ਕੈਪਟਨ ਸਰਕਾਰ ''ਚ ਸੁਖਬੀਰ ਦੀ ਕਬੱਡੀ ਦੀ ਜਗ੍ਹਾ ਖੇਡੀ ਜਾਵੇਗੀ ਹੁਣ ਇਹ ਸ਼ਾਹੀ ਖੇਡ! (ਤਸਵੀਰਾਂ)

Wednesday, Jun 14, 2017 - 04:30 PM (IST)

ਕੈਪਟਨ ਸਰਕਾਰ ''ਚ ਸੁਖਬੀਰ ਦੀ ਕਬੱਡੀ ਦੀ ਜਗ੍ਹਾ ਖੇਡੀ ਜਾਵੇਗੀ ਹੁਣ ਇਹ ਸ਼ਾਹੀ ਖੇਡ! (ਤਸਵੀਰਾਂ)

ਪਟਿਆਲਾ— ਕੈਪਟਨ ਸਰਕਾਰ ਦੇ ਸੱਤਾ 'ਚ ਆਉਂਦੇ ਹੀ ਇਕ ਵਾਰ ਫਿਰ ਤੋਂ ਪਟਿਆਲਾ 'ਚ ਸ਼ਾਹੀ ਖੇਡ 'ਪੋਲੋ' ਦੀ 12 ਸਾਲ ਬਾਅਦ ਸ਼ੁਰੂਆਤ ਹੋਣ ਵਾਲੀ ਹੈ। ਇਸ ਸਾਲ ਸਤੰਬਰ 'ਚ ਐੱਫ. ਆਈ. ਪੀ. ਅੰਬੈਸਡਰ ਕੱਪ ਦੇ ਨਾਲ ਹੋਰ ਪੋਲੋ ਇਵੈਂਟ ਦਾ ਆਯੋਜਨ ਕੀਤੇ ਜਾਣ ਦੀ ਸੰਭਾਵਨਾ ਹੈ। 10 ਸਾਲ ਸੱਤਾ 'ਚ ਰਹਿਣ ਵਾਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪੋਲੋ ਖੇਡ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਅਤੇ ਸਾਬਕਾ ਸਰਕਾਰ ਵੱਲੋਂ ਕਬੱਡੀ ਨੂੰ ਉਤਸ਼ਾਹਤ ਕੀਤਾ ਗਿਆ। 
ਹੁਣ ਕੈਪਟਨ ਦੇ ਸੱਤਾ 'ਚ ਆਉਂਦੇ ਹੀ ਫਿਰ ਤੋਂ ਪੋਲੋ ਦੇ ਭਾਗ ਖੁੱਲ੍ਹਣ ਵਾਲੇ ਹਨ। ਮੁੱਖ ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਇਕ ਵਾਰ ਫਿਰ ਤੋਂ ਪੋਲੋ ਮੈਦਾਨਾਂ ਦੀ ਤਿਆਰੀ 'ਚ ਜੁਟ ਗਿਆ ਹੈ। 

PunjabKesariਜ਼ਿਕਰਯੋਗ ਹੈ ਕਿ ਭਾਰਤੀ ਪੋਲੋ ਐਸੋਸੀਏਸ਼ਨ ਨਾਲ ਮਾਨਤਾ ਪ੍ਰਾਪਤ 2004 'ਚ ਬਣਿਆ ਜ਼ਿਲਾ ਦਾ ਪਟਿਆਲਾ ਪੋਲੋ ਅਤੇ ਰਾਈਡਿੰਗ ਕਲੱਬ ਅਣਦੇਖੀ ਕਾਰਨ ਇਕ ਦਹਾਕੇ ਤੋਂ ਖੰਡਰ ਬਣ ਕੇ ਰਹਿ ਗਿਆ ਹੈ। ਇਥੇ ਕਾਫੀ ਸਮੇਂ ਤੋਂ ਖੇਡਾਂ ਦਾ ਆਯੋਜਨ ਨਹੀਂ ਕੀਤਾ ਗਿਆ ਹੈ। ਅਕਾਲੀ-ਭਾਜਪਾ ਵੱਲੋਂ ਇਸ ਖੇਡ ਨੂੰ ਉਤਸ਼ਾਹਤ ਕਰਨ 'ਤੇ ਇਕ ਵੀ ਪੈਸਾ ਖਰਚ ਨਹੀਂ ਕੀਤਾ ਗਿਆ। ਸੱਤਾ ਬਦਲਦੇ ਹੀ ਕੈਪਟਨ ਨੇ ਆਪਣੇ ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ ਨੂੰ ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਮੈਦਾਨ ਨੂੰ ਤਿਆਰ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਕਾਰਨ ਤੇਜਵੀਰ ਸਿੰਘ ਨੇ ਖੁਦ ਮੁਆਇਨਾ ਕਰਕੇ ਡਿਪਟੀ ਕਮਿਸ਼ਨਰ ਨੂੰ ਵਿਦੇਸ਼ੀ ਤਰਜ 'ਤੇ ਮੈਦਾਨ ਨੂੰ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ 'ਤੇ 70 ਲੱਖ ਦਾ ਖਰਚ ਆਉਣ ਦੀ ਉਮੀਦ ਹੈ।


Related News