ਕੋਰੋਨਾ ਨੂੰ ਲੈ ਕੇ ਜਾਰੀ ਹਿਦਾਇਤਾਂ ਨਾ ਮੰਨਣ ਵਾਲਿਆਂ ਵਿਰੁੱਧ ਪੁਲਸ ਦਾ ਵੱਡਾ ਐਕਸ਼ਨ

Friday, Mar 26, 2021 - 11:17 PM (IST)

ਕੋਰੋਨਾ ਨੂੰ ਲੈ ਕੇ ਜਾਰੀ ਹਿਦਾਇਤਾਂ ਨਾ ਮੰਨਣ ਵਾਲਿਆਂ ਵਿਰੁੱਧ ਪੁਲਸ ਦਾ ਵੱਡਾ ਐਕਸ਼ਨ

ਭਿੰਡੀ ਸੈਦਾਂ (ਜ.ਬ.)- ਕੋਰੋਨਾ ਵਾਇਰਸ ਕਾਰਣ ਪੂਰਾ ਵਿਸ਼ਵ ਪ੍ਰਭਾਵੀ ਹੋਇਆ ਹੈ। ਬ੍ਰਿਟੇਨ ਵਿਚ ਸਾਹਮਣੇ ਆਏ ਖਤਰਨਾਕ ਦੂਜੇ ਰੂਪ ਦੇ ਹੁਣ ਪੰਜਾਬ ਵਿਚ ਵੀ ਮਾਮਲੇ ਸਾਹਮਣੇ ਆ ਰਹੇ ਹਨ। ਪ੍ਰਸ਼ਾਸਨ ਵਲੋਂ ਸਖ਼ਤ ਕਦਮ ਵੀ ਚੁੱਕੇ ਜਾ ਰਹੇ ਹਨ। ਕਈ ਥਾਈਂ ਕੰਟੇਨਮੈਂਟ ਜ਼ੋਨ ਐਲਾਨੇ ਜਾ ਰਹੇ ਹਨ, ਜਿੱਥੇ ਵਧੇਰੇ ਕੇਸ ਸਾਹਮਣੇ ਆਏ ਹਨ।

PunjabKesari

 

ਪੰਜਾਬ ਸਰਕਾਰ ਵਲੋਂ ਨਾਈਟ ਕਰਫਿਊ ਵੀ ਲਗਾਇਆ ਗਿਆ  ਹੈ। ਇਸ ਦੇ ਬਾਵਜੂਦ ਕੋਰੋਨਾ ਦੇ ਮਰੀਜ਼ ਲਗਾਤਾਰ ਵੱਧਦੇ ਜਾ ਰਹੇ ਹਨ। ਕੋਰੋਨਾ ਨੂੰ ਹਰਾਉਣ ਲਈ ਸਰਕਾਰ ਵਲੋਂ ਕਈ ਹਿਦਾਇਤਾਂ ਵੀ ਜਾਰੀ ਕੀਤੀਆਂ ਹੋਈਆਂ ਹਨ।

ਇਹ ਵੀ ਪੜ੍ਹੋ- ਜ਼ਿਲਾ ਕਪੂਰਥਲਾ 'ਚ ਕੋਰੋਨਾ ਦਾ ਕਹਿਰ ਜਾਰੀ, 327 ਨਵੇਂ ਪਾਜੇਟਿਵ ਕੇਸ

PunjabKesari

ਪੁਲਸ ਵਲੋਂ ਵੀ ਸਖ਼ਤੀ ਨਾਲ ਲੋਕਾਂ ਤੋਂ ਹਦਾਇਤਾਂ ਦਾ ਪਾਲਨ ਕਰਵਾਇਆ ਜਾ ਰਿਹਾ ਹੈ, ਜਿਹੜੇ ਲੋਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ ਪੁਲਸ ਵਲੋਂ ਉਨ੍ਹਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਇਸੇ ਦੌਰਾਨ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ., ਆਈ. ਪੀ. ਐੱਸ. ਧਰੁਵ ਦਹੀਆ ਦੀਆਂ ਹਦਾਇਤਾਂ ਮੁਤਾਬਕ ਪੁਲਸ ਚੌਕੀ ਉਠੀਆਂ ਵੱਲੋਂ ਕਸਬੇ ਦੇ ਮੇਨ ਚੌਕ ਵਿਚ ਪੁਲਸ ਵਲੋਂ ਨਾਕਾ ਲਗਾ ਕੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਤੇ ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਮਾਸਕ ਵੀ ਵੰਡੇ।

ਇਹ ਵੀ ਪੜ੍ਹੋ- ਨੰਗੇ ਧੜ ਕਿਸਾਨਾਂ ਨੇ 'ਭਾਰਤ ਬੰਦ' ਦੌਰਾਨ ਕਈ ਰੇਲ ਟਰੈਕ ਤੇ ਸੜਕਾਂ ਕੀਤੀਆਂ ਜਾਮ

PunjabKesari

ਇਹ ਵੀ ਪੜ੍ਹੋ- ਜ਼ਿਲਾ ਲੁਧਿਆਣਾ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਹੋਇਆ ਭਾਰੀ ਵਾਧਾ, 10 ਲੋਕਾਂ ਦੀ ਮੌਤ
ਇਸ ਮੌਕੇ ਚੌਕੀ ਇੰਚਾਰਜ ਗੁਰਿੰਦਰ ਸਿੰਘ ਨੇ ਦੱਸਿਆ ਕਿ ਦੇਸ਼ ਭਰ ਵਿਚ ਫੈਲ ਰਹੀ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਪੁਲਸ ਲੋਕਾਂ ਨੂੰ ਵੱਡੇ ਪੱਧਰ ’ਤੇ ਜਾਗਰੂਕ ਕਰ ਰਹੀ ਹੈ, ਜਿਸ ਦੌਰਾਨ ਜਿਥੇ ਲੋਕਾਂ ਨੂੰ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉੱਥੇ ਹੀ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਕੱਟ ਕੇ ਬਣਦਾ ਜੁਰਮਾਨਾ ਵਸੂਲਿਆ ਜਾ ਰਿਹਾ ਹੈ ਤਾਂ ਜੋ ਲੋਕ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਮੁਤਾਬਕ ਚੱਲ ਕੇ ਇਸ ਨਾ-ਮੁਰਾਦ ਬੀਮਾਰੀ ਤੋਂ ਬਚਿਆ ਜਾ ਸਕੇ। ਇਸ ਮੌਕੇ ਏ. ਐੱਸ. ਆਈ. ਲਖਵਿੰਦਰ ਸਿੰਘ, ਪ੍ਰਮਿੰਦਰ ਸਿੰਘ, ਮਨਪ੍ਰੀਤ ਸਿੰਘ ਅਤੇ ਗੁਰਦੇਵ ਸਿੰਘ ਆਦਿ ਹਾਜ਼ਰ ਸਨ।

ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਕੁਮੈਂਟ ਕਰ ਕੇ ਦਿਓ ਆਪਣੀ ਰਾਏ।


author

Sunny Mehra

Content Editor

Related News