ਪੰਜਾਬ 'ਚ 791 ਖਾਲ੍ਹੀ ਸਰਕਾਰੀ ਕੋਠੀਆਂ, 140 ਬਣ ਚੁੱਕੀਆਂ ਹਨ ਖੰਡਰ, ਇਸ ਕਾਰਨ ਕੁਆਰਟਰ ਪਏ ਹਨ ਖਾਲ੍ਹੀ

04/11/2023 8:30:34 AM

ਚੰਡੀਗੜ੍ਹ (ਅਸ਼ਵਨੀ): ਪੰਜਾਬ ਵਿਚ ਸਰਕਾਰੀ ਜਾਇਦਾਦਾਂ ਖੰਡਰ ਬਣ ਰਹੀਆਂ ਹਨ। ਮੁਰੰਮਤ ਨਾ ਹੋਣ ਕਾਰਨ ਸਰਕਾਰੀ ਕੋਠੀਆਂ ਅਤੇ ਕੁਆਰਟਰ ਇਸ ਕਦਰ ਬਦਹਾਲ ਹਨ ਕਿ ਤਕਰੀਬਨ 140 ਨੂੰ ਅਨਸੇਫ ਐਲਾਨ ਕਰ ਦਿੱਤਾ ਗਿਆ ਹੈ। ਇਹ ਖੁਲਾਸਾ ਪੰਜਾਬ ਸਰਕਾਰ ਦੀ ਹਾਲ ਹੀ ਵਿਚ ਪੇਸ਼ ਕੀਤੀ ਗਈ ਇੱਕ ਰਿਪੋਰਟ ਤੋਂ ਹੋਇਆ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਕੁੱਲ ਕਰੀਬ 791 ਕੋਠੀਆਂ ਅਤੇ ਕੁਆਰਟਰ ਖਾਲ੍ਹੀ ਪਏ ਹਨ। ਇਨ੍ਹਾਂ ਵਿਚੋਂ 386 ਦੀ ਹਾਲਤ ਖਸਤਾ ਹੈ, ਜਿੱਥੇ ਤੱਤਕਾਲ ਮੁਰੰਮਤ ਹੋਣੀ ਲਾਜ਼ਮੀ ਹੈ। ਜੇਕਰ ਮੁਰੰਮਤ ਨਾ ਹੋਈ ਤਾਂ ਭਵਿੱਖ ਵਿਚ ਇਹ ਵੀ ਰਹਿਣ ਯੋਗ ਨਹੀਂ ਰਹਿਣਗੀਆਂ। ਨਤੀਜਾ, 140 ਅਨਸੇਫ ਕੋਠੀਆਂ ਅਤੇ ਕੁਆਰਟਰ ਸੂਚੀ ਵਿਚ ਵਾਧਾ ਹੋ ਸਕਦਾ ਹੈ।

ਇਹ ਵੀ ਪੜ੍ਹੋ: ਹੁਣ ਇਸ ਇਨਫੈਕਸ਼ਨ ਨੇ ਵਧਾਈ ਅਮਰੀਕਾ ਦੀ ਚਿੰਤਾ, ਤੇਜ਼ੀ ਨਾਲ ਵਧ ਰਹੀ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ

ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਮੋਗਾ, ਪਠਾਨਕੋਟ, ਲੁਧਿਆਣਾ, ਜਲੰਧਰ ਵਰਗੇ ਜ਼ਿਲਿਆਂ ਵਿਚ ਕੁਝ ਕੁਆਰਟਰ ਅਤੇ ਕੋਠੀਆਂ ਇਸ ਲਈ ਖਾਲ੍ਹੀ ਪਏ ਹਨ ਕਿਉਂਕਿ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਰਿਟਾਇਰਮੈਂਟ ਤੋਂ ਬਾਅਦ ਕਈ ਅਹੁਦੇ ਖਤਮ ਹੋ ਗਏ ਹਨ ਜਾਂ ਖਾਲ੍ਹੀ ਪਏ ਹਨ। ਅਜਿਹੇ ਵਿਚ ਜਿਉਂ ਹੀ ਖਾਲ੍ਹੀ ਅਹੁਦਿਆਂ ’ਤੇ ਭਰਤੀ ਤੋਂ ਬਾਅਦ ਅਲਾਟਮੈਂਟ ਲਈ ਅਰਜ਼ੀ ਪ੍ਰਾਪਤ ਹੋਵੇਗੀ ਤਾਂ ਕੋਠੀਆਂ ਅਤੇ ਕੁਆਰਟਰ ਅਲਾਟ ਕਰ ਦਿੱਤਾ ਜਾਵੇਗਾ। ਹਾਲਾਂਕਿ ਅਮੂਮਨ ਜ਼ਿਲਿਆਂ ਵਿਚ ਅਰਜ਼ੀਆਂ ਪ੍ਰਾਪਤ ਹੋਣ ਤੋਂ ਬਾਅਦ ਅਲਾਟਮੈਂਟ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: 93 ਸਾਲਾ ਸੁਰਜੀਤ ਕੌਰ ਨੇ 6 ਮਹੀਨਿਆਂ 'ਚ ਜਿੱਤੇ 10 ਗੋਲਡ ਮੈਡਲ, 5 ਮਹੀਨੇ ਪਹਿਲਾਂ ਟੁੱਟ ਗਈਆਂ ਸਨ ਲੱਤਾਂ

ਕਈ ਘਰ 1974 ਦੇ ਬਣੇ ਹੋਏ

ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਰਕਾਰੀ ਘਰ ਦੇ ਖਸਤਾ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਕਈ ਜ਼ਿਲਿਆਂ ਵਿਚ ਇਹ ਘਰ ਦਹਾਕਿਆਂ ਤੋਂ ਪੁਰਾਣੇ ਹਨ। ਰੋਪੜ ਵਿਚ 23 ਮਕਾਨ 1974 ਦੇ ਬਣੇ ਹੋਏ ਹਨ। ਇਹ ਘਰ ਸਮੇਂ ਦੇ ਨਾਲ ਖਸਤਾ ਹੋਣ ਤੋਂ ਇਲਾਵਾ ਹੁਣ ਸੜਕ ਦੇ ਲੈਵਲ ਤੋਂ ਵੀ ਹੇਠਾਂ ਹੋ ਗਏ ਹਨ। ਸੜਕ ਦਾ ਲੈਵਲ ਉੱਚਾ ਹੋਣ ਕਾਰਨ ਇਨ੍ਹਾਂ ਘਰਾਂ ਵਿਚ ਬਰਸਾਤੀ ਪਾਣੀ ਆ ਜਾਂਦਾ ਹੈ, ਜਿਸ ਕਾਰਨ ਇਨ੍ਹਾਂ ਦੀ ਮੁਰੰਮਤ ਤੋਂ ਬਾਅਦ ਵੀ ਅਲਾਟਮੈਂਟ ਦੀ ਪ੍ਰਕਿਰਿਆ ਪੂਰੀ ਹੋਣਾ ਸੰਭਵ ਨਹੀਂ ਹੈ। ਕੁਝ ਅਜਿਹੀ ਹੀ ਹਾਲਤ ਸੰਗਰੂਰ ਦੀਆਂ ਕਰੀਬ 11 ਸਰਕਾਰੀ ਰਿਹਾਇਸ਼ਾਂ ਦੀ ਵੀ ਹੈ, ਜਿੱਥੇ ਮਾਮੂਲੀ ਮੀਂਹ ਕਾਰਨ ਸਾਰੇ ਘਰ ਪਾਣੀ ਨਾਲ ਭਰ ਜਾਂਦੇ ਹਨ।

ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਨੇ 'ਪਠਾਨ' ਦੇ ਪੋਸਟਰ 'ਤੇ ਸਾਂਝੀ ਕੀਤੀ ਰਿੰਕੂ ਸਿੰਘ ਦੀ ਤਸਵੀਰ, ਅੱਗਿਓਂ ਕ੍ਰਿਕਟਰ ਨੇ ਵੀ ਕਹੀ ਭਾਵੁਕ ਗੱਲ

