਿਰ ਵੇਚਦਾ ਹੈ ਤਾਂ ਤੁਸੀਂ ਇਸ ਦੀ ਜਾਣਕਾਰੀ ਪੁਲਸ ਨੂੰ ਦਿਓ।
ਉਨ੍ਹਾਂ ਨੇ ਕਿਹਾ ਕਿ ਨਾਂ ਨਸ਼ਾ ਕਰਾਂਗੇ ਅਤੇ ਨਾਂ ਹੀ ਕਰਨ ਦਿੱਤਾ ਜਾਵੇਗਾ। ਜੇ ਤੁਹਾਨੂੰ ਕਿਸੇ ਅਜਿਹੇ ਸ਼ਖਸ ਬਾਰੇ ਪਤਾ ਹੈ, ਜੋ ਨਸ਼ਾ ਕਰਦਾ ਹੈ ਤਾਂ ਉਸ ਨੂੰ ਨਸ਼ਾ ਛੁਡਾਓ ਕੇਂਦਰ 'ਚ ਭਰਤੀ ਕਰਵਾਇਆ ਜਾਵੇਗਾ । ਇੰਦਰਜੀਤ ਨਿੱਕੂ ਨੇ ਲੋਕਾਂ ਤੋਂ ਇਸ 'ਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਆਓ ਸਾਰੇ ਰਲ ਮਿਲ ਕੇ ਪੰਜਾਬ ਪੁਲਸ ਦਾ ਸਾਥ ਦੇਈਏ ਅਤੇ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਕਿਉਂਕਿ ਇਸ ਨਸ਼ੇ ਨੇ ਬਹੁਤ ਸਾਰੀਆਂ ਮਾਵਾਂ ਦੇ ਪੁੱਤਰ ਅਤੇ ਬਹੁਤ ਔਰਤਾਂ ਦੇ ਸੁਹਾਗ ਉਜਾੜ ਦਿੱਤੇ ਹਨ।''
ਦੱਸ ਦਈਏ ਕਿ ਇੰਦਰਜੀਤ ਨਿੱਕੂ ਇੱਕ ਲੰਬੇ ਸਮੇਂ ਤੋਂ ਆਪਣੀ ਗਾਇਕੀ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ। ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਹਨ।
ਜੇ ਗੱਲ ਕਰੀਏ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਉਨ੍ਹਾਂ ਨੇ 'ਯਾਦ', 'ਛੱਡਤਾ', 'ਜਿਸ ਦਿਨ ਦਾ ਸੋਹਣੀਏ ਨੀ', 'ਮੇਰੇ ਯਾਰ ਬੇਲੀ', 'ਨਾਂਅ', 'ਕਾਲਜ', 'ਦੁੱਖ', 'ਦੇਸੀ ਬੰਦੇ' ਸਣੇ ਕਈ ਕਮਾਲ ਦੇ ਗੀਤਾਂ ਨਾਲ ਉਹ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਵੀ ਸਰਗਰਮ ਹਨ। ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਟੀ. ਵੀ. ਦੇ ਕਈ ਰਿਐਲਿਟੀ ਸ਼ੋਅ 'ਚ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ।