ਲੁਧਿਆਣਾ ਪਲਾਸਟਿਕ ਫੈਕਟਰੀ ਹਾਦਸੇ ''ਚ ਮਾਰੇ ਗਏ ਲੋਕਾਂ ਦੀ ਯਾਦ ''ਚ ਕੱਢਿਆ ਗਿਆ ਕੈਂਡਲ ਮਾਰਚ
Wednesday, Nov 22, 2017 - 07:29 PM (IST)
ਲੁਧਿਆਣਾ (ਨਰਿੰਦਰ)— ਲੁਧਿਆਣਾ ਦੇ ਸੂਫੀਆ ਚੌਕ ਦੇ ਨੇੜੇ ਅਗਿਨਕਾਂਡ ਐਂਡ ਬਿਲਡਿੰਗ ਹਾਦਸੇ ਦੌਰਾਨ ਆਪਣੀ ਜਾਨ ਦੀ ਪਰਵਾਹ ਨਾ ਕਰ ਕੇ ਕਈ ਅਨਮੋਲ ਜਿੰਦਗੀਆਂ ਨੂੰ ਬਚਾਉਣ ਖਾਤਰ ਇਕ ਵੀਰ ਸੈਨਿਕ ਦੀ ਆਪਣੀ ਜਿੰਦਗੀ ਨਿਰਪੱਖ ਕਰਨ ਵਾਲੇ ਫਾਈਰ ਮੈਨਸ ਅਤੇ ਸਿਟੀਜਨਸ ਨੂੰ ਭਾਵਭੀਨੀ ਸ਼ਰਧਾਜਲੀ ਦੇਣ ਲਈ ਮਾਲਵਾ ਸੰਭਿਆਚਾਰਕ ਮੰਚ ਪੰਜਾਬ ਵਲੋਂ ਇਕ ਕੈਂਡਲ ਮਾਰਚ ਕੱਢੀ ਗਈ। ਜਿੱਥੇ ਇਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਮੋਮਬੱਤੀਆਂ ਲਗਾਇਆ ਗਇਆ। ਇਹ ਕੈਂਡਲ ਮਾਰਚ ਜਗਰਾਓ ਪੁੱਲ 'ਤੇ ਸਥਿਤ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਪ੍ਰਤੀਮਾ ਤੋਂ ਸ਼ੁਰੂ ਹੋ ਕੇ ਲੋਕਲ ਬੱਸ ਸਟੈਂਡ ਦੇ ਕੋਲ ਫਾਈਰ ਬ੍ਰਿਗੇਟ ਦੇ ਸਟੇਸ਼ਨ 'ਤੇ ਖਤਮ ਹੋਇਆ।

ਇਸ ਮੌਕੇ 'ਤੇ ਮਾਲਵਾ ਸੱਭਿਆਚਾਰਕ ਮੰਚ ਦੇ ਚੈਅਰਮੇਨ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਰਾਜ਼ੀਵ ਕੁਮਾਰ ਲਵਲੀ, ਵਿਧਾਇਕ ਸੁਰਿੰਦਰ ਡਾਵਰ, ਜਰਨੈਲ ਸਿੰਘ ਤੂਰ, ਬੀ. ਐੱਸ. ਸੰਧੂ ਫਾਈਰ ਅਫਸਰ, ਵਿਪਨ ਵਿਨਾਇਕ, ਬਲਵਿੰਦਰ ਕੌਰ, ਰਾਸ਼ੀ ਸੂਦ, ਰਾਮ ਦਾਸ, ਰਾਜ ਕੁਮਾਰ ਹੈਪੀ, ਪੱਪੂ ਚਾਵਲਾ, ਸਹਿਜ ਬਤਰਾ, ਨਰੇਸ਼ ਸਰੀਨ, ਨਿਰਮਲ ਕੈਡਾ, ਸੋਨੂੰ ਸ਼ਮੀ ਚੌਹਾਨ, ਰਾਜਿੰਦਰ ਘਈ, ਓਮੀ ਥਾਪਰ ਤੋਂ ਇਲਾਵਾ, ਹੋਰ ਸਮਾਜ ਸੇਵੀਆਂ ਸਮੇਤ ਡਾ. ਏ. ਵੀ. ਐੱਮ. ਸਕੂਲ ਦੇ ਵਿਦਿਆਰਥੀ ਵੀ ਸ਼ਾਮਲ ਸਨ।

ਜਿੱਥੇ ਬਾਵਾ ਅਤੇ ਲਵਲੀ ਨੇ ਕਿਹਾ ਕਿ ਇਸ ਹਾਦਸੇ 'ਚ ਲੋਕਾਂ ਦੀ ਮੌਤ ਸ਼ਹਾਦਤ ਹੈ ਜਿਸ 'ਚ ਫਾਈਰ ਸਰਵਿਸ ਦੇ ਅਧਿਕਾਰੀਆਂ ਤੋਂ ਇਲਾਵਾ, ਲਸ਼ਮਣ ਦ੍ਰਵਿੜ ਸਮੇਤ ਹੋਰਾਂ ਦਾ ਫਾਈਰ ਮੈਨਾਂ ਦੀ ਮਦਦ ਕਰਦੇ ਸਮੇਂ ਮਲਵੇ ਦੇ ਹੇਠਾ ਆਉਣ ਨਾਲ ਸਾਰਿਆ ਦੀ ਮੌਤ ਹੋ ਗਈ। ਉਹ ਇਸ ਕੈਂਡਲ ਮਾਰਚ ਦੇ ਰਾਹੀਂ ਇਨ੍ਹਾਂ ਲੋਕਾਂ ਦੀ ਆਤਮਾਂ ਨੂੰ ਸ਼ਾਂਤੀ ਪ੍ਰਦਾਨ ਕਰਨ ਅਤੇ ਪਰਮਾਤਮਾ ਨੂੰ ਅਰਦਾਸ ਕਰਦੇ ਹਨ।
