ਸਪੈਸ਼ਲ ਬੱਚਿਆਂ ਲਈ ਮਿਸਾਲ ਬਣੀ ਹੁਸ਼ਿਆਰਪੁਰ ਦੀ ਇੰਦਰਜੀਤ ਨੰਦਨ (ਵੀਡੀਓ)

11/11/2018 6:20:22 PM

ਹੁਸ਼ਿਆਰਪੁਰ (ਅਮਰੀਕ)— ਇੰਦਰਜੀਤ ਕੌਰ ਨੰਦਨ ਇਕ ਅਜਿਹੇ ਵਿਅਕਤੀਤੱਵ ਦੀ ਮਾਲਕ, ਜੋ ਉਨ੍ਹਾਂ ਲੱਖਾਂ ਲੋਕਾਂ ਲਈ ਮਿਸਾਲ ਹੈ, ਜੋ ਜ਼ਿੰਦਗੀ ਦੀਆਂ ਮੁਸ਼ਕਲਾਂ ਤੋਂ ਡਰ ਕੇ ਹਾਰ ਮੰਨ ਲੈਂਦੇ ਹਨ ਅਤੇ ਮੌਤ ਦੇ ਰਾਹ ਨੂੰ ਚੁਣ ਲੈਂਦੇ ਹਨ ਜਾਂ ਫਿਰ ਹਨੇਰਿਆਂ 'ਚ ਗਰਕ ਹੋ ਜਾਂਦੇ ਹਨ। ਚੱਲਣ ਤੋਂ ਅਸਮਰੱਥ ਹੁਸ਼ਿਆਰਪੁਰ ਦੀ ਵਾਸੀ ਇੰਦਰਜੀਤ ਕੌਰ ਨੇ ਜਿੱਥੇ ਖੁਦ ਦੀ ਜ਼ਿੰਦਗੀ ਨੂੰ ਆਪਣੇ ਕੰਮਾਂ ਨਾਲ ਬੁਲੰਦੀਆਂ ਦੇ ਰਾਹ ਤੋਰਿਆ, ਉਥੇ ਹੀ ਆਪਣੇ ਵਰਗੇ ਹੋਰ ਲੋਕਾਂ ਲਈ ਤਰੱਕੀ ਅਤੇ ਜ਼ਿੰਦਗੀ 'ਚ ਅੱਗੇ ਵੱਧਣ ਦੇ ਕਈ ਰਾਹ ਖੋਲ੍ਹ ਦਿੱਤੇ ਹਨ। ਇੰਦਰਜੀਤ ਦੇ ਇਸ ਵੱਡਮੁੱਲੇ ਯੋਗਦਾਨ ਲਈ 3 ਦਸੰਬਰ ਨੂੰ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਰਾਸ਼ਟਰੀ ਭਵਨ 'ਚ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਵੇਗਾ। ਇੰਦਰਜੀਤ ਕੌਰ ਦੀ ਮਾਂ ਕੁੰਦਨ ਕੌਰ ਨੇ ਦੱਸਿਆ ਕਿ ਧੀ ਦਾ ਨਾਂ ਰਾਸ਼ਟਰਪਤੀ ਅਵਾਰਡ ਲਈ ਚੁਣੇ ਜਾਣ ਦੇ ਐਲਾਨ ਤੋਂ ਬਾਅਦ ਪਰਿਵਾਰ ਬੇਹੱਦ ਖੁਸ਼ ਹੈ ਅਤੇ ਸਾਰਾ ਪਰਿਵਾਰ ਧੀ 'ਤੇ ਮਾਣ ਮਹਿਸੂਸ ਕਰ ਰਿਹਾ ਹੈ। 

PunjabKesari

ਦੱਸ ਦੇਈਏ ਕਿ ਇਸ ਅਜ਼ੀਮ ਸ਼ਖਸੀਅਤ ਦੇ ਹਿੱਸੇ ਸਿਰਫ ਇਹ ਹੀ ਇਕ ਅਵਾਰਡ ਨਹੀਂ ਆਇਆ ਸਗੋਂ ਇੰਦਰਜੀਤ ਨੂੰ ਇਸ ਤੋਂ ਪਹਿਲਾਂ ਵੀ ਕਈ ਸਨਮਾਨਾਂ ਨਾਲ ਨਵਾਜਿਆ ਜਾ ਚੁੱਕਿਆ ਹੈ। ਇੰਦਰਜੀਤ ਕੌਰ ਵੱਲੋਂ ਆਪਣੇ ਵਰਗੇ ਹੋਰਨਾਂ ਸਾਥੀਆਂ ਲਈ ਕਈ ਉਪਰਾਲੇ ਵੀ ਕੀਤੇ ਜਾ ਰਹੇ ਹਨ। 

PunjabKesari

ਜ਼ਿਕਰਯੋਗ ਹੈ ਕਿ ਇੰਦਰਜੀਤ ਕੌਰ ਬੇਸ਼ੱਕ ਸਰੀਰਕ ਪੱਖੋਂ ਕਮਜ਼ੋਰ ਹੈ ਪਰ ਉਸ ਦੇ ਹੌਂਸਲੇ ਅਤੇ ਜਜ਼ਬੇ ਨੇ ਉਸ ਦੀ ਇਸ ਕਮਜ਼ੋਰੀ ਨੂੰ ਉਸ ਦੀ ਤਾਕਤ ਬਣਾ ਦਿੱਤਾ ਹੈ। ਅਜਿਹੀ ਉੱਘੀ ਸ਼ਖਸੀਅਤ ਦੇ ਹੌਂਸਲੇ ਨੂੰ ਦਿਲੋਂ ਸਲਾਮ ਹੈ। 


shivani attri

Content Editor

Related News