ਪੰਜਾਬ ਦੀਆਂ 17 ਅੰਤਰਰਾਜੀ ਹੱਦਾਂ 'ਤੇ ਪੁਲਸ ਨੇ ਵਧਾਈ ਚੌਕਸੀ, 4 ਸ਼ੱਕੀ ਵਿਅਕਤੀ ਕਾਬੂ

04/14/2024 5:57:04 PM

ਬੁਢਲਾਡਾ (ਬਾਂਸਲ)-ਪੰਜਾਬ 'ਚ ਲੋਕ ਸਭਾ ਚੋਣਾਂ ਅਤੇ ਹਾੜੀ ਦੇ ਸੀਜਨ ਦੌਰਾਨ ਕਣਕ ਦੀ ਆਮਦ ਨੂੰ ਲੈ ਕੇ ਦੇ ਜ਼ਿਲ੍ਹਾ ਮਾਨਸਾ ਦੇ ਨਾਲ ਲੱਗਦੇ 17 ਅੰਤਰਰਾਜੀ ਬਾਰਡਰਾਂ ਨਾਲ ਜੁੜਦੇ ਇਲਾਕਿਆਂ ਦੀ ਚੈਕਿੰਗ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ. ਐੱਸ. ਪੀ. ਮਾਨਸਾ ਡਾ. ਨਾਨਕ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਹਰਿਆਣਾ ਹੱਦ ਨਾਲ ਲੱਗਦੇ 10 ਅੰਤਰਰਾਜੀ ਜ਼ਿਲ੍ਹਾ ਨਾਕਿਆਂ ਦੀ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਪੁਲਸ ਨੇ ਤੇਜ਼ਧਾਰ ਹਥਿਆਰਾਂ ਨਾਲ 4 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਜਿਨ੍ਹਾਂ ਦੀ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਖੇਤਾਂ 'ਚ ਘੇਰ ਲਿਆ ਬਜ਼ੁਰਗ ਕਿਸਾਨ ਦਾ ਗੋਲੀਆਂ ਮਾਰ ਕੀਤਾ ਕਤਲ (ਵੀਡੀਓ)

PunjabKesari

ਉਨ੍ਹਾਂ ਕਿਹਾ ਕਿ ਕਣਕ ਦੀ ਆਮਦ ਨੂੰ ਮੁੱਖ ਰੱਖਦਿਆਂ ਪੰਜਾਬ ਸਟੇਟ ਪਾਲਿਸੀ ਤਹਿਤ ਬਾਹਰ ਤੋਂ ਆਉਣ ਵਾਲੀ ਕਣਕ ਉੱਤੇ ਪਾਬੰਦੀ ਲਗਾਈ ਗਈ ਹੈ ਅਤੇ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਸ਼ਰਾਬ ਅਤੇ ਹੋਰ ਨਸ਼ੀਲੀਆਂ ਵਸਤੂਆਂ ਨੂੰ ਜ਼ਿਲ੍ਹੇ ਵਿੱਚ ਦਾਖਲ ਨਹੀਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਤੋਂ ਆਉਣ ਜਾਣ ਵਾਲੇ ਲੋਕਾਂ ਕੋਲ 50,000 ਤੋਂ ਵੱਧ ਨਕਦ ਰਾਸ਼ੀ ਪਾਏ ਜਾਣ ਉੱਤੇ ਐੱਫ਼. ਆਈ. ਆਰ. ਦਰਜ ਕੀਤੀ ਜਾ ਸਕਦੀ ਹੈ। ਜੇਕਰ ਕਿਸੇ ਵਿਅਕਤੀ ਕੋਲ 50,000 ਰੁਪਏ ਤੋਂ ਵੱਧ ਕੈਸ਼ ਬਰਾਮਦ ਹੋਵੇ ਤਾਂ ਉਸਨੂੰ ਕਮਾਈ ਦੇ ਸਾਧਨ ਦਾ ਪਰੂਫ਼ ਦੇਣਾ ਪਵੇਗਾ ਅਤੇ 10 ਲੱਖ ਤੋਂ ਵੱਧ ਕੈਸ਼ ਹੋਣ 'ਤੇ ਇਨਕਮ ਟੈਕਸ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਸੁਨੇਹਾ ਦਿੱਤਾ ਕਿ ਉਹ ਚੋਣਾਂ ਵਿੱਚ ਸੁਤੰਤਰਤਾ ਨਾਲ ਵੋਟ ਪਾਉਣ ਅਤੇ ਕਿਸੇ ਸ਼ੱਕੀ ਵਸਤੂ ਜਾਂ ਵਿਅਕਤੀ ਪਾਏ ਜਾਣ ਦੀ ਸੂਰਤ ਵਿੱਚ 112 ਨੰਬਰ ਉਤੇ ਸੰਪਰਕ ਕਰਨ ਤਾਂ ਜੋ ਉਸ ਵਿਚ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਡੀ. ਐੱਸ. ਪੀ. ਮਨਜੀਤ ਸਿੰਘ ਔਲਖ ਬੁਢਲਾਡਾ ਅਤੇ ਐੱਸ. ਐੱਚ. ਓ. ਬੋਹਾ ਬੁਢਲਾਡਾ ਹਾਜ਼ਰ ਸਨ।

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ 5 ਦੋਸਤ, 3 ਨੌਜਵਾਨਾਂ ਨੂੰ ਮਿਲੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Shivani Bassan

Content Editor

Related News