ਬਿਜਲੀ ਦੀ ਖਰਾਬੀ ਦੀਆਂ ਸ਼ਿਕਾਇਤਾਂ ਘਟੀਆਂ, ਖੇਤਰੀ ਸਟਾਫ਼ ਨੇ ਨਜਿੱਠੇ ਅਧੂਰੇ ਕੰਮ
Monday, Aug 17, 2020 - 01:52 PM (IST)

ਜਲੰਧਰ, (ਪੁਨੀਤ)- ਬਿਜਲੀ ਦੀ ਖਰਾਬੀ ਸਬੰਧੀ ਸ਼ਿਕਾਇਤਾਂ ਵਿਚ ਐਤਵਾਰ ਨੂੰ 50 ਫੀਸਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਪਾਵਰ ਨਿਗਮ ਦੇ ਫੀਲਡ ਸਟਾਫ ਨੇ ਵੱਡੇ ਪੱਧਰ ’ਤੇ ਮੇਨਟੀਨੈਂਸ ਦੇ ਪੈਂਡਿੰਗ ਕੰਮ ਨਿਪਟਾਏ। ਸ਼ਿਕਾਇਤਾਂ ਵਿਚ ਕਮੀ ਦਾ ਕਾਰਣ ਤਾਪਮਾਨ ਵਿਚ ਗਿਰਾਵਟ ਦੱਸਿਆ ਜਾ ਰਿਹਾ ਹੈ।
ਮੌਸਮ ਠੰਡਾ ਹੋਣ ਕਾਰਣ ਬਿਜਲੀ ਦੀ ਮੰਗ ਘੱਟ ਜਾਂਦੀ ਹੈ, ਜਿਸ ਕਾਰਣ ਸਿਸਟਮ ’ਤੇ ਲੋਡ ਜ਼ਿਆਦਾ ਨਾ ਪੈਣ ਕਾਰਣ ਸ਼ਿਕਾਇਤਾਂ ਵਿਚ ਕਮੀ ਹੋ ਜਾਂਦੀ ਹੈ। ਰੁਟੀਨ ਮੁਤਾਬਕ 2500 ਤੋਂ 3000 ਦੇ ਕਰੀਬ ਸ਼ਿਕਾਇਤਾਂ ਆਉਂਦੀਆਂ ਹਨ, ਜਦਕਿ 16 ਅਗਸਤ ਨੂੰ 1500 ਤੋਂ ਘੱਟ ਸ਼ਿਕਾਇਤਾਂ ਆਈਆਂ। 15 ਅਗਸਤ ਨੂੰ ਵੀ ਵਿਭਾਗ ਨੂੰ ਸਿਰਫ 990 ਸ਼ਿਕਾਇਤਾਂ ਮਿਲੀਆਂ ਸਨ।