ਮੀਂਹ ਪੈਣ ਕਾਰਨ ਵਧੀ ਠੰਡ
Tuesday, Feb 13, 2018 - 11:20 PM (IST)

ਕਾਠਗੜ੍ਹ, (ਰਾਜੇਸ਼)- ਬੀਤੀ ਅੱਧੀ ਰਾਤ ਤੋਂ ਬਾਅਦ ਪਏ ਮੀਂਹ ਕਾਰਨ ਠੰਡ ਵਧ ਗਈ ਹੈ। ਦੂਜੇ ਦਿਨ ਵੀ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਲੋਕਾਂ ਨੂੰ ਖੁਸ਼ਕ ਠੰਡ ਤੋਂ ਕਾਫੀ ਰਾਹਤ ਦਿੱਤੀ ਹੈ ਤੇ ਮੀਂਹ ਕਿਸਾਨਾਂ ਦੀਆਂ ਫਸਲਾਂ ਲਈ ਵੀ ਕਾਫੀ ਲਾਹੇਵੰਦ ਹੈ। ਮੀਂਹ ਕਾਰਨ ਪੇਂਡੂ ਲਿੰਕ ਸੜਕਾਂ ਦੀਆਂ ਕਈ ਥਾਵਾਂ 'ਤੇ ਪਾਣੀ ਜਮ੍ਹਾ ਹੋ ਗਿਆ, ਜਦਕਿ ਖਸਤਾ ਹਾਲਤ ਸੜਕਾਂ 'ਚ ਚਿੱਕੜ ਹੋਣ ਨਾਲ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਆਉਣ-ਜਾਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇਜ਼ ਹਵਾਵਾਂ ਤੇ ਮੀਂਹ ਕਾਰਨ ਲੋਕ ਜ਼ਿਆਦਾਤਰ ਆਪਣੇ ਘਰਾਂ ਅੰਦਰ ਹੀ ਵੜੇ ਰਹੇ। ਬਹੁਤ ਸਾਰੇ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ ਭਾਵੇਂ ਵਿਭਾਗੀ ਮੁਲਾਜ਼ਮਾਂ ਵੱਲੋਂ ਵਾਰ-ਵਾਰ ਸਪਲਾਈ ਨੂੰ ਸੁਚਾਰੂ ਰੱਖਣ ਦਾ ਯਤਨ ਕੀਤਾ ਗਿਆ। ਕੁਲ ਮਿਲਾ ਕੇ ਕਾਫੀ ਫੇਰ ਬਾਅਦ ਪਏ ਇਸ ਮੀਂਹ ਨੂੰ ਲਾਹੇਵੰਦ ਦੱਸਿਆ ਜਾ ਰਿਹਾ ਹੈ।