ਆਮਦਨ ਟੈਕਸ ਵਿਭਾਗ ਵੱਲੋਂ ਚੋਣਾਂ ਦੇ ਮੱਦੇਨਦਰ ''ਕੰਟਰੋਲ ਰੂਮ'' ਸਥਾਪਤ

03/15/2019 8:46:59 AM

ਚੰਡੀਗੜ੍ਹ : ਚੋਣ ਕਮਿਸਨ ਭਾਰਤ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਡਾਇਰੈਕਟਰ ਜਨਰਲ ਇਨਕਮ ਟੈਕਸ (ਇਨਵੈਸਟੀਗੇਸ਼ਨ) ਵੱਲੋਂ ਚੋਣਾਂ ਦੌਰਾਨ ਵਿੱਤੀ ਗੜਬੜੀਆਂ ਸਬੰਧੀ ਸ਼ਿਕਾਇਤ ਪ੍ਰਾਪਤ ਕਰਨ ਲਈ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ, ਮੁੱਖ ਚੋਣ ਅਫ਼ਸਰ, ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਦੇ ਲੋਕ ਟੋਲ ਫਰੀ ਨੰਬਰ 18001804814 'ਤੇ ਚੋਣ ਜ਼ਾਬਤੇ ਦੋਰਾਨ ਜੇਕਰ ਕਿਸੇ ਵੀ ਥਾਂ ਵੱਡੇ ਪੱਧਰ 'ਤੇ ਨਕਦੀ ਲਿਜਾ ਰਹੇ ਲੋਕਾਂ ਬਾਰੇ ਜਾ ਕਿਸੀ ਅਜਿਹੀ ਵਸਤਾਂ ਜਿਸ ਦੀ ਵਰਤੋਂ ਵੋਟਰਾਂ ਨੂੰ ਰਿਸ਼ਵਤ ਦੇਣ ਵਜੋਂ ਕੀਤੀ ਜਾ ਸਕਦੀ ਹੋਵੇ ਬਾਰੇ ਸ਼ਿਕਾਇਤ ਕਰ ਸਕਦੇ ਹਨ।ਇਹ ਕੰਟਰੋਲ ਰੂਮ ਹਫ਼ਤੇ ਦੇ 7 ਦਿਨ 24 ਘੰਟੇ ਕੰਮ ਕਰੇਗਾ ਜੋ ਕਿ ਚੋਣ ਜ਼ਾਬਤਾ ਲਾਗੂ ਰਹਿਣ ਤੱਕ ਜਾਰੀ ਰਹੇਗਾ।
ਬੁਲਾਰੇ ਨੇ ਕਿਹਾ ਕਰ ਵਿਭਾਗ ਵੱਲੋਂ 10 ਲੱਖ ਤੋਂ ਵੱਧ ਦੀ ਨਗਦੀ ਜਾਂ ਅਜਿਹੀਆਂ ਵਸਤਾਂ ਜਿਸ ਦੀ ਵਰਤੋਂ ਵੋਟਰਾਂ ਨੂੰ ਰਿਸ਼ਵਤ ਦੇਣ ਵਜੋਂ ਕੀਤੀ ਜਾ ਸਕਦੀ ਹੋਵੇ ਅਤੇ ਉਸ ਦੀ ਕੀਮਤ 10 ਲੱਖ ਤੋਂ ਵੱਧ ਹੋਵੇ  ਲੈ ਕੇ ਚੱਲ ਰਹੇ ਹਨ ਤਾਂ ਉਸ ਦੇ ਸਰੋਤ ਸਬੰਧੀ ਪੂਰੇ ਦਸਤਾਵੇਜ਼ ਕੋਲ ਹੋਣੇ ਚਾਹੀਦੇ ਹਨ । ਬੁਲਾਰੇ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਵਲੋਂ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 50 ਹਜ਼ਾਰ ਤੋਂ ਵੱਧ ਦੀ ਰਾਸ਼ੀ ਜਾ ਵਸਤੂਆਂ ਲਿਜਾਉਣ ਸਮੇਂ ਆਪਣੇ ਨਾਲ ਲੋੜੀਂਦੇ ਦਸਤਾਵੇਜ਼ ਜ਼ਰੂਰ ਰੱਖਣ।


Babita

Content Editor

Related News