ਸਿੱਧੂ ਗੁਰਦਾਸਪੁਰ ਤੇ ਜਲੰਧਰ 'ਚ ਰਾਣਾ ਗੁਰਮੀਤ ਲਹਿਰਾਉਣਗੇ ਤਿਰੰਗਾ

Monday, Aug 13, 2018 - 06:48 PM (IST)

ਸਿੱਧੂ ਗੁਰਦਾਸਪੁਰ ਤੇ ਜਲੰਧਰ 'ਚ ਰਾਣਾ ਗੁਰਮੀਤ ਲਹਿਰਾਉਣਗੇ ਤਿਰੰਗਾ

ਜਲੰਧਰ (ਸੋਨੂੰ, ਦੀਪਕ)— 15 ਅਗਸਤ ਨੂੰ ਦੇਸ਼ ਭਰ 'ਚ 72ਵਾਂ ਆਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਚਲਦਿਆਂ ਜਲੰਧਰ ਦੇ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਅਤੇ ਗੁਰਦਾਸਪੁਰ ਦੇ ਡੀ. ਸੀ. ਵਿਪੁਲ ਉੱਜਵਲ ਨੇ ਪ੍ਰਸ਼ਾਸਨ ਵੱਲੋਂ ਕੀਤੇ ਪੁਖਤਾ ਇੰਤਜ਼ਾਮਾਂ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਇਹ ਵੀ ਦੱਸਿਆ ਕਿ ਜਲੰਧਰ 'ਚ ਕਾਂਗਰਸੀ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਗੁਰਦਾਸਪੁਰ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।

ਤੁਹਾਨੂੰ ਦੱਸ ਦੇਈਏ ਕਿ ਜਲੰਧਰ 'ਚ ਗੁਰੂ ਗੋਬਿੰਦ ਸਿੰਘ ਸਟੇਡੀਅਮ ਅਤੇ ਗੁਰਦਾਸਪੁਰ 'ਚ ਸਰਕਾਰੀ ਕਾਲਜ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਸਟੇਡੀਅਮ ਅੰਦਰ ਸੁਤੰਰਤਤਾ ਦਿਵਸ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਅਤੇ ਇਸ ਸਬੰਧ 'ਚ ਉਕਤ ਸਟੇਡੀਅਮਾਂ 'ਚ ਆਜ਼ਾਦੀ ਦਿਹਾੜੇ ਸਬੰਧੀ ਫੁੱਲ ਡਰੈਸ ਰਿਹਰਸਲ ਵੀ ਕੀਤੀ ਗਈ।


Related News