ਜਲੰਧਰ 'ਚ ਰਹੀ ਆਜ਼ਾਦੀ ਦਿਵਸ ਦੀ ਧੂਮ
Tuesday, Aug 15, 2017 - 01:11 PM (IST)

ਜਲੰਧਰ(ਸੋਨੂੰ)— ਪੂਰੇ ਦੇਸ਼ 'ਚ ਅੱਜ 70ਵਾਂ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਜਗ੍ਹਾ-ਜਗ੍ਹਾ ਸਮਾਰੋਹ ਕੀਤੇ ਗਏ। ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਮੁੱਖ ਮਹਿਮਾਨ ਦੇ ਰੂਪ 'ਚ ਮੌਜੂਦ ਹੋਏ, ਜਿਨ੍ਹਾਂ ਨੂੰ ਪੁਲਸ ਪੈਰਾ ਮਿਲਟਰੀ ਫੋਰਸ ਵੱਲੋਂ ਸਲਾਮੀ ਦਿੱਤੀ ਗਈ ਅਤੇ ਸਕੂਲੀ ਬੱਚਿਆਂ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ 'ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਮਾਜ 'ਚ ਵਿਸ਼ੇਸ਼ ਕੰਮ ਕਰਨ ਵਾਲੇ 108 ਲੋਕਾਂ ਨੂੰ ਸਨਮਨਾਤ ਕੀਤਾ। ਉਥੇ ਹੀ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਵੀ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਵਿਜੇ ਚੋਪੜਾ ਜੀ ਸਮੇਤ ਕੌਂਸਲਰ ਅਮਰੀਕ ਸਿੰਘ ਪਹੁੰਚੇ।