ਸਰਕਾਰੀ ਕੋਠੀ ਜਾਂ ਕੁਆਰਟਰ ਨੂੰ ਕਿਰਾਏ ’ਤੇ ਦੇਣ ਦਾ ਮਾਮਲਾ ਗੰਭੀਰ

ਰਿਪੋਰਟ ਵਿਚ ਸਰਕਾਰੀ ਕੋਠੀ ਜਾਂ ਕੁਆਰਟਰ ਨੂੰ ਅਲਾਟ ਕਰਵਾਉਣ ਤੋਂ ਬਾਅਦ ਅੱਗੇ ਕਿਰਾਏ ’ਤੇ ਦੇਣ ਦੇ ਮਾਮਲੇ ਦਾ ਵੀ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਵਿਚ ਇਸ ਨੂੰ ਬੇਹੱਦ ਗੰਭੀਰ ਮੰਨਦੇ ਹੋਏ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਗੱਲ ਕਹੀ ਗਈ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪਟਿਆਲਾ ਵਿਚ 7 ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦੇ ਸਬੰਧ ਵਿਚ ਕਿਰਾਏ ’ਤੇ ਸਰਕਾਰੀ ਜਾਇਦਾਦ ਦੇਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਸਬੰਧ ਵਿਚ ਵਿਭਾਗ ਨੇ ਨੋਟਿਸ ਜਾਰੀ ਕਰ ਕੇ ਕਿਰਾਏ ’ਤੇ ਦਿੱਤੀ ਗਈ ਜਾਇਦਾਦ ਦੇ ਸਬੰਧ ਵਿਚ ਕਾਨੂੰਨੀ ਕਾਰਵਾਈ ਕੀਤੀ ਹੈ। ਉੱਥੇ ਹੀ, ਸੰਗਰੂਰ ਵਿਚ 2021 ਵਿਚ 5 ਅਤੇ 2022 ਵਿਚ 4 ਮਾਮਲੇ ਸਾਹਮਣੇ ਆਏ। ਇਸ ’ਤੇ ਸਬੰਧਤ ਵਿਭਾਗ ਨੇ ਸਖਤ ਐਕਸ਼ਨ ਲੈਂਦੇ ਹੋਏ ਕੋਠੀਆਂ, ਕੁਆਰਟਰ ਖਾਲ੍ਹੀ ਕਰਵਾਏ ਅਤੇ ਅਲਾਟੀਆਂ ਦੇ ਵਿਭਾਗਾਂ ਨੂੰ ਅਨੁਸ਼ਾਸਨਾਤਮਕ ਕਾਰਵਾਈ ਦਾ ਪੱਤਰ ਭੇਜਿਆ ਹੈ।

ਇਹ ਵੀ ਪੜ੍ਹੋ: IPL 2023: 5 ਗੇਂਦਾਂ 'ਤੇ 5 ਛੱਕੇ ਲਗਾ ਕੇ ਚਰਚਾ 'ਚ ਆਇਆ ਰਿੰਕੂ ਸਿੰਘ, ਕਦੇ ਲੋਕਾਂ ਦੇ ਘਰਾਂ 'ਚ ਲਾਉਂਦਾ ਸੀ ਪੋਚੇ

