ਆਮਦਨ ਟੈਕਸ ਵਿਭਾਗ ਦੀ ਓਮੈਕਸ ਲਿਮਟਿਡ ''ਤੇ ਛਾਪੇਮਾਰੀ, ਰੀਅਲ ਅਸਟੇਟ ਡੀਲਰਾਂ ''ਚ ਦਹਿਸ਼ਤ ਦਾ ਮਾਹੌਲ
Monday, Mar 14, 2022 - 01:14 PM (IST)
ਲੁਧਿਆਣਾ (ਸੇਠੀ) : ਆਮਦਨ ਟੈਕਸ ਵਿਭਾਗ ਵੱਲੋਂ ਓਮੈਕਸ ਲਿਮਟਿਡ 'ਤੇ ਛਾਪੇਮਾਰੀ ਕੀਤੀ ਗਈ। ਉਕਤ ਫਰਮ ਦੀ ਲੁਧਿਆਣਾ ਦੇ ਨਾਲ-ਨਾਲ ਨਿਊ ਦਿੱਲੀ, ਨਿਊ ਚੰਡੀਗੜ੍ਹ, ਲਖਨਊ, ਪ੍ਰਯਾਗਰਾਜ ਅਤੇ ਫਰੀਦਾਬਾਦ 'ਚ ਵੀ ਦਫ਼ਤਰ ਹਨ। ਮਿਲੀ ਜਾਣਕਾਰੀ ਮੁਤਾਬਕ ਉਕਤ ਫਰਮ ਦੇ ਸਾਰੇ ਦਫ਼ਤਰਾਂ 'ਤੇ ਛਾਪੇਮਾਰੀ ਜਾਰੀ ਹੈ, ਜਿਸ ਦੇ ਸੰਦਰਭ 'ਚ ਅੱਜ ਸਵੇਰੇ 6 ਵਜੇ ਦੇ ਕਰੀਬ ਲੁਧਿਆਣਾ ਪੱਖੋਵਾਲ ਰੋਡ ਸਥਿਤ ਓਮੈਕਸ ਰਾਇਲ ਰੈਜ਼ੀਡੈਂਸੀ ਦੇ ਦੋਹਾਂ ਦਫ਼ਤਰਾਂ 'ਤੇ ਕਾਰਵਾਈ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਪਲਾਂ 'ਚ ਉਜਾੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 2 ਸਕੇ ਭਰਾਵਾਂ ਦੀ ਮੌਤ
ਦੱਸਣਯੋਗ ਹੈ ਕਿ ਇਹ ਕਾਰਵਾਈ ਚੰਡੀਗੜ੍ਹ ਟੀਮ ਵੱਲੋਂ ਕੀਤੀ ਗਈ, ਜਿਸ 'ਚ 15 ਦੇ ਲਗਭਗ ਅਧਿਕਾਰੀਆਂ ਦੇ ਨਾਲ-ਨਾਲ ਪੈਰਾਮਿਲਟਰੀ ਫੋਰਸ ਵੀ ਸ਼ਾਮਲ ਰਹੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਦੌਰਾਨ ਕੰਪਲੈਕਸ ਤੋਂ ਪ੍ਰਾਪਤ ਦਸਤਾਵੇਜ਼ਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : 'ਭਗਵੰਤ ਮਾਨ' ਅੱਜ ਦੇਣਗੇ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ, ਟਵੀਟ ਕਰਕੇ ਆਖੀ ਇਹ ਗੱਲ
ਜਾਣਕਾਰੀ ਇਹ ਵੀ ਮਿਲੀ ਹੈ ਕਿ ਇਹ ਕਾਰਵਾਈ ਪ੍ਰਾਪਰਟੀ ਖਰੀਦੋ-ਫਰੋਖ਼ਤ 'ਚ ਸ਼ਾਮਲ ਭਾਰੀ ਮਾਤਰਾ 'ਚ ਨਕਦ ਲੈਣ-ਦੇਣ ਨਾਲ ਸਬੰਧਿਤ ਹੋ ਸਕਦੀ ਹੈ ਕਿਉਂਕਿ ਜ਼ਿਆਦਾਤਰ ਦੇਖਿਆ ਗਿਆ ਹੈ ਕਿ ਟੈਕਸ ਚੋਰ ਸਰਕਾਰ ਦੇ ਰੈਵੇਨਿਊ ਨੂੰ ਚੂਨਾ ਲਗਾ ਕੇ ਕਾਲੇ ਧਨ ਨੂੰ ਖ਼ਪਤ ਕਰਨ ਲਈ ਪ੍ਰਾਪਰਟੀ 'ਚ ਨਿਵੇਸ਼ ਕਰਦੇ ਹਨ। ਇਸ ਦੇ ਚੱਲਦਿਆਂ ਪ੍ਰਾਪਰਟੀ ਸਬੰਧਿਤ ਕਾਗਜ਼ਾਤ ਨੂੰ ਚੰਗੀ ਤਰ੍ਹਾਂ ਖੰਗਾਲਿਆ ਜਾਵੇਗਾ। ਕਾਰਵਾਈ ਅਜੇ ਸ਼ੁਰੂਆਤੀ ਪੱਧਰ 'ਚ ਹੈ।