ਓਵਰਲੋਡ ਤੇ ਅਧੂਰੇ ਕਾਗਜ਼ਾਤ ਵਾਲੇ ਵ੍ਹੀਕਲਾਂ ਦੇ ਕੱਟੇ ਚਲਾਨ

Monday, Apr 02, 2018 - 07:07 AM (IST)

ਓਵਰਲੋਡ ਤੇ ਅਧੂਰੇ ਕਾਗਜ਼ਾਤ ਵਾਲੇ ਵ੍ਹੀਕਲਾਂ ਦੇ ਕੱਟੇ ਚਲਾਨ

ਹਰੀਕੇ ਪੱਤਣ,   (ਲਵਲੀ)-  ਜ਼ਿਲਾ ਪੁਲਸ ਦੀਆਂ ਸਖਤ ਹਦਾਇਤਾਂ ਤਹਿਤ ਅੱਜ ਸਬ ਡਵੀਜ਼ਨ ਪੱਟੀ ਦੇ ਟ੍ਰੈਫਿਕ ਪੁਲਸ ਇੰਚਾਰਜ ਏ. ਐੱਸ. ਆਈ. ਸਲਵਿੰਦਰ ਸਿੰਘ ਨੇ ਸਮੇਤ ਟਰੈਫਿਕ ਪੁਲਸ ਪਾਰਟੀ ਹਰੀਕੇ ਪੱਤਣ ਵਿਖੇ ਨਾਕਾਬੰਦੀ ਕਰ ਕੇ ਅਧੂਰੇ ਕਾਗਜ਼ਾਤ ਤੇ ਓਵਰਲੋਡ ਵਾਹਨ ਦੇ ਚਲਾਨ ਕੱਟੇ ਗਏ। ਇਸ ਮੌਕੇ ਟਰੈਫਿਕ ਇੰਚਾਰਜ ਸਲਵਿੰਦਰ ਸਿੰਘ ਨੇ ਵਾਹਨ ਚਾਲਕਾਂ ਨੂੰ ਹਦਾਇਤਾਂ ਕੀਤੀਆਂ ਕਿ ਟਰੱਕਾਂ 'ਚ ਓਵਰਲੋਡ ਮਾਲ ਨਾ ਭਰਿਆ ਜਾਵੇ ਤੇ ਦੋਪਹੀਆ ਵਾਹਨ ਮੂੰਹ 'ਤੇ ਰੁਮਾਲ ਬੰਨ੍ਹ ਨਾ ਚਲਾਏ ਜਾਣ। ਇਸ ਮੌਕੇ ਐੱਚ. ਸੀ. ਦਵਿੰਦਰ ਕੁਮਾਰ, ਐੱਚ. ਸੀ ਸਵਿੰਦਰ ਸਿੰਘ, ਐੱਚ. ਸੀ. ਰਾਜਿੰਦਰ ਸਿੰਘ ਤੇ ਲਖਵਿੰਦਰ ਸਿੰਘ ਹਾਜ਼ਰ ਸਨ।


Related News