ਇੰਦਰਰਾਜ ਸਿੰਘ ਉਮਰਾਨੰਗਲ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ

Friday, Sep 08, 2017 - 06:54 AM (IST)

ਇੰਦਰਰਾਜ ਸਿੰਘ ਉਮਰਾਨੰਗਲ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ

ਬਾਬਾ ਬਕਾਲਾ ਸਾਹਿਬ/ ਪਟਿਆਲਾ  (ਅਠੌਲਾ, ਬਲਜਿੰਦਰ) - ਸਵਰਗਵਾਸੀ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਦੇ ਪੋਤਰੇ ਤੇ ਸ਼ਹੀਦ ਸੁਖਦੇਵ ਸਿੰਘ ਉਮਰਾਨੰਗਲ ਦੇ ਸਪੁੱਤਰ ਸ. ਇੰਦਰਰਾਜ ਸਿੰਘ ਉਮਰਾਨੰਗਲ ਜੋ ਕਿ ਪਿਛਲੇ ਦਿਨੀਂ ਹਾਰਟ ਅਟੈਕ ਨਾਲ ਅਮਰੀਕਾ 'ਚ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਦੀਆਂ ਅਸਥੀਆਂ ਜੋ ਕਿ ਉਨ੍ਹਾਂ ਦੇ ਵੱਡੇ ਭਰਾ ਪਰਮਰਾਜ ਸਿੰਘ ਉਮਰਾਨੰਗਲ ਆਈ. ਜੀ. ਅਤੇ ਮਾਤਾ ਸ਼੍ਰੀਮਤੀ ਹਰਪ੍ਰੀਤ ਕੌਰ ਅਮਰੀਕਾ ਤੋਂ ਲੈ ਕੇ ਪੁੱਜੇ ਸਨ, ਨੂੰ ਅੱਜ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤਾ ਗਿਆ।
ਅੱਜ ਸਵੇਰੇ ਇੰਦਰਰਾਜ ਸਿੰਘ ਦੀਆਂ ਅਸਥੀਆਂ ਯਾਦਗਾਰ ਸ਼ਹੀਦਾਂ ਉਮਰਾਨੰਗਲ ਵਿਖੇ ਲਿਜਾਈਆਂ ਗਈਆਂ, ਜਿਥੋਂ ਭਾਈ ਕੇਵਲ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਬੱਸਾਂ ਅਤੇ ਕਾਰਾਂ ਦੇ ਵਿਸ਼ਾਲ ਕਾਫਿਲੇ ਨਾਲ ਅਸਥੀਆਂ ਇੰਦਰਰਾਜ ਸਿੰਘ ਦੇ ਵੱਡੇ ਭਰਾ ਪਰਮਰਾਜ ਸਿੰਘ ਉਮਰਾਨੰਗਲ ਆਈ. ਜੀ., ਮਾਤਾ ਸ਼੍ਰੀਮਤੀ ਹਰਪ੍ਰੀਤ ਕੌਰ, ਤਾਇਆ ਅਵਤਾਰ ਸਿੰਘ ਉਮਰਾਨੰਗਲ ਅਤੇ ਸਮੂਹ ਪਰਿਵਾਰ ਵੱਲੋਂ ਸੇਜਲ ਅੱਖਾਂ ਨਾਲ ਸ੍ਰੀ ਕੀਰਤਪੁਰ ਸਾਹਿਬ ਵਿਖੇ ਲਿਜਾਈਆਂ ਗਈਆਂ, ਜਿਥੇ ਭਾਈ ਨਿਰਮਲ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ।
ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ, ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ, ਵਿਧਾਇਕ ਫਤਿਹਜੰਗ ਸਿੰਘ ਬਾਜਵਾ, ਸੋਨੂੰ ਲੰਗਾਹ, ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, ਰਣਬੀਰ ਸਿੰਘ ਖੱਟੜਾ ਡੀ. ਆਈ. ਜੀ., ਹਰਿੰਦਰ ਸਿੰਘ ਚਾਹਲ ਸਾਬਕਾ ਡੀ. ਆਈ. ਜੀ., ਐੱਸ. ਐੱਸ. ਪੀ. ਰੋਪੜ ਰਾਜਬਚਨ ਸਿੰਘ ਸੰਧੂ, ਐੱਸ. ਐੱਸ. ਪੀ. ਗੁਰਮੀਤ ਸਿੰਘ ਚੌਹਾਨ, ਵਰਿੰਦਰਪਾਲ ਸਿੰਘ ਐੱਸ. ਐੱਸ. ਪੀ., ਅੰਮ੍ਰਿਤਪਾਲ ਸਿੰਘ ਏ. ਐੱਸ. ਆਰ. ਗਰੁੱਪ ਜਲੰਧਰ, ਪਿੰ੍ਰਸ ਸਰਕਾਰੀਆ, ਹੌਬੀ ਧਾਲੀਵਾਲ, ਸਰਬਜੀਤ ਸਿੰਘ ਭੁੱਲਰ ਪੈਟਰੋਲ ਪੰਪ ਵਾਲੇ, ਹਰਮਿੰਦਰ ਸਿੰਘ ਸਰਪੰਚ ਮਠੌਲ, ਗਗਨਦੀਪ ਸਿੰਘ ਜੱਜ ਰਈਆ, ਭੋਲਾ ਤੁੰਗ ਟਰਾਂਸਪੋਰਟਰ, ਅਮਰੀਕ ਸਿੰਘ ਬੇਦਾਦਪੁਰ, ਦਿਲਬਾਗ ਸਿੰਘ ਬੱਬੂ, ਪਰਮਦੀਪ ਸਿੰਘ ਟਕਾਪੁਰ ਸਰਪੰਚ, ਦਿਲਪ੍ਰੀਤ ਸਿੰਘ ਡਿੰਪੀ ਪੂਹਲਾ, ਮੁਨੀਸ਼ ਕੁਮਾਰ ਰਿੰਕੂ, ਕਰਨ ਰਈਆ, ਸੋਹਣ ਸਿੰਘ ਫੇਰੂਮਾਨ, ਸੁਦੇਸ਼ ਸੇਠੀ, ਹਰਦਿਆਲ ਸਿੰਘ ਪੱਡਾ, ਸੇਵੀ ਰਾਮ ਬਿਆਸ, ਰਾਜਬੀਰ ਸਿੰਘ ਉਮਰਾਨੰਗਲ, ਗੁਰਦੀਪ ਸਿੰਘ ਸੰਧੂ, ਕਸ਼ਮੀਰ ਸਿੰਘ ਜੋਧਪੁਰੀ, ਮਿਲਖਾ ਸਿੰਘ ਜੇ. ਈ., ਪਵਨਦੀਪ ਭੁੱਲਰ, ਹੰਸਰਾਜ ਸਿੰਘ ਧਿਆਨਪੁਰ, ਹਰਪ੍ਰੀਤ ਸਿੰਘ ਬਸੰਤ ਰੋਪੜ, ਗੁਰਧਿਆਨ ਸਿੰਘ ਮਹਿਤਾ, ਸਰਬਜੀਤ ਸਿੰਘ ਜੱਲੂਵਾਲ, ਰਵਿੰਦਰਜੀਤ ਸਿੰਘ ਜੱਲੂਵਾਲ, ਕਰਨੈਲ ਸਿੰਘ ਉਮਰਾਨੰਗਲ, ਗੋਪਾਲ ਸਿੰਘ ਪੰਚ, ਮਹਿੰਦਰ ਸਿੰਘ ਛਾਪਿਆਂਵਾਲੀ, ਪੱਪਾ ਰਾਜੇਵਾਲੀਆ, ਹਰਮਿੰਦਰ ਸਿੰਘ, ਸੁਰਿੰਦਰ ਸਿੰਘ ਸ਼ਿੰਦੀ, ਕੁਲਦੀਪ ਰਾਏ ਬੁੱਟਰ, ਗੁਰਮੀਤ ਸਿੰਘ ਸਹੋਤਾ, ਗੋਰਾ ਬਾਹਰਾ, ਹਰਨੇਕ ਸਿੰਘ, ਦਰਬਾਰਾ ਸਿੰਘ (ਤਿੰਨੇ ਏ. ਐੱਸ. ਆਈ.), ਗੁਰਪ੍ਰੀਤ ਸਿੰਘ ਰੀਡਰ, ਕੇਵਲ ਸਿੰਘ ਪੱਡਾ ਆਦਿ ਤੋਂ ਇਲਾਵਾ ਨਗਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਇਸ ਮੌਕੇ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਧਾਇਕ ਬਿਕਰਮ ਸਿੰਘ ਮਜੀਠੀਆ, ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਕ੍ਰਿਪਾਲ ਸਿੰਘ ਬਡੂੰਗਰ, ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਸ਼ੋਕ ਪ੍ਰਗਟ ਕੀਤਾ।


Related News