ਜ਼ਿਲ੍ਹੇ ''ਚ ਕੋਰੋਨਾ ਪੀੜਤਾਂ ਦੀ ਗਿਣਤੀ ''ਚ ਵਾਧਾ, 2 ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
Sunday, Jun 28, 2020 - 01:12 AM (IST)
ਮੋਗਾ, (ਸੰਦੀਪ ਸ਼ਰਮਾ)- ਜ਼ਿਲੇ 'ਚ ਕੋਰੋਨਾ ਦਾ ਪ੍ਰਕੋਪ ਜਾਰੀ ਹੈ, ਅੱਜ ਜ਼ਿਲੇ ਦੀ ਇਕ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ 'ਚ ਇਲਾਜ ਅਧੀਨ ਇਕ ਔਰਤ ਅਤੇ ਇਕ ਪੁਲਸ ਕਰਮਚਾਰੀ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ, ਜਿਸ ਦੇ ਚੱਲਦੇ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 97 ਹੋ ਗਈ ਹੈ, ਉਥੇ ਜ਼ਿਲੇ ਵਿਚ ਹੁਣ 13 ਮਰੀਜ਼ ਐਕਟਿਵ ਦੱਸੇ ਜਾ ਰਹੇ ਹਨ, ਉਥੇ ਏ-ਗ੍ਰੇਡ ਦੇ ਤਹਿਤ ਬਿਨਾਂ ਕਿਸੇ ਖਾਸ ਲੱਛਣਾਂ ਵਾਲੇ ਕੋਰੋਨਾ ਪੀੜਤ ਆਏ ਮਰੀਜ਼ਾਂ ਨੂੰ ਜਗਰਾਓਂ 'ਚ ਸਥਾਪਿਤ ਕੀਤੇ ਗਏ ਆਈਸੋਲੇਸ਼ਨ ਵਾਰਡ 'ਚ ਸਿਫਟ ਕਰਨ 'ਤੇ ਵੀ ਸਿਹਤ ਵਿਭਾਗ ਵਿਚਾਰ ਕਰ ਰਿਹਾ ਹੈ।
ਜ਼ਿਲੇ 'ਚ ਕੁੱਲ 13,492 ਮਰੀਜ਼ਾਂ 'ਚੋਂ 12,465 ਦੀ ਰਿਪੋਰਟ ਆ ਚੁੱਕੀ ਨੈਗੇਟਿਵ
ਸਿਹਤ ਵਿਭਾਗ ਦੇ ਰਿਕਾਰਡ ਮੁਤਾਬਕ ਅੱਜ ਤੱਕ ਜ਼ਿਲੇ 'ਚ ਕੁੱਲ 13,492 ਸ਼ੱਕੀ ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 12,465 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ, ਉਥੇ ਹੁਣ ਵੀ ਸਿਹਤ ਪ੍ਰਸ਼ਾਸਨ ਨੂੰ 930 ਸ਼ੱਕੀ ਲੋਕਾਂ ਦੀ ਰਿਪੋਰਟ ਆਉਣੀ ਅਜੇ ਵੀ ਬਾਕੀ ਹੈ ਅਤੇ ਸਿਹਤ ਵਿਭਾਗ ਦੇ ਅਨੁਸਾਰ ਹੁਣ ਜ਼ਿਲੇ 'ਚ 13 ਮਰੀਜ਼ ਐਕਟਿਵ ਰਹਿ ਗਏ ਹਨ, ਬਾਕੀ 84 ਮਰੀਜ਼ਾਂ ਨੂੰ ਉਨ੍ਹਾਂ ਦੇ ਇਲਾਜ ਦੇ ਬਾਅਦ ਕੋਵਿਡ 19 ਤਹਿਤ ਨਿਰਧਾਰਿਤ ਨਿਯਮਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਦੇ ਘਰਾਂ 'ਚ ਭਿਜਵਾ ਦਿੱਤਾ ਗਿਆ ਹੈ। ਸ਼ਨੀਵਾਰ ਨੂੰ ਸਿਹਤ ਵਿਭਾਗ ਵਲੋਂ 449 ਸ਼ੱਕੀ ਲੋਕਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ।
ਸਿਵਲ ਸਰਜਨ ਡਾ. ਅਮਰਜੀਤ ਕੌਰ ਬਾਜਵਾ ਨੇ ਦੱਸਿਆ ਕਿ ਗ੍ਰੇਡ ਏ ਲੱਛਣਾਂ ਰਹਿਤ ਸਾਹਮਣੇ ਆਏ ਪੀੜਤਾਂ ਦੇ ਪਰਿਵਾਰ ਵਾਲਿਆਂ ਵਲੋਂ ਉਨ੍ਹਾਂ ਨੂੰ ਮਿਲਣ ਦੀ ਇੱਛਾ ਦੇ ਚੱਲਦੇ ਸਿਹਤ ਵਿਭਾਗ ਨੂੰ ਪੇਸ਼ ਆ ਰਹੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਵਿਭਾਗ ਜਗਰਾਓਂ ਵਿਚ ਸਥਾਪਿਤ ਕੀਤੇ ਗਏ 100 ਬੈਡਾਂ ਵਾਲੇ ਆਈਸੋਲੇਸ਼ਨ ਵਾਰਡ 'ਚ ਸ਼ਿਫਟ ਕਰਨ ਬਾਰੇ ਵਿਚਾਰ ਕਰ ਰਿਹਾ ਹੈ, ਉਥੇ ਜਿਨ੍ਹਾਂ ਮਰੀਜ਼ਾਂ ਨੂੰ ਆਕਸੀਜ਼ਨ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਮੋਗਾ ਅਤੇ ਆਸ-ਪਾਸ ਦੇ ਕਸਬਿਆਂ 'ਚ ਅਤੇ ਗੰਭੀਰ ਹਾਲਾਤਾਂ ਵਾਲੇ ਮਰੀਜ਼ਾਂ ਜਿਨ੍ਹਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਜਾਵੇਗਾ।