ਕਰਤਾਰਪੁਰ ’ਚ ਸੀਵਰੇਜ, ਵਾਟਰ ਸਪਲਾਈ ਦੇ ਕੁਨੈਕਸ਼ਨ ਅਤੇ ਪ੍ਰਾਪਰਟੀ ਤਬਾਦਲੇ ਰੇਟਾਂ ਵਿਚ ਵਾਧਾ

08/08/2020 7:52:48 AM

ਕਰਤਾਰਪੁਰ, (ਸਾਹਨੀ)- ਲਾਕਡਾਊਨ ਦੌਰਾਨ ਕੰਮਕਾਰਾਂ ਤੋ ਵਾਂਝੇਂ ਲੋਕਾਂ ਨੂੰ ਸਥਾਨਕ ਸਰਕਾਰਾਂ ਵਿਭਾਗ ਵਲੋਂ ਵੱਡਾ ਤੋਹਫਾ ਪੰਜ ਮਰਲੇ ਤੋਂ ਘੱਟ ਦੇ ਮਕਾਨਾਂ ਨੂੰ ਵੀ ਸੀਵਰੇਜ ਵਾਟਰ ਸਪਲਾਈ ਦੇ ਕੁਨੈਕਸ਼ਨ ਲਗਵਾਉਣ ਅਤੇ ਇਨ੍ਹਾਂ ਪਾਸੋ ਕਈ ਗੁਣਾ ਵਧਾ ਕੇ ਰੇਟ ਲਏ ਜਾਣ ਦੇ ਨਾਲ ਜਾਇਦਾਦ ਤਬਾਦਲੇ ਦੀ ਫੀਸ ਵੀ 5 ਗੁਣਾ ਤੱਕ ਵਧਾ ਕੇ ਦਿੱਤਾ ਹੈ। ਇੱਥੇ ਹੀ ਬਸ ਨਹੀਂ ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਦੇ 2007 ਦੇ ਪਹਿਲਾ ਕਾਰਜਕਾਲ ਵਿਚ 5 ਮਰਲੇ ਤੋਂ ਘੱਟ ਦੇ ਘਰਾਂ ਨੂੰ ਸੀਵਰੇਜ ਵਾਟਰ ਸਪਲਾਈ ਦੀ ਫੀਸ ਤੋਂ ਜੋ ਛੋਟ ਦਿੱਤੀ ਸੀ, ਉਸ ਨੂੰ ਵੀ ਦੁਬਾਰਾ ਲਾਗੂ ਕਰ ਦਿੱਤਾ ਗਿਆ ਹੈ।

ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਚਾਹੇ ਇਕ ਮਰਲੇ ਦਾ ਮਕਾਨ ਹੋਵੇ ਜੇਕਰ ਸੀਵਰੇਜ ਵਾਟਰ ਸਪਲਾਈ ਕੁਨੇਕਸ਼ਨ ਨਹੀਂ ਹੈ, ਨਵਾਂ ਕੁਨੈਕਸ਼ਨ ਲੈਣ ਲਈ ਇਕ ਘਰ ਦੀ ਸੀਵਰੇਜ ਮੇਨ ਹੋਲ ’ਤੇ ਜੇਕਰ 15 ਫੁੱਟ ਦੀ ਦੂਰੀ ਹੋਵੇ ਤਾਂ ਰੋਡ ਕਟਿੰਗ 240 ਰੁ ਪ੍ਰਤੀ ਫੁਟ ਲਗਾ ਦਿੱਤੀ ਗਈ ਹੈ। ਇਹ ਫੀਸ ਆਰ. ਸੀ. ਸੀ. ਫਲੋਰਿੰਗ ਅਤੇ ਇੰਟਰਲਾਕ ਟਾਇਲ ਦੋਵਾਂ ਤੇ ਲਾਗੂ ਹੈ। ਇਸ ਤੋ ਇਲਾਵਾ ਨਵਾਂ ਕੁਨੈਕਸ਼ਨ ਫੀਸ 500 ਰੁ, ਸਿਕਉਰਿਟੀ 500 ਰੁ ਅਤੇ ਫਾਰਮ ਫੀਸ 100 ਰੁ. (ਕੁਲ 1100 ਰੁ.) ਵੀ ਵਖਰੇ ਤੌਰ ’ਤੇ ਰਖ ਦਿੱਤੀ ਗਈ ਹੈ। ਇਸ ਤਰਾਂ ਮੇਨ ਹੋਲ ਤੇ ਇਕ 15 ਫੁਟ ਦੀ ਦੂਰੀ ਵਾਲੇ ਘਰ ਨੂੰ ਨਵਾਂ ਕੁਨੈਕਸ਼ਨ ਲੈਣ ਲਈ 5660 ਰੁ ਤੱਕ ਦੀ ਕੂਨੈਕਸ਼ਨ ਫੀਸ ਦਾ ਬੋਝ ਪਾ ਦਿੱਤਾ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਨਗਰ ਕੌਂਸਲ ਦੇ ਨਵੇਂ ਕੁਨੈਕਸ਼ਨ ਲਈ ਸਰਕਾਰੀ ਫੀਸ ਸਿਰਫ 135 ਰੁ. ਅਤੇ ਰੋਡ ਕੰਟਿਗ 60 ਰੁ. ਫੁੱਟ ਹੁੰਦੀ ਸੀ।


Lalita Mam

Content Editor

Related News