ਗੱਠਜੋੜ ਲਈ ‘ਭਾਜਪਾ’ ਤਰਲੋ ਮੱਛੀ, ‘ਅਕਾਲੀ’ ਹੁਣ ਮੰਨਦੇ ‘ਘਾਟੇ ਦਾ ਸੌਦਾ’!
Saturday, Mar 23, 2024 - 06:13 AM (IST)
ਲੁਧਿਆਣਾ (ਮੁੱਲਾਂਪੁਰੀ)– ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਦੀਆਂ ਖ਼ਬਰਾਂ ਆਏ ਦਿਨ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣ ਰਹੀਆਂ ਹਨ। ਕਦੇ ਭਾਜਪਾ ਕੁਝ ਕਹਿ ਦਿੰਦੀ ਹੈ ਤੇ ਅਕਾਲੀ ਕੁਝ ਕਹਿ ਦਿੰਦੇ ਹਨ ਪਰ ਦੋਵਾਂ ਧਿਰਾਂ ਵਲੋਂ ਅਜੇ ਤੱਕ ਖੁੱਲ੍ਹ ਕੇ ਇਹ ਬਿਆਨ ਸਾਹਮਣੇ ਨਹੀਂ ਆਇਆ ਕਿ ਕਦੋਂ ਤੇ ਕਿਹੜੀਆਂ ਸ਼ਰਤਾਂ ’ਤੇ ਅਕਾਲੀ-ਭਾਜਪਾ ਗੱਠਜੋੜ ਹੋਵੇਗਾ।
ਇਸ ਦਾ ਕਾਰਨ ਸ਼੍ਰੋਮਣੀ ਅਕਾਲੀ ਦਲ ਲਈ ਕਿਸਾਨਾਂ ਦਾ ਸੰਘਰਸ਼, ਬੰਦੀ ਸਿੰਘਾਂ ਦੀ ਰਿਹਾਈ ਦਾ ਪੇਚਾ ਤੇ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਤੇ ਹੋਰ ਕਈ ਭਖਦੇ ਮਸਲੇ ਜਿਓਂ ਦੇ ਤਿਓਂ ਰਹਿਣ ’ਤੇ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਅਜੇ ਚੁੱਪ ਹੀ ਵੱਟੀ ਬੈਠੇ ਹਨ, ਜਦਕਿ ਭਾਜਪਾ ਗੱਠਜੋੜ ਲਈ ਤਰਲੋ ਮੱਛੀ ਹੋ ਰਹੀ ਹੈ ਤੇ ਇਸ ਦੇ ਵੱਡੇ ਆਗੂ ਕੈਪ. ਅਮਰਿੰਦਰ ਸਿੰਘ, ਸੁਨੀਲ ਜਾਖੜ ਤਾਂ ਕਈ ਵਾਰ ਗੱਠਜੋੜ ਹੌਲੀ ਹੋਣ ਦੀ ਵਕਾਲਤ ਵੀ ਕਰ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ : Big Breaking : ਮਾਸਕੋ ’ਚ ਵੱਡਾ ਅੱਤਵਾਦੀ ਹਮਲਾ, ਗੋਲੀਬਾਰੀ ਤੇ ਧਮਾਕਿਆਂ ’ਚ 40 ਤੋਂ ਵੱਧ ਮੌਤਾਂ, 100 ਜ਼ਖ਼ਮੀ
ਭਾਜਪਾ ਵਲੋਂ ਗੱਠਜੋੜ ਦੀ ਇਸ ਜਲਦਬਾਜ਼ੀ ਨੂੰ ਲੈ ਕੇ ਅਕਾਲੀ ਨੇਤਾਵਾਂ ਨੂੰ ਇਸ ਗੱਲ ਦਾ ਇਲਮ ਹੋ ਗਿਆ ਹੈ ਕਿ ਗੱਠਜੋੜ ਹੋਣ ਨਾਲ ਭਾਜਪਾ ਨੂੰ ਤਾਂ ਫ਼ਾਇਦਾ ਹੋਵੇਗਾ ਪਰ ਅਕਾਲੀਆਂ ਲਈ ਇਹ ਘਾਟੇ ਦਾ ਸੌਦਾ ਹੋਵੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ’ਚ ਨਾ ਤਾਂ ਕਾਂਗਰਸ ਨੂੰ ਤੇ ਨਾ ‘ਆਪ’ ਨੂੰ ਵੋਟ ਪਾ ਸਕਦਾ ਹੈ ਪਰ ਉਸ ਦੀ ਮਜਬੂਰੀ ਹੋਵੇਗੀ ਭਾਜਪਾ ਨੂੰ ਵੋਟ ਪਾਉਣਾ, ਜਦਕਿ ਸ਼ਹਿਰੀ ਹਲਕਿਆਂ ’ਚ ਭਾਜਪਾ ਅਕਾਲੀਆਂ ਨੂੰ ਕਿੰਨਾ ਕੁ ਵੋਟ ਪਾਉਂਦੀ ਹੈ, ਇਸ ਦਾ ਅੰਦਾਜ਼ਾ ਅਕਾਲੀ ਦਲ ਆਪਣੇ ਤੌਰ ’ਤੇ ਲਗਾ ਚੁੱਕਾ ਹੈ, ਜਿਸ ਦੇ ਚਲਦਿਆਂ ਉਹ ਇਸ ਹੋਣ ਵਾਲੇ ਗੱਠਜੋੜ ਨੂੰ ਘਾਟੇ ਦਾ ਸੌਦਾ ਹੀ ਮੰਨ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ੁਦ ਗੱਠਜੋੜ ਕਰਨ ਦੇ ਮੂਡ ’ਚ ਨਹੀਂ ਹਨ ਪਰ ਅੱਧੀ ਦਰਜਨ ਸਾਬਕਾ ਮੰਤਰੀ ਗੱਠਜੋੜ ਲਈ ਭਾਰੀ ਦਬਾਅ ਪਾਉਂਦੇ ਦੱਸੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।