ਇਨਕਮ ਟੈਕਸ ਵਿਭਾਗ ਨੇ ਮਹਾਨਗਰ ਦੇ ਨਾਮੀ ਯੂਨਿਟ ਦੇ 3 ਕੰਪਲੈਕਸਾਂ ''ਚ ਕੀਤੀ ਰੇਡ
Thursday, Feb 01, 2018 - 02:03 AM (IST)

ਲੁਧਿਆਣਾ (ਸੇਠੀ)- ਇਨਕਮ ਟੈਕਸ ਵਿਭਾਗ ਰੇਂਜ-2 ਨੇ ਮਹਾਨਗਰ ਦੇ ਨਾਮੀ ਯੂਨਿਟ ਦੇ 3 ਕੰਪਲੈਕਸਾਂ 'ਚ ਰੇਡ ਕੀਤੀ। ਇਹ ਕਾਰਵਾਈ ਜੁਆਇੰਟ ਕਮਿਸ਼ਨਰ ਰੋਹਿਤ ਮਹਿਰਾ ਦੀ ਅਗਵਾਈ 'ਚ 20 ਦੇ ਲਗਭਗ ਅਧਿਕਾਰੀਆਂ ਨੇ ਕੀਤੀ। ਵਿਭਾਗੀ ਟੀਮਾਂ ਨੇ ਕ੍ਰਿਏਟਿਵ ਲਾਈਨਸ ਯੂਨਿਟ ਦੇ ਬਾਜਵਾ ਨਗਰ, ਮਲਹਾਰ ਰੋਡ ਅਤੇ ਘੁਮਾਰ ਮੰਡੀ ਕੰਪਲੈਕਸ 'ਤੇ ਇਕੋ ਸਾਰ ਹਮਲਾ ਬੋਲਿਆ ਅਤੇ ਉੱਥੇ ਦਾ ਰਿਕਾਰਡ, ਸਟਾਕ ਅਤੇ ਕੰਪਿਊਟਰ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਖ਼ਬਰ ਲਿਖੇ ਜਾਣ ਤੱਕ ਕਾਰਵਾਈ ਜਾਰੀ ਸੀ। ਸੂਤਰਾਂ ਦੀ ਮੰਨੀਏ ਤਾਂ ਇਸ ਰੇਡ ਨੂੰ ਟੈਕਸ ਘੱਟ ਜਮ੍ਹਾ ਕਰਵਾਉਣ ਨਾਲ ਜੋੜਿਆ ਜਾ ਸਕਦਾ ਹੈ ਪਰ ਇਹ ਗੱਲ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗੀ।