ਸਵੀਟਸ ਸ਼ਾਪ ''ਤੇ ਦਿੱਲੀ ਦੀਆਂ ਹਾਈ ਪ੍ਰੋਫਾਈਲ ਇਨਕਮ ਟੈਕਸ ਟੀਮਾਂ ਦੀ ਰੇਡ

Thursday, Oct 26, 2017 - 08:10 AM (IST)

ਸਵੀਟਸ ਸ਼ਾਪ ''ਤੇ ਦਿੱਲੀ ਦੀਆਂ ਹਾਈ ਪ੍ਰੋਫਾਈਲ ਇਨਕਮ ਟੈਕਸ ਟੀਮਾਂ ਦੀ ਰੇਡ

ਪਟਿਆਲਾ  (ਪ੍ਰਤਿਭਾ) - ਸ਼ਹਿਰ ਦੀ ਇਕ ਸਵੀਟਸ ਸ਼ਾਪ 'ਤੇ ਬੁੱਧਵਾਰ ਸਵੇਰੇ ਇਨਕਮ ਟੈਕਸ ਦੀਆਂ ਹਾਈ ਲੈਵਲ ਦੀਆਂ ਟੀਮਾਂ ਨੇ ਰੇਡ ਕੀਤੀ। ਇਸ ਦੌਰਾਨ ਟੀਮਾਂ ਨੇ ਉਕਤ ਸਵੀਟਸ ਦੇ ਸਾਲਾਂ ਪੁਰਾਣੇ ਸਾਰੇ ਡਾਕੂਮੈਂਟਸ ਦੀ ਜਾਂਚ-ਪੜਤਾਲ ਕੀਤੀ। ਵਰਨਣਯੋਗ ਹੈ ਕਿ ਬੁੱਧਵਾਰ ਨੂੰ ਇਨਕਮ ਟੈਕਸ ਟੀਮਾਂ ਨੇ ਨਾ ਸਿਰਫ ਪਟਿਆਲਾ ਬਲਕਿ ਹੋਰ ਬ੍ਰਾਂਚਾਂ ਵਿਚ ਵੀ ਰੇਡ ਕੀਤੀ। ਫਿਲਹਾਲ ਪਹੁੰਚੀਆਂ ਟੀਮਾਂ ਦੇ ਅਫਸਰਾਂ ਨੇ ਕੁੱਝ ਵੀ ਦੱਸਣ ਤੋਂ ਇਨਕਾਰ ਕੀਤਾ ਹੈ। ਪਟਿਆਲਾ ਡਵੀਜ਼ਨ ਦੇ ਪਿੰ੍ਰਸੀਪਲ ਕਮਿਸ਼ਨਰ ਡਾ. ਜਗਤਾਰ ਸਿੰਘ ਨੇ ਦੱਸਿਆ ਕਿ ਸਵੀਟਸ ਸ਼ਾਪ ਨੇ ਆਪਣਾ ਹੈੱਡ ਆਫਿਸ ਚੰਡੀਗੜ੍ਹ ਵਿਖੇ ਬਣਾਇਆ ਹੈ। ਉਥੋਂ ਟੈਕਸ ਰਿਟਰਨ ਫਾਈਲ ਹੁੰਦਾ ਹੈ। ਇਸ ਲਈ ਇਥੇ ਕੋਈ ਲੈਣਾ-ਦੇਣਾ ਨਹੀਂ ਹੈ। ਅਜਿਹੇ ਵਿਚ ਚੰਡੀਗੜ੍ਹ ਤੇ ਦਿੱਲੀ ਦੀਆਂ ਟੀਮਾਂ ਨੇ ਹੀ ਰੇਡ ਕੀਤੀ ਹੈ ਕਿਉਂਕਿ ਇਹ ਖੇਤਰ ਉਨ੍ਹਾਂ ਦੇ ਜਿਊਰੀਡਿਕਸ਼ਨ ਵਿਚ ਆਉਂਦਾ ਹੈ।


Related News