ਸ਼ਹਿਰੀ ਖੇਤਰ ’ਚ ਬੋਹਾ ਨੇ ਮਾਰੀ ਬਾਜ਼ੀ, 87 ਫ਼ੀਸਦ ਰਹੀ ਵੋਟਿੰਗ

Monday, Feb 15, 2021 - 12:01 AM (IST)

ਬੁਢਲਾਡਾ/ਬੋਹਾ,(ਬਾਂਸਲ)- ਨਗਰ ਕੌਂਸਲ ਚੋਣਾਂ ਅਮਨ ਅਮਾਨ ਨਾਲ ਸ਼ਾਤੀਪੂਰਵਕ ਨੇਪਰੇ ਚੜ੍ਹੀਆਂ ਅਤੇ ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ’ਚ ਬੰਦ ਹੋ ਚੁੱਕੀ ਹੈ। ਬੁਢਲਾਡਾ ਸ਼ਹਿਰ ਦੇ 19 ਵਾਰਡਾਂ ’ਚ ਕੁੱਲ 30005 ਵੋਟਾਂ ’ਚੋਂ 24609 ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਵੋਟਿੰਗ 82.2 ਫੀਸਦੀ ਰਿਹਾ। ਇਸੇ ਤਰ੍ਹਾਂ ਬਰੇਟਾ ਦੇ ਕੁੱਲ 13 ਵਾਰਡਾਂ ’ਚ 12980 ਵੋਟਾਂ ’ਚੋਂ 11090 ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।

PunjabKesariਇੱਥੇ ਵੋਟ ਫੀਸਦੀ 85.45 ਫੀਸਦੀ ਰਹੀ। ਇਸੇ ਤਰ੍ਹਾਂ ਬੋਹਾ ਦੇ 11 ਵਾਰਡਾ ’ਚੋਂ 87 ਫੀਸਦੀ ਵੋਟਿੰਗ ਰਹੀ। ਇਸ ਮੌਕੇ ’ਤੇ ਰਿਟਰਨਿੰਗ ਅਫਸਰ ਐੱਸ. ਡੀ. ਐੱਮ. ਬੁਢਲਾਡਾ ਸਾਗਰ ਸੇਤੀਆ ਅਤੇ ਸੁਪਰਡੈਂਟ ਪੁਲਸ ਸਤਨਾਮ ਸਿੰਘ, ਡੀ. ਐੱਸ. ਪੀ. ਪ੍ਰਭਜੋਤ ਕੌਰ ਬੇਲਾ ਨੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਹਲਕਾ ਇੰਚਾਰਜ ਰਣਜੀਤ ਕੌਰ ਭੱਟੀ ਨੇ ਬੁਢਲਾਡਾ ਵਿਧਾਨ ਸਭਾ ਹਲਕੇ ਦੀਆਂ ਤਿੰਨੋਂ ਨਗਰ ਕੌਂਸਲ ਚੋਣਾਂ ’ਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਵੀ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦਾ ਲੋਕਤੰਤਰ ਪੱਖੀ ਜਜ਼ਬਾ ਸਾਹਮਣੇ ਆਇਆ ਹੈ ਅਤੇ ਵੋਟਿੰਗ ਕਰਨਾ ਹਰ ਵੋਟਰ ਦਾ ਧਰਮ ਹੈ।


Bharat Thapa

Content Editor

Related News