ਜ਼ਿਲਾ ਸੈਕਟਰੀਏਟ ''ਤੇ ਲਹਿਰਾ ਰਿਹਾ ਫਟਿਆ ਤਿਰੰਗਾ, ਪ੍ਰਸ਼ਾਸਨ ਲਾਪ੍ਰਵਾਹ
Wednesday, Aug 09, 2017 - 04:09 PM (IST)

ਫਿਰੋਜ਼ਪੁਰ — ਸੁਤੰਤਰਤਾ ਦਿਵਸ ਨੂੰ ਵੇਖਦਿਆਂ ਜਿਥੇ ਪੂਰਾ ਪ੍ਰਸ਼ਾਸਨ ਤਿਆਰੀਆਂ 'ਚ ਜੁੱਟਿਆ ਹੋਇਆ ਹੈ, ਉਥੇ ਜ਼ਿਲਾ ਸੈਕਟਰੀਏਟ ਦੇ ਫਰੰਟ 'ਤੇ ਲਹਿਰਾ ਰਿਹਾ ਤਿਰੰਗਾ ਝੰਡਾ ਫਟਿਆ ਹੋਇਆ ਹੈ। ਸੂਚਨਾ ਮਿਲਣ 'ਤੇ ਜਦੋਂ ਮੌਕੇ ਦਾ ਦੌਰਾ ਕੀਤਾ ਗਿਆ ਤਾਂ ਵੇਖਿਆ ਗਿਆ ਕਿ ਤਿਰੰਗੇ ਦੀ ਕੇਸਰੀ ਪੱਟੀ ਅੱਗਿਓਂ ਫਟੀ ਹੋਈ ਸੀ।
ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਰੋਜ਼ਾਨਾ ਰਾਸ਼ਟਰੀ ਝੰਡੇ ਨੂੰ ਸਵੇਰੇ ਲਾਉਣ ਤੋਂ ਇਲਾਵਾ ਸੂਰਜ ਡੁੱਬਣ ਤੋਂ ਬਾਅਦ ਉਤਾਰਨਾ ਹੁੰਦਾ ਹੈ। ਇਸਦੇ ਵੀ ਬਕਾਇਦਾ ਇਕ ਕਰਮਚਾਰੀ ਦੀ ਡਿਊਟੀ ਲਗਾਈ ਜਾਂਦੀ ਹੈ। ਕੀ ਕਿਸੇ ਨੇ ਫਟੇ ਹੋਏ ਤਿਰੰਗੇ ਵਲ ਧਿਆਨ ਨਹੀਂ ਦਿੱਤਾ, ਜੋ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਲਾਪ੍ਰਵਾਹੀ ਦਰਸਾਉਂਦਾ ਹੈ। ਇਸ ਸੰੰਬੰਧ ਵਿਚ ਡਿਪਟੀ ਕਮਿਸ਼ਨਰ ਰਾਮਵੀਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਬਸ ਇੰਨਾ ਹੀ ਕਿਹਾ ਕਿ ਉਹ ਇਸਦੀ ਜਾਂਚ ਕਰਵਾਉਣਗੇ।