ਜ਼ਿਲਿਆਂ ਵਿਚ ਖਾਲ੍ਹੀ ਮਕਾਨ, ਖਸਤਾ ਹਾਲਤ, ਖੰਡਰ ਦਾ ਅੰਕੜਾ

  • ਬਠਿੰਡਾ ਵਿਚ ਕੁਲ 23 ਮਕਾਨ ਖਾਲ੍ਹੀ ਹਨ, ਜਿਨ੍ਹਾਂ ਵਿਚ 16 ਰਹਿਣ ਯੋਗ ਨਹੀਂ ਹਨ।
  • ਬਰਨਾਲਾ ਵਿਚ 2 ਮਕਾਨ ਖਾਲ੍ਹੀ ਹਨ।
  • ਫਰੀਦਕੋਟ ਵਿਚ 67 ਮਕਾਨ ਖਾਲ੍ਹੀ ਹਨ, ਜਿਸ ਵਿਚ 23 ਕੋਠੀਆਂ ਵਿਚ ਮੇਜਰ ਰਿਪੇਅਰ ਦੀ ਜ਼ਰੂਰਤ ਹੈ।
  • ਫਾਜ਼ਿਲਕਾ ਵਿਚ 42 ਮਕਾਨ ਖਾਲ੍ਹੀ ਹਨ, ਜਿਨ੍ਹਾਂ ਵਿਚ 6 ਅਨਸੇਫ ਐਲਾਨੇ ਗਏ ਹਨ।
  • ਫਿਰੋਜ਼ਪੁਰ ਵਿਚ 125 ਮਕਾਨ ਖਾਲ੍ਹੀ ਹਨ, ਜਿਨ੍ਹਾਂ ਵਿਚ 40 ਰਹਿਣਯੋਗ ਨਹੀਂ ਹਨ।
  • ਗੁਰਦਾਸਪੁਰ ਵਿਚ 8 ਮਕਾਨ ਖਾਲ੍ਹੀ ਹਨ।
  • ਹੁਸ਼ਿਆਰਪੁਰ ਵਿਚ 28 ਮਕਾਨ ਖਾਲ੍ਹੀ ਹਨ।
  • ਜਲੰਧਰ ਵਿਚ 109 ਮਕਾਨ ਖਾਲ੍ਹੀ ਹਨ, ਜੋ ਖਸਤਾਹਾਲਤ ਵਿਚ ਹਨ।
  • ਕਪੂਰਥਲਾ ਵਿਚ 35 ਮਕਾਨ ਖਾਲ੍ਹੀ ਹਨ, ਜੋ ਖਸਤਾਹਾਲਤ ਹਨ।
  • ਲੁਧਿਆਣਾ ਵਿਚ 9 ਮਕਾਨ ਖਾਲ੍ਹੀ ਹਨ, ਜੋ ਖਸਤਾਹਾਲਤ ਹਨ।
  • ਮਾਨਸਾ ਵਿਚ 11 ਮਕਾਨ ਖਾਲ੍ਹੀ ਹਨ।
  • ਮੋਗਾ ਵਿਚ 150 ਮਕਾਨ ਖਾਲ੍ਹੀ ਹਨ, ਜਿਨ੍ਹਾਂ ਵਿਚ 96 ਅਨਸੇਫ ਹਨ।
  • ਮੋਹਾਲੀ ਵਿਚ 11 ਮਕਾਨ ਖਾਲ੍ਹੀ ਹਨ।
  • ਪਠਾਨਕੋਟ ਵਿਚ 2 ਮਕਾਨ ਖਾਲ੍ਹੀ ਹਨ।
  • ਪਟਿਆਲਾ ਵਿਚ 68 ਮਕਾਨ ਖਾਲ੍ਹੀ ਹਨ।
  • ਸ਼ਹੀਦ ਭਗਤ ਸਿੰਘ ਨਗਰ ਵਿਚ 18 ਮਕਾਨ ਖਾਲ੍ਹੀ ਹਨ, ਸਪੈਸ਼ਲ ਰਿਪੇਅਰ ਦੀ ਜ਼ਰੂਰਤ ਹੈ।
  • ਰੋਪੜ ਵਿਚ 23 ਮਕਾਨ ਖਾਲ੍ਹੀ ਹਨ, ਜੋ ਖਸਤਾਹਾਲਤ ਵਿਚ ਹਨ।
  • ਸੰਗਰੂਰ ਵਿਚ 56 ਮਕਾਨ ਖਾਲ੍ਹੀ ਹਨ, 11 ਬੇਹੱਦ ਖਸਤਾਹਾਲਤ ਹਨ।
  • ਤਰਨਤਾਰਨ ਵਿਚ 4 ਮਕਾਨ ਖਾਲ੍ਹੀ ਹਨ।

ਇਹ ਵੀ ਪੜ੍ਹੋ: ਅਮਰੀਕਾ 'ਚ ਬੋਲੇ ਭਾਰਤੀ ਰਾਜਦੂਤ ਤਰਨਜੀਤ ਸੰਧੂ, ਖਾਲਸਾ 'ਇਕਜੁੱਟ ਕਰਨ ਵਾਲੀ ਤਾਕਤ, ਵੰਡਣ ਵਾਲੀ ਨਹੀਂ'

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News