ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਇੰਦਰਜੀਤ ਬਣੇ ਗਡਵਾਸੂ ਯੂਨਿਵਰਸਿਟੀ ਦੇ ਉੱਪ ਕੁਲਪਤੀ
Thursday, Jun 04, 2020 - 10:38 PM (IST)
ਲੁਧਿਆਣਾ, (ਸਲੂਜਾ)- ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਲੁਧਿਆਣਾ ਦੇ ਨਵੇਂ ਉੱਪ ਕੁਲਪਤੀ ਵਜੋਂ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਅਹਿਮ ਫੈਸਲਾ ਯੂਨਿਵਰਸਿਟੀ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ’ਚ ਅੱਜ ਲਿਆ ਗਿਆ। ਡਾ. ਇੰਦਰਜੀਤ ਸਿੰਘ ਮੌਜੂਦਾ ਉੱਪ ਕੁਲਪਤੀ ਡਾ. ਅਮਰਜੀਤ ਸਿੰਘ ਨੰਦਾ ਦੀ ਜਗ੍ਹਾ ਚਾਰਜ ਲੈਣਗੇ। ਡਾ. ਨੰਦਾ ਪਿਛਲੇ ਲਗਭਗ ਡੇਢ ਸਾਲ ਤੋਂ ਹੀ ਐਕਟੈਂਸ਼ਨ ’ਤੇ ਚੱਲ ਰਹੇ ਸਨ। ਉਨ੍ਹਾਂ ਸਮੇਤ ਪੰਜਾਬ ਦੇ ਦਰਜ਼ਨ ਦੇ ਕਰੀਬ ਵਿਗਿਆਨੀਆਂ ਨੇ ਇਸ ਪੋਸਟ ਲਈ ਅਪਲਾਈ ਕੀਤਾ ਸੀ ਪਰ ਸਰਕਾਰ ਨੇ ਡਾ. ਇੰਦਰਜੀਤ ਸਿੰਘ ਦੇ ਨਾਂ ’ਤੇ ਉੱਪ ਕੁਲਪਤੀ ਵਜੋਂ ਮੋਹਰ ਲਗਾ ਦਿੱਤੀ।