ਪੰਚਾਇਤੀ ਇੱਟਾਂ ਚੋਰੀ ਕਰਨ ਦੇ ਮਾਮਲੇ ''ਚ 1 ਕਾਬੂ

Wednesday, Dec 13, 2017 - 01:43 AM (IST)

ਪੰਚਾਇਤੀ ਇੱਟਾਂ ਚੋਰੀ ਕਰਨ ਦੇ ਮਾਮਲੇ ''ਚ 1 ਕਾਬੂ

ਮੋਗਾ,  (ਆਜ਼ਾਦ)-  ਧਰਮਕੋਟ ਪੁਲਸ ਨੇ ਪਿੰਡ ਭਿੰਡਰ ਕਲਾਂ ਦੀ ਗਲੀ 'ਚ ਲੱਗੀਆਂ ਪੰਚਾਇਤੀ ਇੱਟਾਂ ਚੋਰੀ ਕਰਨ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜੰਗੀਰ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਧਰਮਕੋਟ (ਕੋਟ ਈਸੇ ਖਾਂ) ਦੀ ਸ਼ਿਕਾਇਤ 'ਤੇ ਸਵਰਨ ਸਿੰਘ ਵਾਸੀ ਭਿੰਡਰ ਕਲਾਂ ਦੇ ਖਿਲਾਫ ਪੰਚਾਇਤੀ ਇੱਟਾਂ ਚੋਰੀ ਕਰਨ ਦੇ ਮਾਮਲੇ 'ਚ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਨੂੰ ਪਿੰਡ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਕਥਿਤ ਦੋਸ਼ੀ ਪਿੰਡ ਦੀ ਫਿਰਨੀ (ਗਲੀ) 'ਚ ਲੱਗੀਆਂ ਇੱਟਾਂ ਚੋਰੀ ਕਰ ਕੇ ਆਪਣੇ ਘਰ ਲੈ ਗਿਆ, ਜਿਸ 'ਤੇ ਜਾਂਚ ਤੋਂ ਬਾਅਦ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਗਈ ਸੀ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।


Related News