ਪਿੰਡ ਜਾਜਾ 'ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ, ਬਜ਼ੁਰਗ ਜੋੜੇ ਦੀਆਂ ਕਮਰੇ ’ਚੋਂ ਮਿਲੀਆਂ ਸੜੀਆਂ ਲਾਸ਼ਾਂ

Sunday, Jan 02, 2022 - 12:17 AM (IST)

ਪਿੰਡ ਜਾਜਾ 'ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ, ਬਜ਼ੁਰਗ ਜੋੜੇ ਦੀਆਂ ਕਮਰੇ ’ਚੋਂ ਮਿਲੀਆਂ ਸੜੀਆਂ ਲਾਸ਼ਾਂ

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਟਾਂਡਾ ਦੇ ਪਿੰਡ ਜਾਜਾ ’ਚ ਅੱਜ ਦੇਰ ਰਾਤ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਸੇਵਾ-ਮੁਕਤ ਫੌਜੀ ਮਨਜੀਤ ਸਿੰਘ ਤੇ ਉਸ ਦੀ ਪਤਨੀ ਗੁਰਮੀਤ ਕੌਰ ਦੀਆਂ ਬੁਰੀ ਤਰ੍ਹਾਂ ਸੜੀਆਂ ਲਾਸ਼ਾਂ ਕਮਰੇ 'ਚੋਂ ਮਿਲੀਆਂ।

PunjabKesari

ਇਸ ਦੌਰਾਨ ਘਰ 'ਚ ਮੌਜੂਦ ਨੂੰਹ ਨੇ ਦੱਸਿਆ ਕਿ ਇਹ ਕਾਰਾ ਕਰਨ ਵਾਲੇ ਵਿਅਕਤੀ ਉਸ ਨੂੰ ਕਮਰੇ 'ਚ ਬੰਦ ਕਰ ਗਏ। ਫਿਲਹਾਲ ਮਾਮਲਾ ਪੇਚੀਦਾ ਤੇ ਸ਼ੱਕੀ ਬਣਿਆ ਹੋਇਆ ਹੈ ਕਿ ਬਜ਼ੁਰਗ ਜੋੜਾ ਕਿਨ੍ਹਾਂ ਹਾਲਾਤ 'ਚ ਸੜਿਆ ਹੈ। ਇਹ ਹਾਦਸਾ ਹੈ ਜਾਂ ਕਤਲ, ਇਸ ਦਾ ਪਤਾ ਲਾਉਣ ਲਈ ਪੁਲਸ ਜਾਂਚ 'ਚ ਜੁਟ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਕੋਰੋਨਾ ਦੀ ਤੀਜੀ ਲਹਿਰ ਤੇ ਓਮੀਕ੍ਰੋਨ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ : ਮੁੱਖ ਮੰਤਰੀ ਚੰਨੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News